Indonesia Earthquake: ਇੰਡੋਨੇਸ਼ੀਆ 'ਚ ਫਿਰ ਆਇਆ ਸ਼ਕਤੀਸ਼ਾਲੀ ਭੂਚਾਲ, 6.0 ਮਾਪੀ ਗਈ ਤੀਬਰਤਾ
Indonesia Earthquake: ਇੰਡੋਨੇਸ਼ੀਆ ਦੇ ਮੋਲੁਕਾ ਸਾਗਰ 'ਚ ਇਕ ਵਾਰ ਫਿਰ ਭੂਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ ਹਨ। ਪਿਛਲੇ ਸ਼ੁੱਕਰਵਾਰ ਨੂੰ ਇੰਡੋਨੇਸ਼ੀਆ ਵਿੱਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ।
Indonesia: ਇੰਡੋਨੇਸ਼ੀਆ ਨੇੜੇ ਮੋਲੁਕਾ ਸਾਗਰ 'ਚ ਸ਼ੁੱਕਰਵਾਰ ਨੂੰ ਇਕ ਵਾਰ ਫਿਰ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਜਰਮਨ ਰਿਸਰਚ ਸੈਂਟਰ ਫਾਰ ਜੀਓਸਾਇੰਸ ਦੇ ਮੁਤਾਬਕ ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 6.0 ਦਰਜ ਕੀਤੀ ਗਈ ਹੈ। ਇਹ ਭੂਚਾਲ ਭਾਰਤੀ ਸਮੇਂ ਅਨੁਸਾਰ ਦੁਪਹਿਰ 3:51 ਵਜੇ ਮਹਿਸੂਸ ਕੀਤਾ ਗਿਆ।
ਅਜੇ ਤੱਕ ਜਾਨ-ਮਾਲ ਦੇ ਨੁਕਸਾਨ ਦੀ ਕੋਈ ਖਬਰ ਸਾਹਮਣੇ ਨਹੀਂ ਆਈ ਹੈ। ਹਾਲਾਂਕਿ ਜ਼ੋਰਦਾਰ ਭੂਚਾਲ ਕਾਰਨ ਲੋਕ ਦਹਿਸ਼ਤ ਵਿੱਚ ਹਨ। ਜ਼ਿਕਰਯੋਗ ਹੈ ਕਿ ਪਿਛਲੇ ਸ਼ੁੱਕਰਵਾਰ ਵੀ ਇੰਡੋਨੇਸ਼ੀਆ ਦੇ ਜਾਵਾ ਟਾਪੂ ਦੇ ਉੱਤਰ 'ਚ ਸਮੁੰਦਰ 'ਚ ਭੂਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ ਸਨ। ਉਦੋਂ ਭੂਚਾਲ ਦੀ ਤੀਬਰਤਾ 7.0 ਦਰਜ ਕੀਤੀ ਗਈ ਸੀ। ਹਾਲਾਂਕਿ ਉਦੋਂ ਤੱਕ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਖਬਰ ਨਹੀਂ ਸੀ। ਤਾਜ਼ਾ ਭੂਚਾਲ ਬਾਰੇ, GFZ ਨੇ ਕਿਹਾ ਕਿ ਭੂਚਾਲ 10 ਕਿਲੋਮੀਟਰ (6.2 ਮੀਲ) ਦੀ ਡੂੰਘਾਈ 'ਤੇ ਸੀ।
ਇਹ ਵੀ ਪੜ੍ਹੋ: Sudan Civil War: ਅਗਲੇ 72 ਘੰਟਿਆਂ ਤੱਕ ਸੂਡਾਨ 'ਚ ਰੁਕੇਗੀ ਦਹਿਸ਼ਤ, ਈਦ ਦੇ ਮੌਕੇ 'ਤੇ ਰਹੇਗੀ ਜੰਗਬੰਦੀ