ਪੜਚੋਲ ਕਰੋ
Advertisement
ਭਾਰਤੀ ਮੂਲ ਦੀ ਪਹਿਲੀ ਪੁਲਾੜ ਯਾਤਰੀ ਕਲਪਨਾ ਚਾਵਲਾ ਦੇ ਨਾਂ ਤੋਂ ਨਾਸਾ ਨੇ ਕੀਤਾ ਸਪੇਸਸ਼ਿਪ ਲਾਂਚ
ਨਾਸਾ (NASA) ਨੇ ਭਾਰਤੀ ਪੁਲਾੜ ਯਾਤਰੀ ਕਲਪਨਾ ਚਾਵਲਾ ਦੇ ਨਾਂ ਦੇ ਸਿਗਨਸ ਸਪੇਸਸ਼ਿਪ ਨੂੰ ਲਾਂਚ ਕੀਤਾ ਹੈ। ਕਲਪਨਾ ਚਾਵਲਾ ਭਾਰਤੀ ਮੂਲ ਦੀ ਪਹਿਲੀ ਮਹਿਲਾ ਪੁਲਾੜ ਯਾਤਰੀ ਸੀ।
ਨਿਊਯਾਰਕ: ਨੈਸ਼ਨਲ ਏਰੋਨੋਟਿਕਲ ਅਤੇ ਸਪੇਸ ਐਡਮਿਨਿਸਟ੍ਰੇਸ਼ਨ (NASA) ਦੇ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਦੇ ਨੌਰਥਰਪ ਗ੍ਰੂਮੈਨ ਤੋਂ ਇੱਕ ਕਾਰਗੋ ਪੁਲਾੜ ਯਾਨ ਲਾਂਚ ਕੀਤਾ ਹੈ। ਪੁਲਾੜ ਯਾਨ ਦਾ ਨਾਂ ਨਾਸਾ ਨੇ ਸਾਬਕਾ ਭਾਰਤੀ ਮੂਲ ਦੀ ਪੁਲਾੜ ਯਾਤਰੀ ਕਲਪਨਾ ਚਾਵਲਾ ਦੇ ਨਾਂ 'ਤੇ ਰੱਖਿਆ ਹੈ। ਲਾਂਚਿੰਗ ਦੀ ਸ਼ੁਰੂਆਤ ਅਮਰੀਕੀ ਨੌਰਥਰੋਪ ਗੁਰਮੈਨ ਨਾਸਾ ਦੀ ਵਾਲੌਪਸ ਫਲਾਈਟ ਸੁਵਿਧਾ ਤੋਂ ਕੀਤੀ ਗਈ ਹੈ ਅਤੇ ਇਹ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਤੱਕ ਮਾਲ ਅਤੇ ਕਾਰਗੋ ਸਪਿਲ ਨੂੰ ਲਿਜਾਣ ਦੇ ਸਮਰੱਥ ਹੈ।
ਸੂਤਰਾਂ ਮੁਤਾਬਕ, ਤਕਨੀਕੀ ਕਾਰਨਾਂ ਕਰਕੇ ਇਸ ਦੀ ਲਾਂਚਿੰਗ ਵਿੱਚ ਲੰਮਾ ਸਮਾਂ ਲੱਗ ਗਿਆ। ਹਾਲਾਂਕਿ, ਨਾਸਾ ਨੇ ਇਸ ਦੇ ਦੇਰੀ ਹੋਣ ਦੇ ਕਾਰਨਾਂ ਬਾਰੇ ਸਪੱਸ਼ਟ ਨਹੀਂ ਕੀਤਾ। ਐੱਸ ਕਲਪਨਾ ਚਾਵਲਾ ਨਾਂ ਦੇ ਇਸ ਸਪੇਸਸ਼ਿਪ ਨੂੰ ਐਨਜੀ-14 ਮਿਸ਼ਨ ਦੇ ਸਟੇਸ਼ਨ 'ਤੇ ਤਕਰੀਬਨ 3 ਹਜ਼ਾਰ 630 ਕਿਲੋਗ੍ਰਾਮ ਸਾਮਾਨ ਪਹੁੰਚਾਉਣਾ ਸੀ। ਪੁਲਾੜ ਯਾਨ ਨੂੰ ਵੀਰਵਾਰ ਰਾਤ ਨੂੰ ਲਾਂਚ ਕੀਤਾ ਗਿਆ।
ਕਲਪਨਾ ਚਾਵਲਾ ਨਾਂ ਦੇ ਪੁਲਾੜ ਦੇ ਉਦਘਾਟਨ ਮੌਕੇ ਉਸ ਦੇ ਪਤੀ ਜੀਨ ਹੈਰੀਸਨ ਨੇ ਕਿਹਾ ਕਿ ਕਲਪਨਾ ਨੂੰ ਇਹ ਜਾਣ ਕੇ ਬਹੁਤ ਖੁਸ਼ੀ ਹੁੰਦੀ ਕਿ ਰਾਕੇਟ ਉਸ ਦੇ ਨਾਂ 'ਤੇ ਹੈ। ਆਪਣੀ ਇੱਕ ਇੰਟਰਵਿਊ ਵਿਚ ਉਸਨੇ ਕਿਹਾ ਸੀ ਕਿ ਭਾਰਤੀ ਸਫਲ ਹੋਣ ਲਈ ਪੂਰੀ ਦੁਨੀਆ ਨਾਲ ਮੁਕਾਬਲਾ ਕਰ ਸਕਦੇ ਹਨ। ਹੈਰੀਸਨ ਨੇ ਕਿਹਾ ਕਿ ਕਲਪਨਾ ਨੇ ਜੋ ਕੰਮ ਕੀਤਾ ਉਸ ਨੇ ਨਾ ਸਿਰਫ ਉਸਦੇ ਸਹਿਯੋਗੀ, ਬਲਕਿ ਬਹੁਤ ਸਾਰੇ ਭਾਰਤੀਆਂ ਨੂੰ ਵੀ ਪ੍ਰੇਰਿਤ ਕੀਤਾ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904US' Northrop Grumman's Cygnus spacecraft, named after astronaut Kalpana Chawla launched from NASA's Wallops Flight Facility. It is carrying cargo & supplies to International Space Station. (Source: National Aeronautics and Space Administration Twitter) pic.twitter.com/x0eYfcU08V
— ANI (@ANI) October 3, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਤਕਨਾਲੌਜੀ
ਪੰਜਾਬ
ਪੰਜਾਬ
Advertisement