ਪੜਚੋਲ ਕਰੋ
ਸੂਰਜ ਦੀ ਨਬਜ਼ ਪਛਾਣਨ ਲਈ ਨਾਸਾ ਨੇ ਪੁੱਟੀ ਵੱਡੀ ਪੁਲਾਂਘ

ਟੰਪਾ: ਇੱਕ ਦਿਨ ਟਾਲਣ ਤੋਂ ਬਾਅਦ ਅਮਰੀਕੀ ਪੁਲਾੜ ਖੋਜ ਏਜੰਸੀ 'ਨਾਸਾ' ਨੇ ਸੂਰਜ ਦੇ ਵਾਤਾਵਰਣ ਤੇ ਇਸ ਦੇ ਗੁੱਝੇ ਭੇਤਾਂ ਬਾਰੇ ਪਤਾ ਲਾਉਣ ਲਈ ਆਪਣਾ ਮਿਸ਼ਨ ਆਰੰਭ ਕਰ ਦਿੱਤਾ ਹੈ। ਸੂਰਜ ਵੱਲ ਸਿੱਧੇ ਉਡਾਣ ਭਰਨ ਵਾਲੇ ਪਾਰਕਰ ਸੋਲਰ ਪ੍ਰੋਬ ਦੇ ਸਪੇਸਕ੍ਰਾਫ਼ਟ ਨੇ ਅਮਰੀਕੀ ਸਮੇਂ ਮੁਤਾਬਕ ਅੱਜ ਸਵੇਰੇ 3:31 ਵਜੇ ਸਫਲ ਉਡਾਣ ਭਰ ਲਈ।
ਪਾਰਕਰ ਸੋਲਰ ਪ੍ਰੋਬ ਪੁਲਾੜ ਯਾਨ ਨੂੰ ਵਿਸ਼ੇਸ਼ ਤੌਰ 'ਤੇ ਸੂਰਜ ਦੇ ਨੇੜਲੇ ਵਾਤਾਵਰਣ ਨੂੰ ਵਾਚਣ ਲਈ ਭੇਜਿਆ ਗਿਆ ਹੈ। ਪੁਲਾੜ ਯਾਨ ਨੇ 4,30,000 ਮੀਲ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਆਪਣੇ ਪੰਧ 'ਤੇ ਉੱਡਿਆ। ਵਿਗਿਆਨੀਆਂ ਨੇ ਉਮੀਦ ਜ਼ਾਹਰ ਕੀਤੀ ਹੈ ਕਿ ਇਸ ਮਿਸ਼ਨ ਨਾਲ ਸੂਰਜ ਦੇ ਅੰਦਰ ਵਾਪਰ ਰਹੀਆਂ ਘਟਨਾਵਾਂ ਤੇ ਚੁੰਬਕੀ ਕੇਂਦਰ ਬਾਰੇ ਡੂੰਘੀ ਜਾਣਕਾਰੀ ਹਾਸਲ ਕਰੇਗਾ ਤੇ ਸੋਲ ਹਵਾਵਾਂ ਦੇ ਕਾਰਨਾਂ ਦੀ ਪੜਤਾਲ ਕਰੇਗਾ।
ਪਾਰਕਰ ਸੋਲਪ ਪ੍ਰੋਬ ਇੱਕ ਕਾਰ ਦੇ ਆਕਾਰ ਵਰਗਾ ਰੌਬੋਟਿਕ ਪੁਲਾੜ ਯਾਨ ਹੈ। ਇਸ ਪੁਲਾੜ ਯਾਨ ਨੂੰ ਐਤਵਾਰ ਵੱਡੇ ਤੜਕੇ ਫਲੋਰੀਡਾ ਦੇ ਕੇਪ ਕਾਰਨੀਵਾਲ ਤੋਂ ਸ਼ਕਤੀਸ਼ਾਲੀ ਰਾਕਟ ਰਾਹੀਂ ਪੁਲਾੜ ਵੱਲ ਭੇਜਿਆ ਗਿਆ ਹੈ। ਪਾਕਰਕ ਸੋਲਰ ਪ੍ਰੋਬ ਮਿਸ਼ਨ 'ਤੇ ਪਿਛਲੇ ਸੱਤ ਸਾਲਾਂ ਤੋਂ ਕੰਮ ਕੀਤਾ ਜਾ ਰਿਹਾ ਹੈ ਤੇ ਅੱਜ ਇਸ ਦੀ ਸਫਲ ਸ਼ੁਰੂਆਤ ਹੋਈ ਹੈ। ਇਸ ਪ੍ਰਾਜੈਕਟ 'ਤੇ ਹੁਣ ਤਕ ਡੇਢ ਬਿਲੀਅਨ ਡਾਲਰ ਦਾ ਖ਼ਰਚ ਆ ਚੁੱਕਾ ਹੈ।3-2-1… and we have liftoff of Parker #SolarProbe atop @ULAlaunch’s #DeltaIV Heavy rocket. Tune in as we broadcast our mission to “touch” the Sun: https://t.co/T3F4bqeATB pic.twitter.com/Ah4023Vfvn
— NASA (@NASA) August 12, 2018
ਪਾਰਕਰ ਸੋਲਰ ਪ੍ਰੋਬ ਪੁਲਾੜ ਯਾਨ ਨੂੰ ਵਿਸ਼ੇਸ਼ ਤੌਰ 'ਤੇ ਸੂਰਜ ਦੇ ਨੇੜਲੇ ਵਾਤਾਵਰਣ ਨੂੰ ਵਾਚਣ ਲਈ ਭੇਜਿਆ ਗਿਆ ਹੈ। ਪੁਲਾੜ ਯਾਨ ਨੇ 4,30,000 ਮੀਲ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਆਪਣੇ ਪੰਧ 'ਤੇ ਉੱਡਿਆ। ਵਿਗਿਆਨੀਆਂ ਨੇ ਉਮੀਦ ਜ਼ਾਹਰ ਕੀਤੀ ਹੈ ਕਿ ਇਸ ਮਿਸ਼ਨ ਨਾਲ ਸੂਰਜ ਦੇ ਅੰਦਰ ਵਾਪਰ ਰਹੀਆਂ ਘਟਨਾਵਾਂ ਤੇ ਚੁੰਬਕੀ ਕੇਂਦਰ ਬਾਰੇ ਡੂੰਘੀ ਜਾਣਕਾਰੀ ਹਾਸਲ ਕਰੇਗਾ ਤੇ ਸੋਲ ਹਵਾਵਾਂ ਦੇ ਕਾਰਨਾਂ ਦੀ ਪੜਤਾਲ ਕਰੇਗਾ। Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















