ਪਹਿਲਾਂ ਕਬੂਲਿਆ ਇਸਲਾਮ, ਅਫਸਰਾਂ ਨੂੰ ਬਣਾਇਆ ਹੁਸਨ ਦਾ ਦੀਵਾਨਾ, ਫਿਰ ਹਿਲਾ ਦਿੱਤੀ ਈਰਾਨੀ ਹਕੂਮਤ, ਆਖਿਰ ਕੌਣ ਹੈ ਇਹ ਮਹਿਲਾ ਏਜੰਟ?
Israel And Iran War: ਇਹ ਕੋਈ ਦਿਮਾਗ ਵਿੱਚ ਸੋਚੀ ਹੋਈ ਜਾਸੂਸੀ ਫਿਲਮ ਨਹੀਂ ਹੈ, ਸਗੋਂ ਇੱਕ ਹਕੀਕਤ ਹੈ ਜਿਸ ਨੇ ਪੂਰੇ ਮੱਧ ਪੂਰਬ ਅਤੇ ਦੁਨੀਆ ਵਿੱਚ ਹਲਚਲ ਮਚਾ ਕੇ ਰੱਖੀ ਹੋਈ ਹੈ।

Israel And Iran War: ਇਹ ਕੋਈ ਦਿਮਾਗ ਵਿੱਚ ਸੋਚੀ ਹੋਈ ਜਾਸੂਸੀ ਫਿਲਮ ਨਹੀਂ ਹੈ, ਸਗੋਂ ਇੱਕ ਹਕੀਕਤ ਹੈ ਜਿਸ ਨੇ ਪੂਰੇ ਮੱਧ ਪੂਰਬ ਅਤੇ ਦੁਨੀਆ ਵਿੱਚ ਹਲਚਲ ਮਚਾ ਕੇ ਰੱਖ ਦਿੱਤੀ ਹੈ। ਈਰਾਨ ਦੀ ਰਾਜਧਾਨੀ ਤਹਿਰਾਨ ਚ ਇਹ ਖੁਲਾਸਾ ਹੋਇਆ ਹੈ ਕਿ ਕਿਵੇਂ ਇਜ਼ਰਾਈਲੀ ਖੁਫੀਆ ਏਜੰਸੀ ਮੋਸਾਦ ਨੇ ਇੱਕ ਮਹਿਲਾ ਏਜੰਟ ਰਾਹੀਂ ਸਭ ਤੋਂ ਔਖੇ ਮਿਸ਼ਨਾਂ ਵਿੱਚੋਂ ਇੱਕ ਨੂੰ ਅੰਜਾਮ ਦਿੱਤਾ ਹੈ। ਜਿਸ ਨੇ ਨਾ ਸਿਰਫ਼ ਦੁਸ਼ਮਣ ਦੇਸ਼ ਵਿੱਚ ਘੁਸਪੈਠ ਕੀਤੀ ਸਗੋਂ ਅਧਿਕਾਰੀਆਂ ਦੀਆਂ ਸਭ ਤੋਂ ਨਿੱਜੀ ਜ਼ਿੰਦਗੀਆਂ ਤੱਕ ਵੀ ਪਹੁੰਚ ਕਰ ਲਈ। ਅੱਜ ਅਸੀਂ ਤੁਹਾਨੂੰ ਉਸ ਮਹਿਲਾ ਏਜੰਟ ਬਾਰੇ ਦੱਸਣ ਜਾ ਰਹੇ ਹਾਂ, ਜਿਸ ਨੇ ਆਪਣੇ ਸ਼ਾਤਰ ਦਿਮਾਗ ਨਾਲ ਕਿਵੇਂ ਈਰਾਨੀ ਹਕੂਮਤ ਨੂੰ ਹਿਲਾ ਕੇ ਰੱਖ ਦਿੱਤਾ।
ਇਸ ਏਜੰਟ ਦਾ ਨਾਮ ਕੈਥਰੀਨ ਪੇਰੇਜ਼ ਸ਼ੇਕੇਡ ਹੈ, ਜੋ ਕਿ ਫਰਾਂਸ ਦੀ ਦੱਸੀ ਜਾ ਰਹੀ ਹੈ। ਉਹ ਸੁੰਦਰ, ਤੇਜ਼ ਅਤੇ ਖੁਫੀਆ ਸਿਖਲਾਈ ਵਿੱਚ ਮਾਹਰ ਸੀ। ਦੋ ਸਾਲ ਪਹਿਲਾਂ ਉਹ ਈਰਾਨ ਵਿੱਚ ਆਈ ਅਤੇ ਆਪਣੇ ਆਪ ਨੂੰ ਇੱਕ ਧਾਰਮਿਕ ਸਾਧਕ ਦੱਸਿਆ ਅਤੇ ਈਰਾਨੀ ਸਮਾਜ ਵਿੱਚ ਘੁੱਲ-ਮਿਲ ਗਈ। ਉਸ ਨੇ ਸ਼ੀਆ ਇਸਲਾਮ ਕਬੂਲ ਕਰ ਲਿਆ ਅਤੇ ਹੌਲੀ-ਹੌਲੀ ਈਰਾਨ ਦੇ ਉੱਚ ਅਧਿਕਾਰੀਆਂ ਦੇ ਘਰਾਂ ਵਿੱਚ 'ਵਿਸ਼ਵਾਸ ਦੇ ਮਹਿਮਾਨ' ਬਣ ਕੇ ਜਾਣਾ ਸ਼ੁਰੂ ਕਰ ਦਿੱਤਾ।
ਕੈਥਰੀਨ ਨੇ ਪਹਿਲਾਂ ਧਾਰਮਿਕ ਸਿੱਖਿਆਵਾਂ ਵਿੱਚ ਦਿਲਚਸਪੀ ਦਿਖਾ ਕੇ ਅਫ਼ਸਰਾਂ ਦੀਆਂ ਪਤਨੀਆਂ ਨਾਲ ਦੋਸਤੀ ਕੀਤੀ। ਫਿਰ ਉਸ ਨੇ ਇਦਾਂ ਦਾ ਭਰੋਸਾ ਬਣਾਇਆ ਕੀਤਾ ਕਿ ਉਹ ਉਨ੍ਹਾਂ ਦੇ ਘਰ ਦੇ ਕੋਨੇ-ਕੋਨੇ ਵਿੱਚ ਜਾਣ ਲੱਗ ਪਈ। ਉਹ ਕਈ ਅਫ਼ਸਰਾਂ ਦੇ ਬੈੱਡਰੂਮਾਂ ਤੱਕ ਵੀ ਗਈ। ਜਦੋਂ ਕਿ ਈਰਾਨ ਦੀਆਂ ਸੁਰੱਖਿਆ ਏਜੰਸੀਆਂ ਆਮ ਨਾਗਰਿਕਾਂ ਦੇ ਮੋਬਾਈਲ ਫੋਨਾਂ ਨੂੰ ਵੀ ਸਕੈਨ ਕਰਦੀਆਂ ਹਨ, ਕੈਥਰੀਨ ਘਰਾਂ ਦੀਆਂ ਤਸਵੀਰਾਂ, ਸੁਰੱਖਿਆ .ਠਿਕਾਣਿਆਂ ਦੀ ਲੋਕੇਸ਼ਨ ਅਤੇ ਹੋਰ ਸੰਵੇਦਨਸ਼ੀਲ ਜਾਣਕਾਰੀ ਮੋਸਾਦ ਨੂੰ ਭੇਜ ਰਹੀ ਸੀ।
ਜਦੋਂ ਈਰਾਨ ਅਤੇ ਇਜ਼ਰਾਈਲ ਵਿਚਕਾਰ ਤਣਾਅ ਵਧਿਆ, ਤਾਂ ਈਰਾਨੀ ਅਧਿਕਾਰੀਆਂ ਨੇ ਆਪਣੇ ਟਿਕਾਣੇ ਬਦਲਣੇ ਸ਼ੁਰੂ ਕਰ ਦਿੱਤੇ। ਉਨ੍ਹਾਂ ਨੂੰ ਲੱਗਦਾ ਸੀ ਕਿ ਉਹ ਹੁਣ ਸੁਰੱਖਿਅਤ ਹਨ। ਪਰ ਹਰ ਹਮਲਾ ਇੰਨਾ ਸਟੀਕ ਸੀ, ਜਿਵੇਂ ਕਿਸੇ ਨੇ ਨਕਸ਼ੇ ਅਤੇ ਸਮੇਂ ਦੀ ਪਹਿਲਾਂ ਤੋਂ ਯੋਜਨਾ ਬਣਾ ਕੇ ਰੱਖੀ ਹੋਵੇ। ਇਸ ਨਾਲ ਈਰਾਨੀ ਖੁਫੀਆ ਏਜੰਸੀਆਂ ਨੂੰ ਸ਼ੱਕ ਹੋਇਆ ਅਤੇ ਉਨ੍ਹਾਂ ਨੇ ਜਾਂਚ ਸ਼ੁਰੂ ਕਰ ਦਿੱਤੀ।
ਜਦੋਂ ਅਧਿਕਾਰੀਆਂ ਨਾਲ ਲਈਆਂ ਗਈਆਂ ਫੋਟੋਆਂ ਅਤੇ ਵੀਡੀਓ ਫੁਟੇਜ ਦੀ ਜਾਂਚ ਕੀਤੀ ਤਾਂ ਇੱਕ ਚਿਹਰਾ ਸਾਹਮਣੇ ਆਉਂਦਾ ਰਿਹਾ - ਉਹ ਸੀ ਕੈਥਰੀਨ ਪੇਰੇਜ਼ ਸ਼ੇਕੇਡ ਦਾ। ਉਸ ਦੀ ਪਛਾਣ ਉਦੋਂ ਹੋਈ, ਜਦੋਂ ਉਸ ਦੀ ਤਸਵੀਰਾ ਬਾਰ-ਬਾਰ ਅਧਿਕਾਰੀਆਂ ਦੇ ਨਾਲ ਆਈ।
ਹੁਣ ਕੈਥਰੀਨ ਫਰਾਰ ਹੈ। ਈਰਾਨ ਦੀ ਖੁਫੀਆ ਏਜੰਸੀ ਨੇ ਦੇਸ਼ ਭਰ ਵਿੱਚ ਉਸਦੇ ਪੋਸਟਰ ਅਤੇ ਫੋਟੋਆਂ ਜਾਰੀ ਕਰ ਦਿੱਤੀਆਂ ਹਨ, ਪਰ ਨਾ ਤਾਂ ਉਸਦਾ ਕੋਈ ਸੁਰਾਗ ਮਿਲਿਆ ਹੈ ਅਤੇ ਨਾ ਹੀ ਕੋਈ ਆਵਾਜ਼ ਮਿਲੀ ਹੈ। ਕੁਝ ਰਿਪੋਰਟਾਂ ਦੇ ਅਨੁਸਾਰ, ਉਹ ਹੁਣ ਕਿਸੇ ਵੱਖਰੀ ਪਛਾਣ ਹੇਠ ਕਿਸੇ ਹੋਰ ਦੇਸ਼ ਵਿੱਚ ਰਹਿ ਰਹੀ ਹੋ ਸਕਦੀ ਹੈ। ਪਰ ਇਹ ਸਪੱਸ਼ਟ ਹੈ ਕਿ ਉਹ ਮੋਸਾਦ ਦੇ ਸਭ ਤੋਂ ਸਫਲ ਅਤੇ ਮਸ਼ਹੂਰ ਜਾਸੂਸੀ ਕਾਰਜਾਂ ਵਿੱਚੋਂ ਇੱਕ ਦਾ ਹਿੱਸਾ ਬਣ ਗਈ ਹੈ।






















