Monkeypox : ਹੁਣ ਇਸ ਨਾਂ ਨਾਲ ਜਾਣਿਆ ਜਾਵੇਗਾ Monkeypox , WHO ਨੇ ਕੀਤਾ ਐਲਾਨ
Monkeypox Name Change : ਦੁਨੀਆ ਦੇ ਕਈ ਦੇਸ਼ਾਂ 'ਚ ਤਬਾਹੀ ਮਚਾਉਣ ਵਾਲੀ ਖਤਰਨਾਕ ਬੀਮਾਰੀ Monkeypox ਦਾ ਨਾਂ ਬਦਲ ਦਿੱਤਾ ਗਿਆ ਹੈ। ਸੋਮਵਾਰ (28 ਨਵੰਬਰ) ਨੂੰ ਐਲਾਨ ਕਰਦੇ ਹੋਏ ਵਿਸ਼ਵ ਸਿਹਤ ਸੰਗਠਨ (WHO ) ਨੇ ਮੌਂਕੀਪੌਕਸ ਦਾ ਨਾਮ ਬਦਲ ਕੇ ਐਮਪੌਕਸ' (mpox) ਕਰ ਦਿੱਤਾ ਹੈ
Monkeypox Name Change : ਦੁਨੀਆ ਦੇ ਕਈ ਦੇਸ਼ਾਂ 'ਚ ਤਬਾਹੀ ਮਚਾਉਣ ਵਾਲੀ ਖਤਰਨਾਕ ਬੀਮਾਰੀ Monkeypox ਦਾ ਨਾਂ ਬਦਲ ਦਿੱਤਾ ਗਿਆ ਹੈ। ਸੋਮਵਾਰ (28 ਨਵੰਬਰ) ਨੂੰ ਐਲਾਨ ਕਰਦੇ ਹੋਏ ਵਿਸ਼ਵ ਸਿਹਤ ਸੰਗਠਨ (WHO ) ਨੇ ਮੌਂਕੀਪੌਕਸ ਦਾ ਨਾਮ ਬਦਲ ਕੇ ਐਮਪੌਕਸ' (mpox) ਕਰ ਦਿੱਤਾ ਹੈ। WHO ਨੇ ਕਿਹਾ ਕਿ ਦੋਵੇਂ ਨਾਂ ਲਗਭਗ ਇਕ ਸਾਲ ਲਈ ਵਰਤੇ ਜਾਣਗੇ ਅਤੇ ਫਿਰ ਮੌਂਕੀਪੌਕਸ ਨੂੰ ਪੜਾਅਵਾਰ ਖਤਮ ਕਰ ਦਿੱਤਾ ਜਾਵੇਗਾ।
ਵਿਸ਼ਵ ਸਿਹਤ ਸੰਗਠਨ ਨੇ ਇਕ ਬਿਆਨ ਜਾਰੀ ਕਰਕੇ ਕਿਹਾ ਕਿ ਜਦੋਂ ਇਸ ਸਾਲ ਦੇ ਸ਼ੁਰੂ ਵਿਚ ਮੌਂਕੀਪੌਕਸ ਦਾ ਪ੍ਰਕੋਪ ਵਧਿਆ ਤਾਂ ਇਸ ਨੂੰ ਨਸਲੀ ਅਤੇ ਅਪਮਾਨਜਨਕ ਭਾਸ਼ਾ ਦੀ ਵਰਤੋਂ ਕਰਦੇ ਦੇਖਿਆ ਗਿਆ। WHO ਨੂੰ ਇਸ ਬਾਰੇ ਜਾਣਕਾਰੀ ਦਿੱਤੀ ਗਈ। ਇਸ 'ਤੇ ਚਿੰਤਾ ਜ਼ਾਹਰ ਕਰਦੇ ਹੋਏ ਕਈ ਦੇਸ਼ਾਂ ਨੇ WHO ਨੂੰ ਬਿਮਾਰੀ ਦਾ ਨਾਂ ਬਦਲਣ ਲਈ ਕਿਹਾ ਸੀ।
Following consultations, WHO will begin using a new term for “#monkeypox” disease: '#mpox'.
— World Health Organization (WHO) (@WHO) November 28, 2022
Both names will be used simultaneously for one year while 'monkeypox' is phased out https://t.co/VT9DAdYrGY pic.twitter.com/Ae6zgkefPI
ਦੋਵੇਂ ਨਾਂ ਇਕ ਸਾਲ ਲਈ ਵਰਤੇ ਜਾਣਗੇ
WHO ਨੇ ਅੱਗੇ ਕਿਹਾ ਕਿ ਸਲਾਹ ਮਸ਼ਵਰੇ ਤੋਂ ਬਾਅਦ WHO ਨੇ ਮੌਂਕੀਪੌਕਸ ਲਈ ਇੱਕ ਨਵਾਂ ਸ਼ਬਦ ਪੇਸ਼ ਕਰਨ ਦਾ ਫੈਸਲਾ ਕੀਤਾ ਜੋ ਕਿ ਐਮਪੌਕਸ ਹੈ। ਦੋਵੇਂ ਨਾਂ ਇੱਕ ਸਾਲ ਲਈ ਇਕੱਠੇ ਵਰਤੇ ਜਾਣਗੇ, ਜਦੋਂ ਕਿ ਮੌਂਕੀਪੌਕਸ ਨੂੰ ਬਾਅਦ ਵਿੱਚ ਹਟਾ ਦਿੱਤਾ ਜਾਵੇਗਾ। ਨਵਾਂ ਨਾਮ ਪੁਰਸ਼ਾਂ ਦੀ ਸਿਹਤ ਸੰਸਥਾ REZO ਦੁਆਰਾ ਪ੍ਰਸਤਾਵਿਤ ਕੀਤਾ ਗਿਆ ਸੀ।
ਹੁਣ ਤੱਕ 80 ਹਜ਼ਾਰ ਮਾਮਲੇ ਆਏ ਸਾਹਮਣੇ
ਭਾਰਤ ਸਮੇਤ ਦੁਨੀਆ ਦੇ ਕਈ ਦੇਸ਼ਾਂ ਵਿੱਚ ਮੌਂਕੀਪੌਕਸ ਦੇ ਹਜ਼ਾਰਾਂ ਮਾਮਲੇ ਸਾਹਮਣੇ ਆ ਚੁੱਕੇ ਹਨ। ਮੌਂਕੀਪੌਕਸ ਦੇ ਲੱਛਣ ਵੱਖ-ਵੱਖ ਹੁੰਦੇ ਹਨ। ਇਹਨਾਂ ਵਿੱਚ ਸਰੀਰ ਵਿੱਚ ਧੱਫੜ, ਬੁਖਾਰ, ਠੰਢ, ਸੁੱਜੀਆਂ ਲਿੰਫ ਨੋਡਸ, ਥਕਾਵਟ ਅਤੇ ਸਿਰ ਦਰਦ ਸ਼ਾਮਲ ਹਨ। WHO ਦੇ ਅੰਕੜਿਆਂ ਦੇ ਅਨੁਸਾਰ ਹੁਣ ਤੱਕ ਦੁਨੀਆ ਭਰ ਵਿੱਚ ਇਸ ਖਤਰਨਾਕ ਬਿਮਾਰੀ ਦੇ 80,000 ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ 55 ਮੌਤਾਂ ਹੋ ਚੁੱਕੀਆਂ ਹਨ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।