ਗੁਆਂਢੀ ਮੁਲਕ ਮਿਆਂਮਾਰ 'ਚ ਤਖ਼ਤਾ ਪਲਟਣ ਦੀ ਤਿਆਰੀ, ਆਂਗ ਸਾਨ ਸੂ ਕੀ ਤੇ ਰਾਸ਼ਟਰਪਤੀ ਹਿਰਾਸਤ 'ਚ
ਇਕ ਦਹਾਕੇ ਪਹਿਲਾਂ ਤਕ ਮਿਆਂਮਾਰ 'ਚ ਫੌਜੀ ਸ਼ਾਸਨ ਸੀ ਤੇ ਫੌਜੀ ਸ਼ਾਸਨ ਲਗਪਗ 50 ਸਾਲ ਤਕ ਜਾਰੀ ਰਿਹਾ। ਇਸ ਲਈ ਮਿਆਂਮਾਰ ਦਾ ਲੋਕਤੰਤਰ ਅਜੇ ਜੜ੍ਹਾਂ ਨਹੀਂ ਜਮਾ ਸਕਿਆ।
ਭਾਰਤ ਦੇ ਗੁਆਂਢੀ ਦੇਸ਼ ਮਿਆਂਮਾਰ ਤੋਂ ਵੱਡੀ ਖ਼ਬਰ ਆਈ ਹੈ। ਮਿਆਂਮਾਰ 'ਚ ਸੱਤਾ ਦੇ ਤਖ਼ਤਾਪਲਟ ਦੀ ਤਿਆਰੀ ਹੈ। ਮਿਆਂਮਾਰ ਦੀ ਸਭ ਤੋਂ ਵੱਡੀ ਲੀਡਰ ਆਂਗ ਸਾਨ ਸੂ ਕੀ, ਰਾਸ਼ਟਰਪਤੀ ਵਿਨ ਮਿੰਟ ਤੇ ਸੱਤਾ ਧਿਰ ਪਾਰਟੀ ਦੇ ਹੋਰ ਸੀਨੀਅਰ ਲੋਕਾਂ ਨੂੰ ਸਵੇਰੇ ਛਾਪੇਮਾਰੀ 'ਚ ਹਿਰਾਸਤ 'ਚ ਲਿਆ ਗਿਆ ਹੈ।
ਸੱਤਾ ਧਿਰ ਪਾਰਟੀ ਨੈਸ਼ਨਲ ਲੀਗ ਫਾਰ ਡੈਮੋਕ੍ਰੇਸੀ ਦੇ ਬੁਲਾਰੇ ਨੇ ਸੋਮਵਾਰ ਇਸਦੀ ਜਾਣਕਾਰੀ ਦਿੱਤੀ। ਸੱਤਾਧਾਰੀ ਨੈਸ਼ਨਲ ਲੀਗ ਫਾਰ ਡੈਮੋਕ੍ਰੇਸੀ ਦੇ ਬੁਲਾਰੇ ਮੁਤਾਬਕ ਇਹ ਕਦਮ ਸਰਕਾਰ ਤੇ ਸ਼ਕਤੀਸ਼ਾਲੀ ਫੌਜ ਦੇ ਵਿਚ ਵਧਦੇ ਤਣਾਅ ਤੋਂ ਬਾਅਦ ਚੁੱਕਿਆ ਗਿਆ ਹੈ ਜੋ ਚੋਣਾਂ ਤੋਂ ਬਾਅਦ ਭੜਕੀ ਹੋਈ ਹੈ।
ਇਕ ਦਹਾਕੇ ਪਹਿਲਾਂ ਤਕ ਮਿਆਂਮਾਰ 'ਚ ਫੌਜੀ ਸ਼ਾਸਨ ਸੀ ਤੇ ਫੌਜੀ ਸ਼ਾਸਨ ਲਗਪਗ 50 ਸਾਲ ਤਕ ਜਾਰੀ ਰਿਹਾ। ਇਸ ਲਈ ਮਿਆਂਮਾਰ ਦਾ ਲੋਕਤੰਤਰ ਅਜੇ ਜੜ੍ਹਾਂ ਨਹੀਂ ਜਮਾ ਸਕਿਆ। ਪਿਛਲੇ ਨਵੰਬਰ 'ਚ ਹੋਈਆਂ ਸੰਸਦੀ ਚੋਣਾਂ 'ਚ ਸੱਤਾਧਾਰੀ NLD 'ਤੇ ਚੋਣਾਂਵੀ ਧਾਂਦਲੀ ਦੇ ਇਲਜ਼ਾਮ ਲੱਗੇ ਸਨ। ਇਨ੍ਹਾਂ ਚੋਣਾਂ 'ਚ NLD ਦੀ ਵੱਡੀ ਜਿੱਤ ਹੋਈ ਸੀ, ਪਰ ਉਸ ਦੀ ਜਿੱਤ ਨੂੰ ਉਦੋਂ ਤੋਂ ਸ਼ੱਕ ਦੀ ਨਿਗ੍ਹਾ ਨਾਲ ਦੇਖਿਆ ਜਾਂਦਾ ਰਿਹਾ ਹੈ। ਮਿਆਂਮਾਰ ਦੀ ਨਵੀਂ ਚੁਣੀ ਗਈ ਸੰਸਦ ਦੀ ਪਹਿਲੀ ਬੈਠਕ ਅੱਜ ਪ੍ਰਸਤਾਵਿਤ ਸੀ। ਇਸ ਤੋਂ ਪਹਿਲਾਂ ਫੌਜ ਨੇ ਵੱਡੇ ਲੀਡਰਾਂ ਨੂੰ ਹਿਰਾਸਤ 'ਚ ਲਿਆ ਹੈ।
ਭਾਰਤ ਲਈ ਬੇਹੱਦ ਅਹਿਮ ਖ਼ਬਰ
ਭਾਰਤ ਲਈ ਇਹ ਖ਼ਬਰ ਇਸ ਲਈ ਵੱਡੀ ਹੈ ਕਿਉਂਕਿ ਮਿਆਂਮਾਰ ਨਾ ਸਿਰਫ਼ ਗਵਾਂਢੀ ਮੁਲਕ ਹੈ ਬਲਕਿ ਸੁਰੱਖਿਆ ਤੇ ਕੂਟਨੀਤਕ ਲਿਹਾਜ਼ ਤੋਂ ਵੀ ਇਹ ਭਾਰਤੀ ਵਿਦੇਸ਼ ਨੀਤੀ 'ਚ ਮਹੱਤਵਪੂਰਨ ਸਥਾਨ ਰੱਖਦਾ ਹੈ।
ਸਰਕਾਰ ਤੇ ਫੌਜ ਦੇ ਵਿਚ ਤਣਾਅ ਵਧਣ ਤੋਂ ਬਾਅਦ ਹਿਰਾਸਤ 'ਚ ਲੈਣ ਦੀ ਗੱਲ ਸਾਹਮਣੇ ਆਈ ਹੈ। ਇਸ ਤੋਂ ਬਾਅਦ ਫੌਜ ਦੇ ਤਖ਼ਤਾਪਲਟ ਦੇ ਖਦਸ਼ਿਆਂ ਨਾਲ ਖਲਬਲੀ ਮੱਚ ਗਈ। ਕੁਝ ਸਮਾਂ ਪਹਿਲਾਂ ਹੋਈਆਂ ਚੋਣਾਂ 'ਚ ਨੈਸ਼ਨਲ ਲੀਗ ਫਾਰ ਡੈਮੋਕ੍ਰੇਸੀ ਨੂੰ ਮਿਲੀ ਜਿੱਤ 'ਚ ਫੌਜ ਨੇ ਵੀ ਧਾਂਦਲੀ ਦੀ ਗੱਲ ਕਹੀ ਸੀ।
ਲੋਕਾਂ ਨੂੰ ਕਾਨੂੰਨ ਦਾ ਪਾਲਣ ਕਰਨ ਦੀ ਅਪੀਲ
ਪਾਰਟੀ ਬੁਲਾਰੇ ਮਾਓ ਨਿਊਂਟ ਨੇ ਨਿਊਜ਼ ਏਜੰਸੀ ਨੂੰ ਦੱਸਿਆ ਕਿ ਸੂ ਕੀ, ਰਾਸ਼ਟਰਪਤੀ ਵਿਨ ਮਿਅਂਟ ਤੇ ਦੂਜੇ ਲੀਡਰਾਂ ਨੂੰ ਸਵੇਰੇ ਸਵੇਰੇ ਲਿਜਾਇਆ ਗਿਆ ਸੀ। ਉਨ੍ਹਾਂ ਕਿਹਾ, 'ਅਸੀਂ ਆਪਣੇ ਲੋਕਾਂ ਨੂੰ ਕਹਿਣਾ ਚਾਹੁੰਦੇ ਹਾਂ ਕਿ ਉਹ ਜਲਦਬਾਜ਼ੀ 'ਚ ਜਵਾਬ ਨਾ ਦੇਣ ਤੇ ਮੈਂ ਚਾਹੁੰਦਾ ਹਾਂ ਕਿ ਉਹ ਕਾਨੂੰਨ ਦੇ ਮੁਤਾਬਕ ਕੰਮ ਕਰਨ।' ਉਨ੍ਹਾਂ ਕਿਹਾ ਕਿ ਸੰਭਾਵਨਾ ਹੈ ਕਿ ਉਨ੍ਹਾਂ ਨੂੰ ਹਿਰਾਸਤ 'ਚ ਲਿਆ ਗਿਆ ਹੈ। ਓਧਰ ਫੌਜ ਦੇ ਬੁਲਾਰੇ ਨੇ ਇਸ 'ਤੇ ਕੋਈ ਵੀ ਕਮੈਂਟ ਕਰਨ ਤੋਂ ਇਨਕਾਰ ਕਰ ਦਿੱਤਾ ਹੈ।
ਸਰਕਾਰੀ ਟੀਵੀ ਤੇ ਰੇਡੀਓ ਦੇ ਪ੍ਰੋਗਰਾਮਾਂ ਦਾ ਪ੍ਰਸਾਰਣ ਰੁਕਿਆ
ਸੂ ਕੀ ਦੇ ਹਿਰਾਸਤ 'ਚ ਲਏ ਜਾਣ ਮਗਰੋਂ ਸਰਕਾਰੀ ਐਮਆਰਟੀਵੀ ਤੇ ਰੇਡੀਓ ਨੇ ਸੋਮਵਾਰ ਕਿਹਾ ਕਿ ਟੈਕਨੀਕਲ ਦਿੱਕਤ ਦੇ ਚੱਲਦਿਆਂ ਫਿਲਹਾਲ ਪ੍ਰਸਾਰਣ ਨਹੀਂ ਕਰ ਪਾ ਰਹੇ। ਮਿਆਂਮਾਰ ਰੇਡੀਏ ਤੇ ਟੀਵੀ ਨੇ ਆਪਣੇ ਫੇਸਬੁੱਕ ਪੇਜ 'ਤੇ ਇਸ ਪੋਸਟ 'ਚ ਇਹ ਜਾਣਕਾਰੀ ਦਿੱਤੀ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ