ਚੀਨੀ ਰਾਸ਼ਟਰਪਤੀ ਦਾ ਭਾਰਤ 'ਚ ਸ਼ਾਹੀ ਸਵਾਗਤ, ਏਅਰਪੋਰਟ ਨੂੰ ਫੁੱਲ੍ਹਾਂ ਨਾਲ ਸਜਾਇਆ
ਜਿਨਪਿੰਗ ਦੇ ਸਵਾਗਤ ਲਈ ਵਿਸ਼ੇਸ਼ ਤਿਆਰੀਆਂ ਕੀਤੀਆਂ ਗਈਆਂ ਸਨ। ਚੇਨਈ ਦੇ ਹਵਾਈ ਅੱਡੇ ਨੂੰ ਰਵਾਇਤੀ ਤੌਰ 'ਤੇ ਕੇਲੇ ਦੇ ਪੱਤਿਆਂ ਤੇ ਫਲ਼-ਫੁੱਲਾਂ ਦੇ ਹਾਰਾਂ ਨਾਲ ਸਜਾਇਆ ਗਿਆ ਸੀ। ਜਿਨਪਿੰਗ ਦਾ ਮਖੌਟਾ ਪਹਿਨੇ 2,000 ਸਕੂਲੀ ਵਿਦਿਆਰਥੀ ਵੀ ਜਿਨਪਿੰਗ ਦੇ ਸਵਾਗਤ ਲਈ ਅੰਗਰੇਜ਼ੀ ਸ਼ਬਦ ਵੈਲਕਮ ਦੀ ਮੁਦਰਾ ਵਿੱਚ ਪਹੁੰਚੇ।
ਨਵੀਂ ਦਿੱਲੀ: ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਦੂਜੀ ਗੈਰ ਰਸਮੀ ਮੁਲਾਕਾਤ ਲਈ ਸ਼ੁੱਕਰਵਾਰ ਦੁਪਹਿਰ 2 ਵਜੇ ਚੇਨਈ ਪਹੁੰਚੇ। ਉਨ੍ਹਾਂ ਦਾ ਇੱਥੇ ਹਵਾਈ ਅੱਡੇ 'ਤੇ ਸ਼ਾਨਦਾਰ ਸਵਾਗਤ ਕੀਤਾ ਗਿਆ। ਮੋਦੀ ਤੇ ਜਿਨਪਿੰਗ ਦੀ ਮੁਲਾਕਾਤ ਦਾ ਪ੍ਰੋਗਰਾਮ ਤਕਰੀਬਨ 6 ਘੰਟੇ ਚੱਲੇਗਾ। ਇਸ ਦੌਰਾਨ ਭਾਰਤੀ ਪ੍ਰਧਾਨ ਮੰਤਰੀ ਤੇ ਚੀਨ ਦੇ ਰਾਸ਼ਟਰਪਤੀ ਦਰਮਿਆਨ 40 ਮਿੰਟ ਵਨ-ਟੂ-ਵਨ ਮੀਟਿੰਗ ਹੋਵੇਗੀ।
ਮੋਦੀ ਜਿਨਪਿੰਗ ਤੋਂ ਪਹਿਲਾਂ ਹੀ ਚੇਨਈ ਪਹੁੰਚ ਚੁੱਕੇ ਸੀ। ਉਨ੍ਹਾਂ ਕਿਹਾ ਕਿ ਇਸ ਮੁਲਾਕਾਤ ਨਾਲ ਭਾਰਤ-ਚੀਨ ਸਬੰਧ ਮਜ਼ਬੂਤ ਹੋਣਗੇ। ਦੋਵੇਂ ਨੇਤਾ ਸ਼ੁੱਕਰਵਾਰ ਤੇ ਸ਼ਨੀਵਾਰ ਨੂੰ ਤਾਮਿਲਨਾਡੂ ਦੇ ਮਹਾਂਬਲੀਪੁਰਮ ਵਿੱਚ ਮਿਲਣਗੇ। ਇਹ ਦੋਵੇਂ ਚੇਨਈ ਦੇ ਇਤਿਹਾਸਕ ਸ਼ਹਿਰ ਮਹਾਬਲੀਪੁਰਮ (ਮਾਮੱਲਪੁਰਮ) ਦੇ ਕਈ ਸੰਸਕ੍ਰਿਤਿਕ ਸਮਾਗਮਾਂ ਵਿੱਚ ਵੀ ਸ਼ਾਮਲ ਹੋਣਗੇ।
ਜਿਨਪਿੰਗ ਦੇ ਸਵਾਗਤ ਲਈ ਵਿਸ਼ੇਸ਼ ਤਿਆਰੀਆਂ ਕੀਤੀਆਂ ਗਈਆਂ ਸਨ। ਚੇਨਈ ਦੇ ਹਵਾਈ ਅੱਡੇ ਨੂੰ ਰਵਾਇਤੀ ਤੌਰ 'ਤੇ ਕੇਲੇ ਦੇ ਪੱਤਿਆਂ ਤੇ ਫਲ਼-ਫੁੱਲਾਂ ਦੇ ਹਾਰਾਂ ਨਾਲ ਸਜਾਇਆ ਗਿਆ ਸੀ। ਜਿਨਪਿੰਗ ਦਾ ਮਖੌਟਾ ਪਹਿਨੇ 2,000 ਸਕੂਲੀ ਵਿਦਿਆਰਥੀ ਵੀ ਜਿਨਪਿੰਗ ਦੇ ਸਵਾਗਤ ਲਈ ਅੰਗਰੇਜ਼ੀ ਸ਼ਬਦ ਵੈਲਕਮ ਦੀ ਮੁਦਰਾ ਵਿੱਚ ਪਹੁੰਚੇ।
ਦੱਸ ਦੇਈਏ ਦੋਵਾਂ ਲੀਡਰਾਂ ਦੀ ਸੁਰੱਖਿਆ ਸਈ ਚੇਨਈ ਤੋਂ ਮਹਾਬਲੀਪੁਰਮ 5 ਹਜ਼ਾਰ ਜਵਾਨ ਤਾਇਨਾਤ ਕੀਤੇ ਗਏ ਹਨ। ਸੜਕਾਂ ਅਤੇ ਪ੍ਰੋਗਰਾਮਾਂ ਵਾਲੇ ਸਥਾਨ 'ਤੇ 800 ਸੀਸੀਟੀਵੀ ਕੈਮਰੇ ਲਗਾਏ ਗਏ ਹਨ। ਇੰਡੀਅਨ ਨੇਵੀ ਤੇ ਕੋਸਟ ਗਾਰਡ ਨੇ ਵੀ ਸਮੁੰਦਰੀ ਤਟ ਤੋਂ ਕੁਝ ਦੂਰੀ 'ਤੇ ਜੰਗੀ ਜਹਾਜ਼ ਤਾਇਨਾਤ ਕਰ ਲਏ ਹਨ।