Istanbul Explosion: ਇਸਤਾਂਬੁਲ 'ਚ ਬੰਬ ਧਮਾਕੇ ਦੇ ਦੋਸ਼ 'ਚ ਵਿਅਕਤੀ ਗ੍ਰਿਫਤਾਰ, ਧਮਾਕੇ 'ਚ 6 ਲੋਕਾਂ ਦੀ ਮੌਤ, 81 ਜ਼ਖਮੀ
ਤੁਰਕੀ ਦੇ ਇਸਤਾਂਬੁਲ 'ਚ ਵੱਡੇ ਆਤਮਘਾਤੀ ਹਮਲੇ 'ਚ ਸ਼ਾਮਲ ਇਕ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
Istanbul Explosion: ਤੁਰਕੀ ਦੇ ਇਸਤਾਂਬੁਲ 'ਚ ਵੱਡੇ ਆਤਮਘਾਤੀ ਹਮਲੇ 'ਚ ਸ਼ਾਮਲ ਇਕ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਰਾਜ-ਸੰਚਾਲਿਤ ਅਨਾਦੋਲੂ ਏਜੰਸੀ ਦੇ ਅੰਗਰੇਜ਼ੀ ਭਾਸ਼ਾ ਦੇ ਟਵਿੱਟਰ ਅਕਾਉਂਟ ਦੇ ਅਨੁਸਾਰ, ਗ੍ਰਹਿ ਮੰਤਰੀ ਸੁਲੇਮਾਨ ਸੋਇਲੂ ਨੇ ਸੋਮਵਾਰ (14 ਨਵੰਬਰ) ਨੂੰ ਕਿਹਾ ਕਿ ਇਸਤਾਂਬੁਲ ਵਿੱਚ ਬੰਬ ਧਮਾਕਾ ਕਰਨ ਵਾਲੇ ਵਿਅਕਤੀ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਜ਼ਿਕਰਯੋਗ ਹੈ ਕਿ ਐਤਵਾਰ (13 ਨਵੰਬਰ) ਦੀ ਸ਼ਾਮ ਨੂੰ ਇਸਤਾਂਬੁਲ ਦੇ ਮੱਧ 'ਚ ਇਕ ਵਿਅਸਤ ਇਲਾਕੇ 'ਚ ਜ਼ੋਰਦਾਰ ਧਮਾਕਾ ਹੋਇਆ। ਇਸ ਧਮਾਕੇ 'ਚ ਘੱਟੋ-ਘੱਟ 6 ਲੋਕਾਂ ਦੀ ਮੌਤ ਹੋ ਗਈ ਅਤੇ 81 ਲੋਕ ਜ਼ਖਮੀ ਹੋ ਗਏ।
ਹਮਲੇ ਤੋਂ ਬਾਅਦ ਅਲ ਜਜ਼ੀਰਾ ਨੇ ਸੂਤਰਾਂ ਦੇ ਹਵਾਲੇ ਨਾਲ ਆਪਣੀ ਰਿਪੋਰਟ 'ਚ ਦਾਅਵਾ ਕੀਤਾ ਕਿ ਹਮਲੇ 'ਚ ਤਿੰਨ ਲੋਕ ਸ਼ਾਮਲ ਸਨ, ਜਿਨ੍ਹਾਂ 'ਚੋਂ ਇਕ ਔਰਤ ਅਤੇ ਦੋ ਨੌਜਵਾਨ ਹਨ। ਹਮਲੇ ਤੋਂ ਬਾਅਦ ਇਲਾਕੇ ਵਿੱਚ ਲੱਗੇ ਸੀਸੀਟੀਵੀ ਫੁਟੇਜ ਨੂੰ ਸਕੈਨ ਕੀਤਾ ਗਿਆ। ਇਸ 'ਚ ਧਮਾਕੇ ਵਾਲੀ ਥਾਂ 'ਤੇ ਗਲੀ ਦੇ ਅੰਦਰ ਬੈਗ ਸੁੱਟ ਕੇ ਇਕ ਸ਼ੱਕੀ ਔਰਤ ਨੂੰ ਬਾਹਰ ਨਿਕਲਦੇ ਦੇਖਿਆ ਗਿਆ। ਕੁਝ ਮਿੰਟਾਂ ਬਾਅਦ ਜ਼ੋਰਦਾਰ ਧਮਾਕਾ ਹੋਇਆ। ਮੰਨਿਆ ਜਾ ਰਿਹਾ ਹੈ ਕਿ ਇਸ ਬੈਗ ਵਿੱਚ ਬੰਬ ਸੀ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :