(Source: ECI/ABP News/ABP Majha)
ਸਰਕਾਰ ਤੇ ਸੰਸਦ ਮੈਂਬਰਾਂ ਵਿਚਾਲੇ ਵਿਵਾਦ ਮਗਰੋਂ ਮੰਤਰੀਮੰਡਲ ਨੇ ਦਿੱਤਾ ਅਸਤੀਫ਼ਾ
ਮਹੀਨੇ ਦੀ ਸ਼ੁਰੂਆਤ 'ਚ ਕਰੀਬ 30 ਸੰਸਦਾਂ ਨੇ ਸਰਕਾਰ ਦੇ ਖਿਲਾਫ ਬੇਭਰੋਸਗੀ ਪ੍ਰਸਤਾਵ ਦਾ ਸਮਰਥਨ ਕੀਤਾ ਸੀ। ਇਹ ਕਦਮ ਦਰਸਾਉਂਦਾ ਹੈ ਕਿ ਦੇਸ਼ 'ਚ ਸਿਆਸੀ ਖਿੱਚੋਤਾਣ ਕਾਰਨ ਅਸਥਿਰਤਾ ਫੈਲੀ ਹੈ।
ਦੁਬਈ: ਕੁਵੈਤ 'ਚ ਸਿਆਸੀ ਸੰਕਟ ਗਰਮਾ ਗਿਆ ਹੈ। ਕੁਵੈਤ 'ਚ ਸਰਕਾਰ ਤੇ ਸੰਸਦਾਂ 'ਚ ਵਿਵਾਦ ਦੇ ਦਰਮਿਆਨ ਮੰਤਰੀ ਮੰਡਲ ਨੇ ਆਪਣਾ ਅਸਤੀਫ਼ਾ ਸੌਂਪ ਦਿੱਤਾ ਹੈ। ਸੰਸਦ 'ਚ ਚੁਣੇ ਗਏ ਨਵੇਂ ਚਿਹਰਿਆਂ 'ਚੋਂ ਕਰੀਬ 60 ਫੀਸਦ ਤੋਂ ਜ਼ਿਆਦਾ ਨੇ ਹਾਲ ਹੀ 'ਚ ਮੰਤਰੀ ਮੰਡਲ ਦੀਆਂ ਨਿਯੁਕਤੀਆਂ ਖਿਲਾਫ ਪ੍ਰਧਾਨ ਮੰਤਰੀ ਨੂੰ ਖੂਬ ਸਵਾਲ-ਜਵਾਬ ਕੀਤੇ। ਜਿਸ ਤੋਂ ਬਾਅਦ ਮੰਤਰੀਆਂ ਨੇ ਅਸਤੀਫਾ ਦੇ ਦਿੱਤਾ ਹੈ।
ਇਸ ਮਹੀਨੇ ਦੀ ਸ਼ੁਰੂਆਤ 'ਚ ਕਰੀਬ 30 ਸੰਸਦਾਂ ਨੇ ਸਰਕਾਰ ਦੇ ਖਿਲਾਫ ਬੇਭਰੋਸਗੀ ਪ੍ਰਸਤਾਵ ਦਾ ਸਮਰਥਨ ਕੀਤਾ ਸੀ। ਇਹ ਕਦਮ ਦਰਸਾਉਂਦਾ ਹੈ ਕਿ ਦੇਸ਼ 'ਚ ਸਿਆਸੀ ਖਿੱਚੋਤਾਣ ਕਾਰਨ ਅਸਥਿਰਤਾ ਫੈਲੀ ਹੈ। ਲੋਕਾਂ ਦਾ ਵਿਸ਼ਵਾਸ ਘੱਟ ਹੋਇਆ ਹੈ ਤੇ ਤੇਲ ਸਮ੍ਰਿੱਧ ਇਹ ਦੇਸ਼ ਦਹਾਕਿਆਂ ਤੋਂ ਸਭ ਤੋਂ ਖਰਾਬ ਆਰਥਿਕ ਸੰਕਟ ਦਾ ਸਾਹਮਣਾ ਕਰ ਰਿਹਾ ਹੈ।
ਪ੍ਰਧਾਨ ਮੰਤਰੀ ਵੀ ਦੇ ਸਕਦੇ ਅਸਤੀਫਾ
ਸੰਸਦ ਦੇ ਪੁਰਾਣੇ ਮੁਖੀ ਨੂੰ ਫਿਰ ਤੋਂ ਬਹਾਲ ਕਰਨ ਨੂੰ ਲੈਕੇ ਨਵੇਂ ਸੰਸਦਾਂ 'ਚ ਗੁੱਸਾ ਪੈਦਾ ਹੋਇਆ ਸੀ ਜੋ ਕਿ ਦੇਸ਼ 'ਚ ਭ੍ਰਿਸ਼ਟਾਚਾਰ ਤੇ ਸਰਪ੍ਰਸਤੀ ਦੇ ਤੰਤਰ ਨੂੰ ਫਿਰ ਤੋਂ ਹਾਵੀ ਹੋਣ ਦਾ ਖਦਸ਼ਾ ਜਤਾ ਰਹੇ ਹਨ। ਮੁਖੀ ਦਾ ਤਾਲੁਕ ਵੱਡੇ ਕਾਰੋਬਾਰੀ ਪਰਿਵਾਰ ਨਾਲ ਹੈ।
ਵਿਰੋਧੀ ਸੰਸਦ ਮੈਂਬਰਾਂ ਦੇ ਮੁਤਾਬਕ ਪ੍ਰਧਾਨ ਮੰਤਰੀ ਨੂੰ ਹੁਣ ਆਪਣਾ ਅਸਤੀਫਾ ਅਮੀਰ ਸੇਖ ਨਵਾਫ ਅਲ ਅਹਿਮਦ ਨੂੰ ਸੌਂਪ ਦੇਣਾ ਚਾਹੀਦਾ ਹੈ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ਦਾ ਅਸਤੀਫਾ ਸਵੀਕਾਰ ਕਰ ਲਿਆ ਜਾਵੇਗਾ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ