ਪੜਚੋਲ ਕਰੋ
ਪਾਕਿ 'ਚ ਪਹਿਲੀ ਵਾਰ: ਦਲਿਤ ਹਿੰਦੂ ਔਰਤ ਬਣੇਗੀ ਸੈਨੇਟਰ

ਲਾਹੌਰ-ਪਾਕਿਸਤਾਨ ਵਿੱਚ ਪਹਿਲੀ ਵਾਰ ਦਲਿਤ ਹਿੰਦੂ ਔਰਤ ਕ੍ਰਿਸ਼ਨਾ ਕੋਹਲੀ (39) ਦੇਸ਼ ਦੀ ਸੈਨੇਟ ਲਈ ਚੁਣੀ ਜਾਵੇਗੀ। ਪੀਪਲਜ਼ ਪਾਰਟੀ ਦੇ ਤਰਜਮਾਨ ਨੇ ਇੱਕ ਬਿਆਨ ਵਿੱਚ ਕਿਹਾ ਕਿ ਕੋਹਲੀ ਪਹਿਲੀ ਦਲਿਤ ਔਰਤ ਔਰਤ ਹੋਵੇਗੀ, ਜੋ ਸੈਨੇਟਰ ਬਣੇਗੀ। ਸੂਬਾ ਸਿੰਧ ਵਿੱਚ ਥਾਰ ਹਲਕੇ ਤੋਂ ਕਿ੍ਸ਼ਨਾ ਕੁਮਾਰੀ ਕੋਹਲੀ ਨੂੰ ਇਹ ਮਾਣ ਮਿਲਗਾ। ਪਾਕਿਤਸਾਨ ਦੇ ਚੋਣ ਕਮਿਸ਼ਨਰ ਨੇ ਸ੍ਰੀਮਤੀ ਕੋਹਲੀ (39 ਸਾਲ) ਦੇ ਨਾਮਜ਼ਦਗੀ ਪੇਪਰ ਸਵੀਕਾਰ ਕਰ ਲਏ ਹਨ। ਉਹ ਸੂਬਾ ਸਿੰਧ ਦੀ ਵਿਧਾਨ ਸਭਾ ਵਿੱਚੋਂ ਘੱਟ ਗਿਣਤੀਆਂ ਦੀ ਸੀਟ ਲਈ ਪੀਪਲਜ਼ ਪਾਰਟੀ ਦੀ ਉਮੀਦਵਾਰ ਹੈ। ਕੌਣ ਹੈ ਕ੍ਰਿਸ਼ਨਾ ਕੋਹਲੀ ? ਕੋਹਲੀ ਸਿੰਧ ਦੇ ਥਾਰ ਖੇਤਰ ਵਿੱਚ ਨਗਰ ਪਾਰਕਰ ਜ਼ਿਲ੍ਹੇ ਦੇ ਇੱਕ ਦੂਰ ਦੂਰਾਡੇ ਪਿੰਡ ਨਾਲ ਸਬੰਧਤ ਹੈ। ਉਸਦਾ ਜਨਮ ਇੱਕ ਗਰੀਬ ਕਿਸਾਨ ਜੁਗਨੂੰ ਕੋਹਲੀ ਦੇ ਘਰ ਹੋਇਆ। ਉਸਦੇ ਪਰਿਵਾਰ ਨੂੰ ਤਿੰਨ ਸਾਲ ਤੱਕ ਜ਼ਿਲ੍ਹਾ ਉਮਰਕੋਟ ਵਿੱਚ ਕੁੰਨਰੀ ਦੇ ਇੱਕ ਜਗੀਰਦਾਰ ਨੇ ਆਪਣੀ ਨਿਜੀ ਜੇਲ੍ਹ ਵਿੱਚ ਕੈਦ ਕਰਕੇ ਰੱਖਿਆ। ਜਦੋਂ ਉਸ ਨੂੰ ਨਜ਼ਰਬੰਦ ਕੀਤਾ ਗਿਆ ਤਾਂ ਉਹ ਸਿਰਫ ਤੀਜੀ ਜਮਾਤ ਦੀ ਵਿਦਿਆਰਥਣ ਸੀ। ਉਸਦਾ ਲਾਲ ਚੰਦ ਦੇ ਨਾਲ 16 ਸਾਲ ਦੀ ਉਮਰ ਵਿੱਚ ਵਿਆਹ ਹੋਇਆ। ਕੋਹਲੀ ਦੀ ਜਾਤ ਪਾਕਿਸਤਾਨ ਸ਼ਡਿਊਲਕਾਸਟ ਆਰਡੀਨੈਂਸ 1957 ਦੇ ਤਹਿਤ ਨੰਬਰ 23 ਉੱਤੇ ਦਰਜ ਹੈ। ਪੀਪਲਜ਼ ਪਾਰਟੀ ਨੇ ਇਸ ਤੋਂ ਪਹਿਲਾਂ 2012 ਵਿੱਚ ਸਿੰਧ ਵਿੱਚੋਂ ਹੀ ਹਰੀਓਮ ਕਿਸ਼ੋਰੀ ਲਾਲ ਨੂੰ ਗੈਰ ਮੁਸਲਿਮਾਂ ਲਈ ਰਾਖਵੀਂ ਸੀਟ ਤੋਂ ਸੈਨੇਟਰ ਨਾਮਜ਼ਦ ਕੀਤਾ ਸੀ। ਕ੍ਰਿਸ਼ਨਾ ਕੋਹਲੀ ਅਤੇ ਅਨਵਰ ਲਾਲਦੀਨ (ਈਸਾਈ) ਪਾਰਟੀ ਵਰਕਰ ਦੀ ਚੋਣ ਦੇ ਨਾਲ ਪੀਪਲਜ਼ ਪਾਰਟੀ ਵੱਲੋਂ ਹੁਣ ਤੱਕ ਚੁਣੇ ਗਏ ਗੈਰ ਮੁਸਲਿਮ ਘੱਟ ਗਿਣਤੀ ਸੈਨੇਟਰਾਂ ਦੀ ਗਿਣਤੀ ਛੇ ਹੋ ਜਾਵੇਗੀ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















