ਚੋਣਾਂ ਨੇੜੇ ਵੇਖ ਅਕਾਲੀਆਂ ਨੇ ਮੋਦੀ ਨੂੰ ਚੇਤੇ ਕਰਵਾਇਆ ਬਾਬਾ ਨਾਨਕ..!
ਹੁਣ ਕੇਂਦਰ ਸਰਕਾਰ ਨੇ ਪਾਕਿਸਤਾਨ ਕੋਲ ਖ਼ੁਦ ਕਰਤਾਰਪੁਰ ਸਾਹਿਬ ਲਾਂਘੇ ਦਾ ਮੁੱਦਾ ਚੁੱਕਣ ਫੈਸਲਾ ਉਦੋਂ ਲਿਆ ਗਿਆ ਹੈ ਜਦ ਦੇਸ਼ ਦੇ ਪਾਕਿਸਤਾਨ ਨਾਲ ਗੱਲਬਾਤ ਬਿਲਕੁਲ ਠੱਪ ਹੈ ਤੇ ਪੰਜਾਬ ਵਿੱਚ ਵੀ ਤਾਜ਼ਾ ਹੋਏ ਅੰਮ੍ਰਿਤਸਰ ਗ੍ਰਨੇਡ ਹਮਲੇ ਪਿੱਛੇ ਪਾਕਿਸਤਾਨ ਦਾ ਹੱਥ ਹੋਣ ਦਾ ਖੁਲਾਸਾ ਹੋਇਆ ਹੈ। ਜ਼ਾਹਰ ਹੈ ਕਿ ਆਉਂਦੇ ਸਾਲ ਲੋਕ ਸਭਾ ਚੋਣਾਂ ਦੀਆਂ ਭਵਿੱਖਬਾਣੀਆਂ ਤੋਂ ਪਾਰਟੀ ਦੇ ਡਿੱਗਦੇ ਗ੍ਰਾਫ ਤੋਂ ਭਾਜਪਾ ਚਿੰਤਾ ਵਿੱਚ ਹੈ ਤੇ ਉਹ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਵੱਸਦੇ ਸਿੱਖਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਵਿੱਚ ਹੈ। ਇਸ ਦਾ ਇੱਕ ਪੱਖ ਇਹ ਵੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਕੇਂਦਰ ਕੋਲ ਇਸ ਮਸਲੇ 'ਤੇ ਕਈ ਵਾਰ ਪਹੁੰਚ ਕਰ ਚੁੱਕਾ ਹੈ ਤੇ ਅੱਜ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੀ ਇਸ ਬੈਠਕ ਵਿੱਚ ਹਾਜ਼ਰ ਸਨ। ਬਾਬੇ ਨਾਨਕ ਦੇ ਸ਼ਤਾਬਦੀ ਸਮਾਗਮਾਂ ਸਹਾਰੇ ਅਕਾਲੀ ਦਲ ਵੀ ਪੰਜਾਬ ਵਿੱਚ ਆਪਣੀ ਡੁੱਬਦੀ ਬੇੜੀ ਨੂੰ ਪਾਰ ਲਾਉਣਾ ਚਾਹੁੰਦਾ ਹੈ। ਇਸ ਦੇ ਨਾਲ ਹੀ ਕਰਤਾਰਪੁਰ ਲਾਂਘੇ ਬਾਰੇ ਪਾਕਿਸਤਾਨ ਦੀ ਰਜ਼ਾਮੰਦੀ ਦਾ ਐਲਾਨ ਕਰਨ ਵਾਲੇ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਦਾਅਵੇ ਨੂੰ ਵੀ ਸਮਾਂ ਹੋ ਗਿਆ ਹੈ, ਜਿਸ ਦੀ ਭਰਪੂਰ ਵਰਤੋਂ ਦੋਵੇਂ ਭਾਈਵਾਲ ਪਾਰਟੀਆਂ ਕਰਨਾ ਚਾਹੁਣਗੀਆਂ।#CabinetDecisions on commemoration of 550th anniversary of shri Guru Nanak DevJi a. Development of Kartarpur Sahib corridor; b. Sultanpur Lodhi in #Punjab to be developed as a Heritage Town; c. to have a heritage complex 'Pind Baba Nanak Da' ; d. special train for pilgrims etc. pic.twitter.com/WfukdOTzCs
— PIB India (@PIB_India) November 22, 2018
ਸੂਤਰਾਂ ਮੁਤਾਬਕ ਸਰਕਾਰ ਕਰਤਾਰਪੁਰ ਸਾਹਿਬ ਲਾਂਘੇ ਲਈ ਭਾਰਤ ਵਾਲੇ ਪਾਸਿਓਂ ਕੌਮਾਂਤਰੀ ਸਰਹੱਦ ਤੀਕ ਇਸ ਗਲਿਆਰੇ ਨੂੰ ਉਸਾਰੇਗੀ ਜਦਕਿ ਪਾਕਿਸਤਾਨ ਵਾਲੇ ਪਾਸੇ ਲਾਂਘੇ ਦੀ ਉਸਾਰੀ ਜ਼ਿੰਮੇਵਾਰੀ ਗੁਆਂਢੀ ਦੇਸ਼ ਨੂੰ ਚੁੱਕਣ ਦੀ ਅਪੀਲ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗਲਿਆਰੇ 'ਤੇ ਆਉਂਦਾ ਸਾਰਾ ਖ਼ਰਚਾ ਚੁੱਕਣ ਦੀ ਪੇਸ਼ਕਸ਼ ਕਰ ਚੁੱਕੀ ਹੈ।I welcome this auspicious step by the Union Cabinet, it will be a cup of joy for 12 Crore ‘Nanak Naam Laivas.’ It will build bridges, burn animosity and will act like a soothing balm for two neighbouring countries. #GuruNanakJayanti #Kartarpurcorridor
— Navjot Singh Sidhu (@sherryontopp) November 22, 2018
ਕੈਬਨਿਟ ਦੀ ਬੈਠਕ ਵਿੱਚ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਪੂਰੇ ਦੇਸ਼ ਤੇ ਦੁਨੀਆ ਵਿੱਚ ਸਮਾਗਮ ਕਰਵਾਉਣ ਦਾ ਫੈਸਲਾ ਵੀ ਲਿਆ ਗਿਆ ਹੈ। ਕੇਂਦਰ ਸਰਕਾਰ ਇਸ ਸਬੰਧੀ ਕਮੇਟੀ ਵੀ ਬਣਾ ਚੁੱਕੀ ਹੈ, ਜੋ ਪੰਜਾਬ ਸਰਕਾਰ ਤੇ ਐਸਜੀਪੀਸੀ ਨਾਲ ਤਾਲਮੇਲ ਕਰਕੇ ਸਮਾਗਮਾਂ ਦੀ ਵਿਉਂਤਬੰਦੀ ਉਲੀਕ ਰਹੀ ਹੈ। ਮੋਦੀ ਸਰਕਾਰ ਨੇ ਗੁਰੂ ਨਾਨਕ ਦੇਵ ਜੀ ਦੇ ਨਾਲ ਸਬੰਧਤ ਕਪੂਰਥਲਾ ਜ਼ਿਲ੍ਹੇ 'ਚ ਪੈਂਦੇ ਇਤਿਹਾਸਕ ਸ਼ਹਿਰ ਸੁਲਤਾਨਪੁਰ ਲੋਧੀ ਨੂੰ ਵਿਰਾਸਤੀ ਸ਼ਹਿਰ ਵਜੋਂ ਵਿਕਸਤ ਕਰਨ, 'ਪਿੰਡ ਬਾਬੇ ਨਾਨਕ ਦਾ' ਨਾਂਅ ਹੇਠ ਵਿਰਾਸਤੀ ਕੰਪਲੈਕਸ ਅਤੇ ਸ਼ਰਧਾਲੂਆਂ ਲਈ ਵਿਸ਼ੇਸ਼ ਰੇਲ ਸ਼ੁਰੂ ਕਰਨ ਦੇ ਫੈਸਲੇ ਕੀਤੇ ਹਨ।India has approached and urged the Pakistan government to recognize the sentiments of Sikh community and build a corridor with suitable facilities in their territory to facilitate easy & smooth visits of pilgrims from India to Kartarpur Sahib throughout the year. pic.twitter.com/1oq0TWx7bD
— ANI (@ANI) November 22, 2018