(Source: ECI/ABP News)
Myanmar landslides : ਮਿਆਂਮਾਰ ਚ ਜ਼ਮੀਨ ਖਿਸਕਣ ਕਰਕੇ 30 ਤੋਂ ਵੱਧ ਲੋਕ ਹੋਏ ਲਾਪਤਾ
More than 30 people ਖ਼ਬਰ ਉੱਤਰੀ ਮਿਆਂਮਾਰ ਤੋਂ ਸਾਹਮਣੇ ਆ ਰਹੀ ਹੈ, ਜਿੱਥੇ ਜੇਡ ਖਾਨ ਵਿੱਚ ਜ਼ਮੀਨ ਖਿਸਕਣ ਨਾਲ 30 ਤੋਂ ਵੱਧ ਲੋਕ ਲਾਪਤਾ ਹੋ ਗਏ ਹਨ। ਇਹ ਘਟਨਾ ਮਿਆਂਮਾਰ ਦੇ ਸਭ ਤੋਂ ਵੱਡੇ ਸ਼ਹਿਰ ਯਾਂਗੋਨ..
![Myanmar landslides : ਮਿਆਂਮਾਰ ਚ ਜ਼ਮੀਨ ਖਿਸਕਣ ਕਰਕੇ 30 ਤੋਂ ਵੱਧ ਲੋਕ ਹੋਏ ਲਾਪਤਾ More than 30 people have gone missing due to landslides in Myanmar Myanmar landslides : ਮਿਆਂਮਾਰ ਚ ਜ਼ਮੀਨ ਖਿਸਕਣ ਕਰਕੇ 30 ਤੋਂ ਵੱਧ ਲੋਕ ਹੋਏ ਲਾਪਤਾ](https://feeds.abplive.com/onecms/images/uploaded-images/2023/08/14/d65f51d8132b3c0d8e8d4c084dc7edc21692004829342785_original.jpg?impolicy=abp_cdn&imwidth=1200&height=675)
ਖ਼ਬਰ ਉੱਤਰੀ ਮਿਆਂਮਾਰ ਤੋਂ ਸਾਹਮਣੇ ਆ ਰਹੀ ਹੈ, ਜਿੱਥੇ ਜੇਡ ਖਾਨ ਵਿੱਚ ਜ਼ਮੀਨ ਖਿਸਕਣ ਨਾਲ 30 ਤੋਂ ਵੱਧ ਲੋਕ ਲਾਪਤਾ ਹੋ ਗਏ ਹਨ। ਇਹ ਘਟਨਾ ਮਿਆਂਮਾਰ ਦੇ ਸਭ ਤੋਂ ਵੱਡੇ ਸ਼ਹਿਰ ਯਾਂਗੋਨ ਤੋਂ ਲਗਭਗ 950 ਕਿਲੋਮੀਟਰ ਉੱਤਰ ਵਿੱਚ ਪੈਂਦੇ ਪਹਾੜੀ ਸ਼ਹਿਰ ਹਪਾਕਾਂਤ ਵਿੱਚ ਵਾਪਰੀ ਹੈ। ਇਹ ਖੇਤਰ ਦੁਨੀਆ ਦੀਆਂ ਸਭ ਤੋਂ ਵੱਡੀਆਂ ਅਤੇ ਸਭ ਤੋਂ ਵੱਧ ਮੁਨਾਫ਼ੇ ਵਾਲੀਆਂ ਜੇਡ ਖਾਣਾਂ ਦਾ ਘਰ ਹੈ।
ਦੱਸ ਦਈਏ ਕਿ ਬੀਤੇ ਐਤਵਾਰ ਦੁਪਹਿਰ ਕਰੀਬ 3:30 ਵਜੇ ਮੰਨਾ ਪਿੰਡ ਨੇੜੇ ਜ਼ਮੀਨ ਖਿਸਕਣ ਕਾਰਨ ਜੇਡ ਲਈ ਖੁਦਾਈ ਕਰ ਰਹੇ 30 ਤੋਂ ਵੱਧ ਮਾਈਨਰ ਇੱਕ ਝੀਲ ਵਿੱਚ ਵਹਿ ਗਏ।
ਮਿਲੀ ਜਾਣਕਾਰੀ ਅਨੁਸਾਰ 34 ਲੋਕਾਂ ਦੇ ਲਾਪਤਾ ਹੋਣ ਦੀ ਪੁਸ਼ਟੀ ਹੋਈ ਹੈ ਅਤੇ ਸਥਾਨਕ ਬਚਾਅ ਟੀਮਾਂ ਝੀਲ ਵਿੱਚ ਭਾਲ ਕਰ ਰਹੀਆਂ ਹਨ। ਇਸਦੇ ਨਾਲ ਹੀ ਅੱਠ ਮਾਈਨਰ ਜ਼ਖਮੀ ਹੋ ਗਏ ਸਨ ਅਤੇ ਉਨ੍ਹਾਂ ਨੂੰ ਸਥਾਨਕ ਹਸਪਤਾਲ ਭਰਤੀ ਕਰਾਇਆ ਗਿਆ ਸੀ।
ਇਕ ਮਾਈਨਰ, ਜਿਸ ਨੇ ਆਪਣੀ ਪਛਾਣ ਨਹੀਂ ਦੱਸੀ, ਨੇ ਦੱਸਿਆ ਕਿ ਉਸ ਦੇ ਤਿੰਨ ਸਹਿ-ਕਰਮਚਾਰੀ ਜੋ ਕਿ ਜੇਡ ਲਈ ਖੁਦਾਈ ਕਰ ਰਹੇ ਸਨ, ਜ਼ਮੀਨ ਖਿਸਕਣ ਕਾਰਨ ਝੀਲ ਵਿਚ ਡਿੱਗ ਗਏ। ਉਸਨੇ ਅੱਗੇ ਕਿਹਾ ਕਿ ਪੀੜਤਾਂ ਵਿੱਚ ਜ਼ਿਆਦਾਤਰ ਪੁਰਸ਼ ਸਨ।
ਜ਼ਿਕਰਯੋਗ ਹੈ ਕਿ ਜੁਲਾਈ 2020 ਵਿੱਚ, ਉਸੇ ਖੇਤਰ ਵਿੱਚ ਜ਼ਮੀਨ ਖਿਸਕਣ ਵਿੱਚ ਘੱਟੋ ਘੱਟ 162 ਲੋਕਾਂ ਦੀ ਮੌਤ ਹੋ ਗਈ ਸੀ, ਜਦੋਂ ਕਿ ਨਵੰਬਰ 2015 ਵਿੱਚ ਹੋਏ ਹਾਦਸੇ ਵਿੱਚ 113 ਲੋਕਾਂ ਦੀ ਮੌਤ ਹੋ ਗਈ ਸੀ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
Join Our Official Telegram Channel : -
https://t.me/abpsanjhaofficial
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)