(Source: ECI/ABP News)
ਕਿਸ ਵੱਲੋਂ ਬਣਾਇਆ ਟੂਲਕਿੱਟ ਗ੍ਰੇਟਾ ਨੇ ਕੀਤਾ ਸ਼ੇਅਰ, ਪੜ੍ਹੋ ਪੂਰੀ ਦਾਸਤਾਨ
ਗ੍ਰੇਟਾ ਨੇ 'ਟੂਲਕਿੱਟ' ਨਾਂ ਦਾ ਇੱਕ ਦਸਤਾਵੇਜ਼ ਵੀ ਸ਼ੇਅਰ ਕੀਤਾ। ਮੰਨਿਆ ਜਾ ਰਿਹਾ ਕਿ ਇਸ ਟੂਲਕਿੱਟ ਨੂੰ ਪੋਇਟਿਕ ਜਸਟਿਸ ਫਾਊਂਡੇਸ਼ਨ (PJF) ਨੇ ਬਣਾਇਆ ਹੈ। PJF ਦਾ ਕੋ-ਫਾਊਂਡਰ ਮੋ ਧਾਲੀਵਾਲ ਹੈ।
![ਕਿਸ ਵੱਲੋਂ ਬਣਾਇਆ ਟੂਲਕਿੱਟ ਗ੍ਰੇਟਾ ਨੇ ਕੀਤਾ ਸ਼ੇਅਰ, ਪੜ੍ਹੋ ਪੂਰੀ ਦਾਸਤਾਨ know everything about toolkit which shared by Greta Thunberg ਕਿਸ ਵੱਲੋਂ ਬਣਾਇਆ ਟੂਲਕਿੱਟ ਗ੍ਰੇਟਾ ਨੇ ਕੀਤਾ ਸ਼ੇਅਰ, ਪੜ੍ਹੋ ਪੂਰੀ ਦਾਸਤਾਨ](https://static.abplive.com/wp-content/uploads/sites/5/2021/02/03160817/GRETA-THUNBERG.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਕੇਂਦਰੀ ਖੇਤੀ ਕਾਨੂੰਨਾਂ ਖਿਲਾਫ ਕਿਸਾਨ ਅੰਦੋਲਨ ਪੂਰੀ ਤਰ੍ਹਾਂ ਭਖਿਆ ਹੋਇਆ ਹੈ। ਅੰਦਰ ਰਾਸ਼ਟਰੀ ਹਸਤੀਆਂ ਕਿਸਾਨਾਂ ਦੇ ਪੱਖ 'ਚ ਆਪਣੀ ਆਵਾਜ਼ ਰੱਖ ਰਹੀਆਂ ਹਨ। ਸਵੀਡਨ ਦੀ ਵਾਤਾਵਰਣ ਕਾਰਕੁਨ ਗ੍ਰੇਟਾ ਥਨਬਰਗ ਨੇ ਵੀ ਕਿਸਾਨ ਅੰਦੋਲਨ ਦੇ ਹੱਕ 'ਚ ਟਵੀਟ ਕਰਦਿਆਂ ਆਪਣੀ ਆਵਾਜ਼ ਬੁਲੰਦ ਕੀਤੀ।
ਗ੍ਰੇਟਾ ਨੇ 'ਟੂਲਕਿੱਟ' ਨਾਂ ਦਾ ਇੱਕ ਦਸਤਾਵੇਜ਼ ਵੀ ਸ਼ੇਅਰ ਕੀਤਾ। ਮੰਨਿਆ ਜਾ ਰਿਹਾ ਕਿ ਇਸ ਟੂਲਕਿੱਟ ਨੂੰ ਪੋਇਟਿਕ ਜਸਟਿਸ ਫਾਊਂਡੇਸ਼ਨ (PJF) ਨੇ ਬਣਾਇਆ ਹੈ। PJF ਦਾ ਕੋ-ਫਾਊਂਡਰ ਮੋ ਧਾਲੀਵਾਲ ਹੈ।
ਕੌਣ ਹੈ ਮੋ ਧਾਲੀਵਾਲ
ਮੋ ਧਾਲੀਵਾਲ ਕੈਨੇਡਾ ਦੇ ਵੈਨਕੂਵਰ ਬੇਸਡ ਡਿਜੀਟਲ ਬ੍ਰੈਂਡਿੰਗ ਕ੍ਰੀਏਟਿਵ ਏਜੰਸੀ Skyrocket ਦਾ ਕੋ ਫਾਊਂਡਰ ਹੈ। ਇਸ ਕੰਪਨੀ ਦੀ ਸ਼ੁਰੂਆਤ 2011 'ਚ ਹੋਈ ਸੀ। PJF ਬਾਰੇ ਉਨ੍ਹਾਂ ਦੱਸਿਆ ਕਿ ਇਸ ਦੀ ਫਾਊਂਡਰ ਉਸ ਦੀ ਦੋਸਤ ਅਨੀਤਾ ਲਾਲ ਹੈ।
PJF ਕੰਪਨੀ ਨੇ ਦਿੱਤੀ ਸਫਾਈ
ਕੈਨੇਡਾ ਦੀ ਇਹ ਕੰਪਨੀ ਖੁਦ ਨੂੰ ਪੀੜਤ ਤੇ ਭੇਦਭਾਵ ਦੇ ਖਿਲਾਫ ਆਵਾਜ਼ ਬੁਲੰਦ ਕਰਨ ਵਾਲੀ ਸੰਸਥਾ ਦੱਸਦੀ ਹੈ। PJF ਨੇ ਸ਼ਨੀਵਾਰ ਇਕ ਬਿਆਨ ਜਾਰੀ ਕਰਕੇ ਪੂਰੇ ਵਿਵਾਦ 'ਤੇ ਆਪਣੀ ਸਫਾਈ ਦਿੱਤੀ। ਫਾਊਂਡੇਂਸ਼ਨ ਦਾ ਕਹਿਣਾ ਹੈ ਕਿ ਦਿੱਲੀ 'ਚ ਪ੍ਰਦਰਸ਼ਨ ਲਈ ਉਨ੍ਹਾਂ ਨਾ ਹੀ ਕੋਈ ਕੁਆਰਡੀਨੇਸ਼ਨ ਕੀਤਾ ਤੇ ਨਾ ਹੀ ਰਿਹਾਨਾ, ਗ੍ਰੇਟਾ ਜਿਹੀਆਂ ਹਸਤੀਆਂ ਨੂੰ ਟਵੀਟ ਕਰਨ ਲਈ ਸੰਪਰਕ ਕੀਤਾ।
9 months and $2.5 million later, we’ve got some explaining to do.
Then, let’s get back to the real work — #FreeNodeepKaur #FarmersProtest #AskIndiaWhy pic.twitter.com/mHBXL5MUvp — Poetic Justice Foundation (@PoeticJFdn) February 6, 2021
ਫਾਊਂਡੇਸ਼ਨ ਦਾ ਕਹਿਣਾ ਹੈ ਕਿ ਉਹ 26 ਜਨਵਰੀ ਨੂੰ ਦਿੱਲੀ ਤੇ ਲਾਲ ਕਿਲ੍ਹੇ 'ਚ ਹੋਈ ਹਿੰਸਾ ਚ ਸ਼ਾਮਲ ਨਹੀਂ ਸੀ। ਹਾਲਾਂਕਿ ਫਾਊਂਡੇਸ਼ਨ ਦਾ ਕਹਿਣਾ ਹੈ ਕਿ ਉਹ ਕਿਸਾਨਾਂ ਦੇ ਮੁੱਦਿਆਂ ਦੀ ਵਕਾਲਤ ਦੁਨੀਆਂ ਭਰ 'ਚ ਕਰਦੀ ਰਹੇਗੀ।
ਕੀ ਹੁੰਦਾ ਹੈ ਟੂਲਕਿੱਟ
ਟੂਲਕਿੱਟ ਇਕ ਅਜਿਹਾ ਦਸਤਾਵੇਜ਼ ਹੈ ਜਿਸ 'ਚ ਅੰਦੋਲਨ ਦੌਰਾਨ ਸੋਸ਼ਲ ਮੀਡੀਆ ਤੇ ਸਮਰਥਨ ਕਿਵੇਂ ਹਾਸਲ ਕੀਤਾ ਜਾਵੇ, ਕਿਸ ਤਰ੍ਹਾਂ ਦੇ ਹੈਸ਼ਟੈਗ ਦਾ ਇਸਤੇਮਾਲ ਕੀਤਾ ਜਾਵੇ, ਪ੍ਰਦਰਸ਼ਨ ਦੌਰਾਨ ਜੇਕਰ ਕੋਈ ਦਿੱਕਤ ਆਵੇ ਤਾਂ ਕਿੱਥੇ ਸੰਪਰਕ ਕਰਨਾ ਆਦਿ ਸਭ ਦੱਸਿਆ ਜਾਂਦਾ ਹੈ। ਗ੍ਰੇਟਾ ਥਨਬਰਗ ਨੇ ਵੀ ਟੂਲਕਿੱਟ ਸ਼ੇਅਰ ਕੀਤਾ ਸੀ।
We stand in solidarity with the #FarmersProtest in India. https://t.co/tqvR0oHgo0
— Greta Thunberg (@GretaThunberg) February 2, 2021
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)