(Source: ECI/ABP News/ABP Majha)
ਕੈਨੇਡਾ 'ਚ ਰਹੱਸਮਈ ਬਿਮਾਰੀ ਦਾ ਹੜਕੰਪ, ਮਰੀਜ਼ਾਂ ਨੂੰ ਸੁਫ਼ਨੇ 'ਚ ਦਿਖਦੇ ਮਰੇ ਹੋਏ ਲੋਕ
ਨਿਊਯਾਰਕ ਟਾਈਮਜ਼ ਮੁਤਾਬਕ, ਅਟਲਾਂਟਿਕ ਤਟ 'ਤੇ ਵੱਸੇ ਨਿਊ ਬ੍ਰੰਸਵਿਕ 'ਚ ਅਗਿਆਤ ਬਿਮਾਰੀ ਦਾ ਪਤਾ ਛੇ ਸਾਲ ਪਹਿਲਾਂ ਲੱਗਾ ਸੀ। ਇਹ ਦੇਖਦਿਆਂ ਹੋਇਆਂ ਕਿ ਬਿਮਾਰੀ ਦਿਮਾਗ ਨੂੰ ਪ੍ਰਭਾਵਿਤ ਕਰਦੀ ਹੈ ਉਸ ਦੇ ਨਾਲ ਆਏ ਕੁਝ ਲੱਛਣ ਕਾਫੀ ਚਿੰਤਾਜਨਕ ਹਨ।
ਟੋਰਾਂਟੋ: ਕੋਰੋਨਾ ਵਾਇਰਸ ਮਹਾਮਾਰੀ ਵਿੱਚ ਇੱਕ ਰਹੱਸਮਈ ਦਿਮਾਗੀ ਬਿਮਾਰੀ ਨਾਲ ਕੈਨੇਡਾ 'ਚ ਖੌਫ ਤੇ ਚਿੰਤਾ ਫੈਲ ਗਈ ਹੈ। ਹਾਲਾਂਕਿ ਬਿਮਾਰੀ ਦਾ ਪਤਾ ਟਿਕਾਣਾ ਅਜੇ ਤਕ ਨਹੀਂ ਪਤਾ, ਪਰ ਉਸ ਨੇ ਕੈਨੇਡਾ ਦੇ ਮੈਡੀਕਲ ਮਾਹਿਰਾਂ ਤੇ ਸੀਨੀਅਰ ਨਿਊਰੋਲੌਜਿਸਟਸ ਨੂੰ ਹੈਰਾਨ ਕਰ ਦਿੱਤਾ ਹੈ। ਮਰੀਜ਼ਾਂ ਨੂੰ ਇਨਸੋਮਨਿਆ, ਅੰਗਾਂ 'ਚ ਸ਼ਿਥਿਲਤਾ, ਮਤੀਭ੍ਰਮ ਜਿਹੇ ਲੱਛਣਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਨੂੰ ਸੁਫ਼ਨੇ 'ਚ ਮਰੇ ਹੋਏ ਲੋਕ ਦਿਕਾਈ ਦੇ ਰਹੇ ਹਨ।
ਰਹੱਸਮਈ ਬਿਮਾਰੀ ਨਾਲ ਕੈਨੇਡਾ 'ਚ ਵਧੀ ਚਿੰਤਾ
ਨਿਊਯਾਰਕ ਟਾਈਮਜ਼ ਮੁਤਾਬਕ, ਅਟਲਾਂਟਿਕ ਤਟ 'ਤੇ ਵੱਸੇ ਨਿਊ ਬ੍ਰੰਸਵਿਕ 'ਚ ਅਗਿਆਤ ਬਿਮਾਰੀ ਦਾ ਪਤਾ ਛੇ ਸਾਲ ਪਹਿਲਾਂ ਲੱਗਾ ਸੀ। ਇਹ ਦੇਖਦਿਆਂ ਹੋਇਆਂ ਕਿ ਬਿਮਾਰੀ ਦਿਮਾਗ ਨੂੰ ਪ੍ਰਭਾਵਿਤ ਕਰਦੀ ਹੈ ਉਸ ਦੇ ਨਾਲ ਆਏ ਕੁਝ ਲੱਛਣ ਕਾਫੀ ਚਿੰਤਾਜਨਕ ਹਨ। ਇਨ੍ਹਾਂ ਸੁਰਾਗਾਂ ਨੂੰ ਸਮਝਣ ਲਈ ਨਿਊਰੋਲੌਜਿਸਟ ਦਿਨ ਰਾਤ ਜੁੱਟੇ ਹੋਏ ਹਨ। ਪਿਛਲੇ ਛੇ ਸਾਲਾਂ 'ਚ ਦਰਜਨਾਂ ਲੋਕ ਇਸ ਬਿਮਾਰੀ ਦੀ ਲਪੇਟ 'ਚ ਆ ਚੁੱਕੇ ਹਨ। ਇਨ੍ਹਾਂ 'ਚੋਂ 6 ਲੋਕਾਂ ਦੇ ਮਰਨ ਦੀ ਖ਼ਬਰ ਹੈ।
ਬਿਮਾਰੀ ਦੇ ਸੰਭਾਵਿਤ ਕਾਰਨ ਲੱਭੇ ਜਾ ਰਹੇ
ਉਧਰ ਬਿਮਾਰੀ ਫੈਲਣ ਦੇ ਨਾਲ ਕਈ ਤਰ੍ਹਾਂ ਦੀਆਂ ਗੱਲਾਂ ਕਹੀਆਂ ਜਾ ਰਹੀਆਂ ਹਨ। ਸਿਹਤ ਮਾਹਿਰਾਂ ਦਾ ਦਾਅਵਾ ਹੈ ਕਿ ਮੋਬਾਈਲ ਟਾਵਰ ਦੇ ਰੇਡੀਏਸ਼ਨ ਤੋਂ ਬਿਮਾਰੀ ਫੈਲ ਰਹੀ ਹੈ। ਕੁਝ ਲੋਕਾਂ ਨੇ ਤਾਂ ਕੋਵਿਡ-19 ਵੈਕਸੀਨ ਨੂੰ ਸੰਭਾਵਿਤ ਜ਼ਿੰਮੇਵਾਰ ਮੰਨਿਆ ਹੈ।
ਹਾਲਾਂਕਿ ਅਜੇ ਤਕ ਕਿਸੇ ਵੀ ਦਾਅਵੇ ਦੀ ਵਿਗਿਆਨਕ ਪੁਸ਼ਟੀ ਨਹੀਂ ਹੋਈ। ਕੋਰੋਨਾ ਵਾਇਰਸ ਮਹਾਮਾਰੀ ਦੀ ਵਧਦੀ ਚਿੰਤਾ ਕਾਰਨ ਰਹੱਸਮਈ ਬਿਮਾਰੀ ਸ਼ੁਰੂ 'ਚ ਲੋਕਾਂ ਦਾ ਧਿਆਨ ਨਹੀਂ ਖਿੱਚ ਸਕੀ ਪਰ 48 ਮਾਮਲਿਆਂ ਤੇ 6 ਮੌਤਾਂ ਹੋਣ 'ਤੇ ਅਧਿਕਾਰੀਆਂ ਦੀ ਚਿੰਤਾ ਵਧ ਗਈ ਹੈ। ਸਿਹਤ ਮੰਤਰੀ ਡੋਰੋਥੇ ਸ਼ੇਉਰਡ ਨੇ ਕਿਹਾ ਸੰਭਾਵਿਤ ਰੂਪ ਤੋਂ ਨਵਾਂ ਤੇ ਅਗਿਆਤ ਸਿੰਡ੍ਰੋਮ ਦੀ ਖੋਜ ਡਰਾਵਨੀ ਹੈ। ਮੈਂ ਜਾਣਦਾ ਹਾਂ ਕਿ ਨਿਊ ਬ੍ਰੰਸਵਿਕ ਦੇ ਲੋਕ ਇਸ ਸੰਭਾਵਿਤ ਨਿਊਰੋਲੌਜੀਕਲ ਸਿੰਡ੍ਰੋਮ ਬਾਰੇ ਫਿਕਰਮੰਦ ਹਨ।
ਮਾਹਿਰਾਂ ਦੀ ਟੀਮ ਪਛਾਣ 'ਚ ਆਏ ਇਸ ਨਵੇਂ ਨਿਊਰੋਲੌਜੀਕਲ ਸਿੰਡ੍ਰੋਮ ਨੂੰ ਸਮਝਣ ਦੇ ਕੰਮ ਚ ਜੁੱਟੀ ਹੈ। ਮਾਹਿਰ ਦਿਮਾਗੀ ਬਿਮਾਰੀ ਨਾਲ ਜੂਝ ਰਹੇ ਹਰ ਮਰੀਜ਼ ਦੀ ਪੂਰਨ ਰੂਪ ਨਾਲ ਕਲੀਨੀਕਲ ਸਮੀਖਿਆ ਕਰਨਗੇ। ਬਿਮਾਰੀ ਦਾ ਪਹਿਲੀ ਵਾਰ ਪਤਾ 2015 ਚ ਲੱਗਾ ਸੀ। ਜਦੋਂ ਨਿਊ ਬ੍ਰੰਸਵਿਕ ਦੇ ਨਿਊਰੋਲੌਜਿਸਟ ਡਾਕਟਰ ਏਲਿਅਰ ਮੇਰੇਰੋ ਨੇ ਇੱਕ ਮਰੀਜ਼ ਵਿੱਚ ਲੱਛਣਾਂ ਦਾ ਮਿਸ਼ਰਨ ਜਿਵੇਂ ਚਿੰਤਾ, ਡਿਪੈਰਸ਼ਨ, ਤੇਜ਼ੀ ਨਾਲ ਵਧਦੀ ਡਿਮੇਂਸ਼ਿਆ, ਮਾਸਪੇਸ਼ੀਆਂ 'ਚ ਦਰਦ ਤੇ ਗੜਬੜੀ ਦੇਖੀ।