Mark Carney: ਇੰਤਜ਼ਾਰ ਹੋਇਆ ਖਤਮ! ਕੈਨੇਡਾ ਨੂੰ ਮਿਲਿਆ ਨਵਾਂ ਪ੍ਰਧਾਨ ਮੰਤਰੀ, ਟਰੂਡੋ ਦੀ ਥਾਂ ਲੈਣਗੇ ਇਹ ਆਗੂ, ਡਿਟੇਲ 'ਚ ਜਾਣੋ
59 ਸਾਲਾ ਕਾਰਨੀ, ਜਸਟਿਨ ਟਰੂਡੋ ਦੀ ਥਾਂ ਕੈਨੇਡਾ ਦੇ ਪ੍ਰਧਾਨ ਮੰਤਰੀ ਵਜੋਂ ਲੈਣਗੇ, ਜਿਨ੍ਹਾਂ ਨੇ ਜਨਵਰੀ ਵਿੱਚ ਅਸਤੀਫਾ ਦੇ ਦਿੱਤਾ ਸੀ। ਕਾਰਨੀ ਨੇ ਲਿਬਰਲ ਪਾਰਟੀ ਦਾ ਨੇਤਾ ਚੁਣਨ ਲਈ 85.9 ਪ੍ਰਤੀਸ਼ਤ ਵੋਟਾਂ ਨਾਲ ਭਾਰੀ ਜਿੱਤ ਪ੍ਰਾਪਤ ਕੀਤੀ।

ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਦਾ ਐਲਾਨ ਹੋ ਗਿਆ ਹੈ। ਮਾਰਕ ਕਾਰਨੀ ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਬਣਣਗੇ। ਉਹ ਜਸਟਿਨ ਟਰੂਡੋ ਦੀ ਥਾਂ ਲੈਣਗੇ। ਕਾਰਨੀ ਇੱਕ ਮਸ਼ਹੂਰ ਅਰਥਸ਼ਾਸਤਰੀ ਹਨ ਅਤੇ ਉਹ ਦੁਨੀਆ ਦੇ ਦੋ ਵੱਡੇ ਦੇਸ਼ਾਂ ਵਿੱਚ ਗਵਰਨਰ ਰਹਿ ਚੁੱਕੇ ਹਨ।
ਕੈਨੇਡਾ ਦੇ ਪ੍ਰਧਾਨ ਮੰਤਰੀ ਦੀ ਦੌੜ ਵਿੱਚ ਉਨ੍ਹਾਂ ਦਾ ਨਾਮ ਸਭ ਤੋਂ ਅੱਗੇ ਚੱਲ ਰਿਹਾ ਸੀ। ਕਾਰਨੀ ਸ਼ੁਰੂਆਤ ਤੋਂ ਹੀ ਪੜ੍ਹਾਈ ਵਿੱਚ ਬਹੁਤ ਵਧੀਆ ਰਹੇ ਹਨ। 2007 ਵਿੱਚ, ਉਨ੍ਹਾਂ ਨੂੰ ਕੈਨੇਡਾ ਦਾ ਗਵਰਨਰ ਬਣਾਇਆ ਗਿਆ ਸੀ। ਉਹ ਸਮਾਂ ਸੀ ਜਦੋਂ ਪੂਰੀ ਦੁਨੀਆ ਆਥਿਕ ਮੰਦੀ ਦੀ ਮਾਰ ਝਲ ਰਹੀ ਸੀ। ਬਾਅਦ ਵਿੱਚ, ਉਨ੍ਹਾਂ ਨੂੰ ਬੈਂਕ ਆਫ ਇੰਗਲੈਂਡ ਦਾ ਗਵਰਨਰ ਵੀ ਬਣਾਇਆ ਗਿਆ।
ਟਰੂਡੋ ਨੇ ਲਿੱਬਰਲ ਪਾਰਟੀ ਦੇ ਨੇਤਾ ਦਾ ਪਦ ਛੱਡਿਆ
ਜਸਟਿਨ ਟਰੂਡੋ ਨੇ ਲਿੱਬਰਲ ਪਾਰਟੀ ਦੇ ਲੀਡਰ ਦਾ ਪਦ ਛੱਡ ਦਿੱਤਾ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਲਿਖਿਆ, "ਮੈਂ ਲਿੱਬਰਲ ਪਾਰਟੀ ਦੇ ਨੇਤਾ ਵਜੋਂ ਓਸੇ ਹੀ ਆਸ ਤੇ ਮਿਹਨਤ ਨਾਲ ਵਿਦਾ ਲੈ ਰਿਹਾ ਹਾਂ, ਜਿਵੇਂ ਕਿ ਮੈਂ ਸ਼ੁਰੂਆਤ ਵਿੱਚ ਕੀਤੀ ਸੀ।"
ਉਨ੍ਹਾਂ ਅੱਗੇ ਲਿਖਿਆ, "ਇਸ ਪਾਰਟੀ ਅਤੇ ਇਸ ਦੇਸ਼ ਲਈ ਬਹੁਤ ਉਮੀਦਾਂ ਹਨ। ਉਹ ਲੱਖਾਂ ਕੈਨੇਡੀਆਈ ਜੋ ਹਰ ਦਿਨ ਇਹ ਸਾਬਤ ਕਰਦੇ ਹਨ ਕਿ ਵਧੀਆ ਹਮੇਸ਼ਾ ਸੰਭਵ ਹੈ।"
ਦੱਸ ਦਈਏ ਕਿ ਟਰੂਡੋ ਨੇ ਜਨਵਰੀ ਵਿੱਚ ਹੀ ਪਾਰਟੀ ਨੂੰ ਦੇਸ਼ ਲਈ ਨਵਾਂ ਪ੍ਰਧਾਨ ਮੰਤਰੀ ਚੁਣਨ ਲਈ ਕਹਿ ਦਿੱਤਾ ਸੀ।
ਕਦੇ ਵਿੱਤ ਮੰਤਰੀ ਬਣਨ ਦਾ ਮਿਲਿਆ ਸੀ ਪ੍ਰਸਤਾਵ
ਮਾਰਕ ਕਾਰਨੀ ਹਾਲਾਂਕਿ ਕੈਨੇਡਾ ਦੀ ਸਰਗਰਮ ਰਾਜਨੀਤੀ ਤੋਂ ਦੂਰ ਰਹੇ ਹਨ, ਪਰ ਉਨ੍ਹਾਂ ਨੂੰ ਕਈ ਵਾਰ ਮੌਕੇ ਮਿਲੇ। 2012 ਵਿੱਚ ਹੀ ਤਤਕਾਲੀ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਨੇ ਉਨ੍ਹਾਂ ਨੂੰ ਵਿੱਤ ਮੰਤਰੀ ਬਣਨ ਦੀ ਪੇਸ਼ਕਸ਼ ਕੀਤੀ ਸੀ, ਪਰ ਉਨ੍ਹਾਂ ਨੇ ਇਸ ਪ੍ਰਸਤਾਵ ਨੂੰ ਨਕਾਰ ਦਿੱਤਾ ਸੀ।
2013 ਵਿੱਚ ਲਿਬਰਲ ਪਾਰਟੀ ਦੇ ਲੀਡਰ ਚੋਣ ਦਾ ਸਮਾਂ ਹੋਵੇ ਜਾਂ ਟਰੂਡੋ ਦੀ ਸਰਕਾਰ ਵਿੱਚੋਂ ਵਿੱਤ ਮੰਤਰੀ ਕਰਿਸਟੀਆ ਫਰੀਲੈਂਡ ਦੇ ਅਸਤੀਫੇ ਦੀ ਗੱਲ, ਮਾਰਕ ਕਾਰਨੀ ਦਾ ਨਾਮ ਹਮੇਸ਼ਾ ਅੱਗੇ ਆਇਆ। ਪਰ ਉਨ੍ਹਾਂ ਨੇ ਕਦੇ ਵੀ ਇਸ ਵਿਚ ਰੁਚੀ ਨਹੀਂ ਦਿਖਾਈ। ਪਰ ਹੁਣ ਉਹ ਕੈਨੇਡਾ ਦੇ ਪ੍ਰਧਾਨ ਮੰਤਰੀ ਦੀ ਗੱਦੀ ਸੰਭਾਲਣ ਜਾ ਰਹੇ ਹਨ।
I leave as leader of the Liberal Party with the same belief in hope and hard work as when I started.
— Justin Trudeau (@JustinTrudeau) March 9, 2025
Hope for this party and for this country, because of the millions of Canadians who prove every day that better is always possible.






















