ਪੜਚੋਲ ਕਰੋ
Advertisement
ਆਖਰ 20 ਦਿਨ ਰੂਪੋਸ਼ ਰਹਿਣ ਮਗਰੋਂ ਤਾਨਾਸ਼ਾਹ ਕਿਮ-ਜੋਂਗ ਨੇ ਮਾਰੀ ਬੜਕ, ਚੀਨ ਨੂੰ ਕਿਹਾ ਤਕੜਾ ਹੋ...
ਕਿਮ-ਜੋਂਗ-ਉਨ ਨੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ ਜ਼ੁਬਾਨੀ ਸੰਦੇਸ਼ ਭੇਜਿਆ ਹੈ।
ਚੰਡੀਗੜ੍ਹ: ਉੱਤਰ ਕੋਰੀਆ ਦੇ ਨੇਤਾ ਕਿਮ-ਜੋਂਗ-ਉਨ ਨੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ ਜ਼ੁਬਾਨੀ ਸੰਦੇਸ਼ ਭੇਜਿਆ ਹੈ। ਇਸ ਸੰਦੇਸ਼ ਵਿੱਚ ਕਿਮ ਨੇ ਕੋਰੋਨਾ ਵਿਸ਼ਾਣੂ ਦੇ ਫੈਲਣ ਨੂੰ ਬਿਹਤਰ ਢੰਗ ਨਾਲ ਰੋਕਣ ਲਈ ਬੀਜਿੰਗ ਦੀ ਪ੍ਰਸ਼ੰਸਾ ਕੀਤੀ ਤੇ ਵਧਾਈ ਦਿੱਤੀ।
ਉੱਤਰ ਕੋਰੀਆ ਦੇ ਨੇਤਾ ਕਿਮ ਜੋਂਗ ਦਾ ਇਹ ਬਿਆਨ ਇਸ ਲਈ ਵੀ ਲਾਭਦਾਇਕ ਹੈ ਕਿਉਂਕਿ ਜਦੋਂ ਅਮਰੀਕਾ ਸਮੇਤ ਹੋਰ ਯੂਰਪੀਅਨ ਦੇਸ਼ ਕੋਰੋਨਾਵਾਇਰਸ ਫੈਲਾਉਣ ਲਈ ਚੀਨ 'ਤੇ ਦੋਸ਼ ਲਾ ਰਹੇ ਹਨ, ਤਾਂ ਕਿਮ ਦਾ ਜਿਨਪਿੰਗ ਨੂੰ ਵਧਾਈ ਦੇਣਾ ਉਨ੍ਹਾਂ ਦੀ ਦੋਸਤੀ ਨੂੰ ਦਰਸਾਉਂਦਾ ਹੈ। ਇਸ ਵਧਾਈ ਦਾ ਇੱਕ ਹੋਰ ਸੰਕੇਤ ਇਹ ਹੈ ਕਿ ਕਿਮ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਸੰਕਟ ਦੀ ਘੜੀ ਵਿੱਚ ਵੀ ਚੀਨ ਦੇ ਨਾਲ ਖੜ੍ਹਾ ਹੈ।
ਇਸ ਸਾਲ ਉੱਤਰੀ ਕੋਰੀਆ ਦੇ ਨੇਤਾ ਦਾ ਚੀਨ ਨੂੰ ਭੇਜਿਆ ਇਹ ਦੂਜਾ ਵਧਾਈ ਸੰਦੇਸ਼ ਹੈ। ਕਿਮ ਪਹਿਲਾਂ ਹੀ ਚੀਨੀ ਰਾਸ਼ਟਰਪਤੀ ਨੂੰ ਕੋਰੋਨਾ ਵਾਇਰਸ ਸੰਬੰਧੀ ਸੰਦੇਸ਼ ਭੇਜ ਚੁੱਕੇ ਹਨ। ਕਿਮ ਨੇ ਜਨਵਰੀ ਵਿੱਚ ਪਹਿਲਾ ਵਧਾਈ ਸੰਦੇਸ਼ ਭੇਜਿਆ ਸੀ।
ਅੱਠ ਦਿਨ ਪਹਿਲਾਂ, ਕਿਮ ਜੋਂਗ ਖੂਬ ਖਬਰਾਂ ਵਿੱਚ ਸੀ, ਦਰਅਸਲ ਕਿਮ ਅਚਾਨਕ ਅਦਿੱਖ ਹੋ ਗਏ ਸੀ ਅਤੇ ਤਕਰੀਬਨ 20 ਦਿਨਾਂ ਬਾਅਦ ਬਾਹਰ ਆਏ ਸਨ। ਪਹਿਲੀ ਮਈ ਨੂੰ ਉੱਤਰ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ 20 ਦਿਨਾਂ ਬਾਅਦ ਪਹਿਲੀ ਵਾਰ ਲੋਕਾਂ ਸਾਹਮਣੇ ਆਏ ਜਿਸ ਤੋਂ ਬਾਅਦ ਉਨ੍ਹਾਂ ਦੀ ਮੌਤ ਨੂੰ ਲੈ ਕਿ ਕਈ ਅਟਕਲਾਂ ਦੂਰ ਹੋਈਆਂ।
ਇਹ ਵੀ ਪੜ੍ਹੋ: ਨਵਾਂ ਸ਼ਹਿਰ 'ਚ ਡਿੱਗਿਆ ਫੌਜ ਦਾ ਮਿੱਗ 29 ਜਹਾਜ਼ ਝੋਨੇ ਦੀ ਲੁਆਈ ਲਈ ਬਦਲੇਗੀ ਰਣਨੀਤੀ, ਕੈਪਟਨ ਸਰਕਾਰ ਅੱਜ ਲਏਗੀ ਫੈਸਲਾ ਸੰਕਟ ਦੌਰਾਨ ਮੋਰਚਾ ਛੱਡ ਦੌੜੇ ਪਰਵਾਸੀ ਮਜ਼ਦੂਰ, ਹੁਣ ਪੰਜਾਬੀਆਂ ਨੇ ਸੰਭਾਲੀ ਕਮਾਨ ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਵਿਸ਼ਵ
ਪੰਜਾਬ
ਸਿਹਤ
Advertisement