ਮੋਦੀ ਸਰਕਾਰ ਦਾ ਅਫ਼ਗਾਨਿਸਤਾਨ ਨੂੰ ਇਕ ਹੋਰ ਵੱਡਾ ਤੋਹਫ਼ਾ
ਨਿਊ ਡਵੈਲਪਮੈਂਟ ਪਾਟਨਰਸ਼ਿਪ ਦੇ ਤਹਿਤ ਭਾਰਤ ਇਸ ਸ਼ਤੂਤ ਬੰਨ੍ਹ ਦਾ ਨਿਰਮਾਣ ਕਰੇਗਾ।

ਨਵੀਂ ਦਿੱਲੀ: ਭਾਰਤ-ਅਫਗਾਨਿਸਤਾਨ ਦੋਸਤੀ 'ਚ ਛੇਤੀ ਹੀ ਇਕ ਨਵਾਂ ਪਲ ਜੁੜਨ ਵਾਲਾ ਹੈ। ਭਾਰਤ ਇਸ ਵਾਰ ਕਾਬੁਲ 'ਚ ਰਹਿ ਰਹੇ ਲੋਕਾਂ ਨੂੰ ਪੀਣ ਤੇ ਸਿੰਜਾਈ ਦਾ ਪਾਣੀ ਮੁਹੱਈਆ ਕਰਾਉਣ ਲਈ ਕਾਬੁਲ ਨਦੀ ਦੀ ਟ੍ਰਿਬਊਟਰੀ ਯਾਨੀ ਉਪ ਨਦੀ, ਮੈਦਾਨ ਨਦੀ 'ਤੇ ਬੰਨ੍ਹ ਦਾ ਨਿਰਮਾਣ ਕਰਨ ਵਾਲਾ ਹੈ।
ਨਿਊ ਡਵੈਲਪਮੈਂਟ ਪਾਟਨਰਸ਼ਿਪ ਦੇ ਤਹਿਤ ਭਾਰਤ ਇਸ ਸ਼ਤੂਤ ਬੰਨ੍ਹ ਦਾ ਨਿਰਮਾਣ ਕਰੇਗਾ। ਭਾਰਤ ਸਰਕਾਰ ਨੇ ਇਸ ਦਾ ਐਲਾਨ ਕਰ ਦਿੱਤਾ ਹੈ ਤੇ ਜਲਦ ਹੀ ਇਸ ਸਬੰਧੀ ਅਫਗਾਨਿਸਤਾਨ ਸਰਕਾਰ ਦੇ ਨਾਲ ਐਮਓਯੂ ਵੀ ਕਰ ਲਿਆ ਜਾਵੇਗਾ।
ਪ੍ਰਸਤਾਵ ਦੇ ਮੁਤਾਬਕ, ਭਾਰਤ ਸ਼ਤੂਤ ਬੰਨ੍ਹ ਦੇ ਨਾਲ ਹੀ ਵਾਟਰ ਟ੍ਰੀਟਮੈਂਟ ਪਲਾਂਟ, ਬੰਨ੍ਹ ਨਾਲ ਟ੍ਰੀਟਮੈਂਟ ਪਲਾਂਟ ਤਕ ਪਾਣੀ ਲਿਜਾਣ ਲਈ ਪਾਈਪਲਾਈਨ, ਸੜਕ ਤੇ ਦਫ਼ਤਰ ਲਈ ਬਿਲਡਿੰਗਸ ਵੀ ਬਣਾਏਗਾ। ਬੰਨ੍ਹ ਜ਼ਰੀਏ 57MCM ਹਰ ਸਾਲ ਪੀਣ ਦੇ ਪਾਣੀ ਤੇ 22.5 MCM ਸਿੰਜਾਈ ਦਾ ਪਾਣੀ ਕਾਬੁਲ ਸ਼ਹਿਰ ਨੂੰ ਮਿਲ ਸਕੇਗਾ। ਸ਼ਤੂਤ ਬੰਨ੍ਹ ਦੇ ਇਸ ਪ੍ਰੋਜੈਕਟ ਤੇ ਕਰੀਬ 286 ਮਿਲਿਅਨ ਯੂਐਸ ਡਾਲਰਸ ਦਾ ਖਰਚ ਆਵੇਗਾ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ






















