ਪੜਚੋਲ ਕਰੋ
(Source: ECI/ABP News)
ਕੀ ਡੋਨਾਲਡ ਟਰੰਪ ਨੂੰ ਤਲਾਕ ਦੇਣ ਵਾਲੀ ਹੈ Melania? ਸੋਸ਼ਲ ਮੀਡੀਆ 'ਤੇ ਉੱਠ ਰਹੇ ਸਵਾਲ
ਵੀਡੀਓ 'ਚ ਜਹਾਜ਼ ਤੋਂ ਉੱਤਰਦਿਆਂ ਟਰੰਪ ਦੀ ਪਤਨੀ ਦਾ ਮੂੰਹ ਉੱਤਰਿਆ ਹੋਇਆ ਦਿਖ ਰਿਹਾ ਹੈ। ਇਸ ਤੋਂ ਬਾਅਦ ਜਦੋਂ ਕੈਮਰੇ ਨਾਲ ਪਤੀ-ਪਤਨੀ ਦੇ ਨਾਲ ਫੋਟੋ ਖਿੱਚੇ ਜਾ ਰਹੇ ਸਨ ਤਾਂ ਪਤਨੀ ਮੇਲਾਨਿਆ ਟਰੰਪ ਦਾ ਸਾਥ ਛੱਡ ਕੇ ਅੱਗੇ ਨਿੱਕਲ ਗਈ।
![ਕੀ ਡੋਨਾਲਡ ਟਰੰਪ ਨੂੰ ਤਲਾਕ ਦੇਣ ਵਾਲੀ ਹੈ Melania? ਸੋਸ਼ਲ ਮੀਡੀਆ 'ਤੇ ਉੱਠ ਰਹੇ ਸਵਾਲ Melania can give divorce to Donald Trump viral on social media ਕੀ ਡੋਨਾਲਡ ਟਰੰਪ ਨੂੰ ਤਲਾਕ ਦੇਣ ਵਾਲੀ ਹੈ Melania? ਸੋਸ਼ਲ ਮੀਡੀਆ 'ਤੇ ਉੱਠ ਰਹੇ ਸਵਾਲ](https://static.abplive.com/wp-content/uploads/sites/5/2021/01/23172850/Donald-Trump-Melania-Trump.jpg?impolicy=abp_cdn&imwidth=1200&height=675)
ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਮੇਲਾਨਿਆ ਨਾਲ ਜੁੜਿਆ ਇਕ ਵੀਡੀਓ ਸੋਸ਼ਲ ਮੀਡੀਆ 'ਚ ਵਾਇਰਲ ਹੋ ਰਿਹਾ ਹੈ। ਇਸ ਤੋਂ ਬਾਅਦ ਸਵਾਲ ਕੀਤੇ ਜਾ ਰਹੇ ਹਨ ਕਿ ਕੀ ਡੋਨਾਲਡ ਟਰੰਪ ਦਾ ਤਲਾਕ ਹੋਣ ਜਾ ਰਿਹਾ ਹੈ। ਕੀ ਸਾਬਕਾ ਫਰਸਟ ਲੇਡੀ ਮੇਲਾਨਿਆ ਆਪਣੇ ਪਤੀ ਟਰੰਪ ਨੂੰ ਛੱਡਣ ਜਾ ਰਹੀ ਹੈ। ਇਸ ਵਾਇਰਲ ਤੋਂ ਬਾਅਦ ਇਹ ਸਾਰੇ ਸਵਾਲ ਖੜੇ ਹੋ ਰਹੇ ਹਨ।
ਦਰਅਸਲ ਵੀਡੀਓ 'ਚ ਜਹਾਜ਼ ਤੋਂ ਉੱਤਰਦਿਆਂ ਟਰੰਪ ਦੀ ਪਤਨੀ ਦਾ ਮੂੰਹ ਉੱਤਰਿਆ ਹੋਇਆ ਦਿਖ ਰਿਹਾ ਹੈ। ਇਸ ਤੋਂ ਬਾਅਦ ਜਦੋਂ ਕੈਮਰੇ ਨਾਲ ਪਤੀ-ਪਤਨੀ ਦੇ ਨਾਲ ਫੋਟੋ ਖਿੱਚੇ ਜਾ ਰਹੇ ਸਨ ਤਾਂ ਪਤਨੀ ਮੇਲਾਨਿਆ ਟਰੰਪ ਦਾ ਸਾਥ ਛੱਡ ਕੇ ਅੱਗੇ ਨਿੱਕਲ ਗਈ। ਹੁਣ ਸਵਾਲ ਉੱਠ ਰਹੇ ਹਨ ਕਿ ਟਰੰਪ ਨੂੰ ਅਮਰੀਕਾ ਨੇ ਟਾਟਾ ਕੀਤਾ ਤਾਂ ਕੀ ਹੁਣ ਪਤਨੀ ਮੇਲਾਨਿਆ ਵੀ ਟਰੰਪ ਨੂੰ ਗੁੱਡਬਾਏ ਕਰਨ ਜਾ ਰਹੀ ਹੈ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਵਾਈਟ ਹਾਊਸ ਤੋਂ ਬਾਹਰ ਹੋਣ ਤੋਂ ਪਹਿਲਾਂ ਦੇ ਵੀਡੀਓ ਤੇ ਤਸਵੀਰਾਂ ਨੂੰ ਦੇਖ ਕੇ ਲੱਗਦਾ ਨਹੀਂ ਕਿ ਕੁਝ ਗੜਬੜ ਹੈ।
ਮੇਲਾਨਿਆ ਨੇ ਟਰੰਪ ਵੱਲ ਨਹੀਂ ਦਿੱਤਾ ਧਿਆਨ
ਇਸ ਤੋਂ ਬਾਅਦ ਸਾਹਮਣੇ ਆਈਆਂ ਕਈ ਤਸਵੀਰਾਂ 'ਚ ਮਾਮਲਾ ਵੱਖ ਹੀ ਨਜ਼ਰ ਆਉਂਦਾ ਹੈ। ਇਨ੍ਹਾਂ 'ਚ ਅਅਜਿਹਾ ਲੱਗ ਰਿਹਾ ਹੈ ਜਿਵੇਂ ਟਰੰਪ ਫੋਟੋ ਖਿਚਵਾਉਣ ਰੁਕਦੇ ਹਨ। ਪਰ ਪਤਨੀ ਮੇਲਾਨਿਆ ਨੇ ਜ਼ਿਆਦਾ ਧਿਆਨ ਨਹੀਂ ਦਿੱਤਾ। ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਹੱਲਾ ਮੱਚ ਗਿਆ।
ਪਹਿਲਾਂ ਵੀ ਲੱਗਦੇ ਰਹੇ ਤਲਾਕ ਦੇ ਕਿਆਸ
ਏਬੀਪੀ ਨਿਊਜ਼ ਨੇ ਟਰੰਪ ਤੇ ਮੇਲਾਨਿਆ ਦੇ ਵੀਡੀਓ ਖੰਗਾਲੇ ਤਾਂ ਤਸਵੀਰ ਫਲੋਰਿਡਾ ਪਹੁੰਚਣ ਦੀ ਨਿੱਕਲੀ। ਇੱਥੋਂ ਵਾਕਯ ਹੀ ਮੇਲਾਨਿਆ ਨਰਾਜ਼ ਜਾਂ ਦੁਖੀ ਨਜ਼ਰ ਆਈ। ਯਾਨੀ ਪਲੇਨ 'ਚ ਕੁਝ ਤਾਂ ਹੋਇਆ ਸੀ ਤਾਂ ਹੀ ਤਾਂ ਮੇਲਾਨਿਆ ਨੇ ਨਾ ਤਾਂ ਉੱਤਰਦਿਆਂ ਟਰੰਪ ਦਾ ਹੱਥ ਫੜਿਆ ਤੇ ਨਾ ਹੀ ਮੀਡੀਆ ਦੇ ਸਾਹਮਣੇ ਇਕੱਠਿਆਂ ਫੋਟੋ ਖਿਚਵਾਈਆਂ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਅੰਮ੍ਰਿਤਸਰ
ਤਕਨਾਲੌਜੀ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)