News Block - ਇਸ ਦੇਸ਼ ਨੇ ਖ਼ਬਰਾਂ 'ਤੇ ਲਾਈ ਪਾਬੰਧੀ, ਫੇਸਬੁੱਕ ਤੇ ਇੰਸਟਾਗ੍ਰਾਮ ਨੂੰ ਲੈ ਕੇ ਸਖ਼ਤ ਹੁਕਮ ਜਾਰੀ
Blocking news in Canada - ਮੇਟਾ ਨੇ ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਖਬਰਾਂ ਨੂੰ ਬਲਾਕ ਕਰਨਾ ਸ਼ੁਰੂ ਕਰ ਦਿੱਤਾ ਹੈ। ਦਰਅਸਲ, ਕੈਨੇਡੀਅਨ ਸਰਕਾਰ ਨੇ ਇੱਕ ਨਵਾਂ ਕਾਨੂੰਨ ਪਾਸ ਕੀਤਾ ਹੈ। ਜਿਸ ਦੇ ਤਹਿਤ ਪ੍ਰਕਾਸ਼ਕ ਕੰਪਨੀ ਨੂੰ ਫੇਸਬੁੱਕ ਵਰਗੀਆਂ

Ottawa - ਕੈਨੇਡਾ 'ਚ ਮੇਟਾ ਨੇ ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਖਬਰਾਂ ਨੂੰ ਬਲਾਕ ਕਰਨਾ ਸ਼ੁਰੂ ਕਰ ਦਿੱਤਾ ਹੈ। ਦਰਅਸਲ, ਕੈਨੇਡੀਅਨ ਸਰਕਾਰ ਨੇ ਇੱਕ ਨਵਾਂ ਕਾਨੂੰਨ ਪਾਸ ਕੀਤਾ ਹੈ। ਜਿਸ ਦੇ ਤਹਿਤ ਪ੍ਰਕਾਸ਼ਕ ਕੰਪਨੀ ਨੂੰ ਫੇਸਬੁੱਕ ਵਰਗੀਆਂ ਸੋਸ਼ਲ ਮੀਡੀਆ ਸਾਈਟਾਂ 'ਤੇ ਖਬਰਾਂ ਚਲਾਉਣ ਦੇ ਬਦਲੇ ਭੁਗਤਾਨ ਕਰਨਾ ਹੋਵੇਗਾ।
ਇਹ ਨਿਯਮ ਗੂਗਲ ਅਤੇ ਟਵਿੱਟਰ ਸਮੇਤ ਸਾਰੇ ਡਿਜੀਟਲ ਮੀਡੀਆ ਪਲੇਟਫਾਰਮਾਂ ਅਤੇ ਕੰਪਨੀਆਂ 'ਤੇ ਲਾਗੂ ਹੁੰਦਾ ਹੈ। ਮੇਟਾ ਨੇ ਕਿਹਾ- ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਨਿਊਜ਼ ਪਬਲਿਸ਼ਰਾਂ ਦੁਆਰਾ ਸ਼ੇਅਰ ਕੀਤੇ ਗਏ ਨਿਊਜ਼ ਲਿੰਕ ਵੀ ਬਲਾਕ ਕਰ ਦਿੱਤੇ ਗਏ ਹਨ।
ਖ਼ਬਰਾਂ ਦੇ ਲਿੰਕ ਹੁਣ ਕਿਸੇ ਵੀ ਉਪਭੋਗਤਾ ਨੂੰ ਦਿਖਾਈ ਨਹੀਂ ਦੇਣਗੇ। ਮੇਟਾ ਨੇ ਕਿਹਾ- ਅਸੀਂ ਕਿਸੇ ਵੀ ਮੀਡੀਆ ਕੰਪਨੀ ਦੀ ਸਮੱਗਰੀ ਨਹੀਂ ਚਲਾਵਾਂਗੇ। ਕਿਸੇ ਵੀ ਮੀਡੀਆ ਕੰਪਨੀ ਦੇ ਖਾਤੇ ਤੋਂ ਖ਼ਬਰਾਂ ਦੀ ਸਮੱਗਰੀ ਸਾਡੀ ਸਾਈਟ 'ਤੇ ਨਹੀਂ ਚੱਲ ਸਕੇਗੀ। ਕੈਨੇਡਾ ਦੇ ਸੰਸਦੀ ਬਜਟ ਵਾਚਡੌਗ ਦਾ ਅਜਿਹਾ ਮੰਨਣਾ ਹੈ। ਸੋਸ਼ਲ ਮੀਡੀਆ ਕੰਪਨੀਆਂ ਕਾਰਨ ਅਖ਼ਬਾਰਾਂ ਨੂੰ ਨੁਕਸਾਨ ਝੱਲਣਾ ਪਿਆ ਹੈ।
ਕੈਨੇਡਾ ਦੇ PM ਜਸਟਿਨ ਟਰੂਡੋ ਨੇ ਪਤਨੀ ਸੋਫੀ ਤੋਂ ਵੱਖ ਹੋਣ ਦਾ ਕੀਤਾ ਐਲਾਨ
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ 18 ਸਾਲ ਬਾਅਦ ਪਤਨੀ ਸੋਫੀ ਤੋਂ ਵੱਖ ਹੋਣ ਦਾ ਐਲਾਨ ਕੀਤਾ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬੁੱਧਵਾਰ ਯਾਨੀਕਿ 2 ਅਗਸਤ ਨੂੰ ਇੱਕ ਇੰਸਟਾਗ੍ਰਾਮ ਪੋਸਟ ਵਿੱਚ ਘੋਸ਼ਣਾ ਕੀਤੀ ਕਿ ਉਹ ਅਤੇ ਉਨ੍ਹਾਂ ਦੀ ਪਤਨੀ ਸੋਫੀ ਗ੍ਰੈਗੋਇਰ ਟਰੂਡੋ ਵੱਖ ਹੋ ਰਹੇ ਹਨ।
ਜਸਟਿਨ ਟਰੂਡੋ ਅਤੇ ਸੋਫੀ ਨੇ ਇੰਸਟਾਗ੍ਰਾਮ 'ਤੇ ਪੋਸਟ ਕੀਤੇ ਬਿਆਨ 'ਚ ਕਿਹਾ ਕਿ ਉਨ੍ਹਾਂ ਨੇ ਲੰਬੀ ਗੱਲਬਾਤ ਤੋਂ ਬਾਅਦ ਵੱਖ ਹੋਣ ਦਾ ਫੈਸਲਾ ਕੀਤਾ ਹੈ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਦੋਵਾਂ ਨੇ ਕਾਨੂੰਨੀ ਵੱਖ ਹੋਣ ਦੇ ਸਮਝੌਤੇ 'ਤੇ ਦਸਤਖਤ ਕੀਤੇ ਹਨ।
ਦੋਵਾਂ ਦਾ ਵਿਆਹ 2005 'ਚ ਹੋਇਆ ਸੀ
ਦੋਵਾਂ ਦਾ ਵਿਆਹ ਸਾਲ 2005 'ਚ ਹੋਇਆ ਸੀ। 48 ਸਾਲਾ ਸੋਫੀ ਗ੍ਰੈਗੋਇਰ ਟਰੂਡੋ ਕਿਊਬਿਕ ਵਿੱਚ ਟੈਲੀਵਿਜ਼ਨ ਰਿਪੋਰਟਰ ਵੀ ਰਹਿ ਚੁੱਕੀ ਹੈ। ਉਹ 51 ਸਾਲਾ ਜਸਟਿਨ ਟਰੂਡੋ ਨਾਲ ਤਿੰਨ ਚੋਣਾਂ ਲਈ ਪ੍ਰਚਾਰ ਵੀ ਕਰ ਚੁੱਕੀ ਹੈ। ਉਸ ਨੂੰ ਕਈ ਵਾਰ ਔਰਤਾਂ ਦੇ ਅਧਿਕਾਰਾਂ ਅਤੇ ਮਾਨਸਿਕ ਸਿਹਤ ਮੁੱਦਿਆਂ ਦੀ ਵਕਾਲਤ ਕਰਦੇ ਦੇਖਿਆ ਗਿਆ ਹੈ।
Before You Go
Khanauri Border ’ਤੇ Kisan Andolan ਨੂੰ ਲੈ ਕੇ Governor Kataria ਦਾ ਵੱਡਾ ਬਿਆਨ | Abp Sanjha | Shorts
ਟ੍ਰੈਂਡਿੰਗ ਟੌਪਿਕ





















