ਪੜਚੋਲ ਕਰੋ
ਬਗੈਰ ਮਰਦਾਂ ਦੇ ਪੁਲਾੜ ‘ਚ ਪਹੁੰਚਿਆਂ ਦੋ ਔਰਤਾਂ ਨੇ ਕੀਤਾ ਸਪੇਸਵੌਕ
ਅਮਰੀਕਾ ਸਪੇਸ ਏਜੰਸੀ ਨਾਸਾ ਦੀ ਦੋ ਮਹਿਲਾ ਪੁਲਾੜ ਯਾਤਰੀਆਂ, ਕ੍ਰਿਸਟੀਨਾ ਕੋਚ ਅਤੇ ਜੇਸੀਕਾ ਮੇਰ ਨੇ ਬਗੈਰ ਮਰਦਾਂ ਦੇ ਪੁਲਾੜ ਯਾਤਰਾ ‘ਚ ਸਪੇਸਵੌਕ ਕਰਕੇ ਇਤਿਹਾਸ ਰਚਿਆ ਹੈ। ਇਨ੍ਹਾਂ ਦੋਵਾਂ ਨੇ ਇੰਟਰਨੈਸ਼ਨਲ ਸਪੇਸ ਸਟੇਸ਼ਨ ਦੇ ਬਾਹਰ ਸੱਤ ਘੰਟੇ 17 ਮਿੰਟ ਗੁਜ਼ਾਰੇ।

ਨਵੀਂ ਦਿੱਲੀ: ਅਮਰੀਕਾ ਸਪੇਸ ਏਜੰਸੀ ਨਾਸਾ ਦੀ ਦੋ ਮਹਿਲਾ ਪੁਲਾੜ ਯਾਤਰੀਆਂ, ਕ੍ਰਿਸਟੀਨਾ ਕੋਚ ਅਤੇ ਜੇਸੀਕਾ ਮੇਰ ਨੇ ਬਗੈਰ ਮਰਦਾਂ ਦੇ ਪੁਲਾੜ ਯਾਤਰਾ ‘ਚ ਸਪੇਸਵੌਕ ਕਰਕੇ ਇਤਿਹਾਸ ਰਚਿਆ ਹੈ। ਇਨ੍ਹਾਂ ਦੋਵਾਂ ਨੇ ਇੰਟਰਨੈਸ਼ਨਲ ਸਪੇਸ ਸਟੇਸ਼ਨ ਦੇ ਬਾਹਰ ਸੱਤ ਘੰਟੇ 17 ਮਿੰਟ ਗੁਜ਼ਾਰੇ। ਇਸ ਦੌਰਾਨ ਉਨ੍ਹਾਂ ਨੇ ਫੇਲ ਹੋ ਚੁੱਕੇ ਪਾਵਰ ਕੰਟ੍ਰੋਲ ਯੂਨਿਟ ਨੂੰ ਬਦਲਣ ਦਾ ਕੰਮ ਕੀਤਾ। ਨਾਸਾ ਮੁਤਾਬਕ ਕ੍ਰਿਸਟੀਨਾ ਕੋਚ ਇਸ ਤੋਂ ਪਹਿਲਾਂ ਵੀ ਚਾਰ ਵਾਰ ਸਪੇਸਵੌਕ ਕਰ ਚੁੱਕੀ ਹੈ, ਪਰ ਜੇਸੀਕਾ ਮੇਰ ਲਈ ਇਹ ਪਹਿਲਾ ਮੌਕਾ ਸੀ। ਜੇਸੀਕਾ ਸਪੇਸਵੌਕ ਕਰਨ ਵਾਲੀ 15ਵੀਂ ਮਹਿਲਾ ਬਣ ਗਈ ਹੈ। ਦੱਸ ਦਈਏ ਕਿ ਕ੍ਰਿਸਟੀਨਾ ਇੱਕ ਇਲੈਕਟ੍ਰੋਨਿਕ ਇੰਜੀਨੀਅਰ ਹੈ ਜਦਕਿ ਜੇਸਿਕਾ ਕੋਲ ਮਰੀਨ ਬਾਈਓਲੋਜ਼ੀ ‘ਚ ਡਾਕਟ੍ਰੇਟ ਦੀ ਡਿਗਰੀ ਹੈ। ਦੋਵਾਂ ਸ਼ੁੱਕਰਵਾਰ ਨੂੰ ਨਾਸਾ ਦਾ ਸਪੇਸਸੂਟ ਪਾ ਕੇ ਭਾਰਤੀ ਸਮਾਨੁਸਾਰ 5:03 ਵਜੇ ਬਾਹਰ ਨਿਕਲੀਆਂ।
ਸਪੇਸਵੌਕ ਕਰਨ ਵਾਲੀ ਪਹਿਲੀ ਪੁਲਾੜ ਮਹਿਲਾ ਰਸ਼ੀਆ ਦੇ ਸਵੇਤਲਾਨਾ ਸਾਵਿਤਕਿਆ ਸੀ। ਜਿਸ ਨੇ 25 ਜੁਲਾਈ 1984 ਨੂੰ ਸਪੇਸ ਸਟੇਸ਼ਨ ਤੋਂ ਬਾਹਰ 3 ਘੰਟੇ 35 ਮਿੰਟ ਸਪੇਸਵੌਕ ਕੀਤੀ ਸੀ।
ਨਾਸਾ ਨੇ ਮਾਰਚ ‘ਚ ਐਲਾਨ ਕੀਤਾ ਸੀ ਕਿ ਕ੍ਰਿਸਟੀਨਾ ਕੋਚ ਆਪਣੀ ਸਾਥੀ ਐਨ ਮੈਕਲੇਨ ਨਾਲ ਅਜਿਹਾ ਸਪੇਸਵੌਕ ਕਰੇਗੀ ਜਿਸ ‘ਚ ਕਈ ਆਦਮੀ ਨਹੀ ਹੋਵੇਗਾ। ਪਰ ਮੈਕਲੇਨ ਦੇ ਲਈ ਮੀਡੀਅਮ ਸਾਈਜ਼ ਦਾ ਸੂਟ ਨਹੀ ਹੋਣ ਕਾਰਨ ਉਸ ਨੂੰ ਸਪੇਸਵੌਕ ਕੈਂਸਿਲ ਰਕਨਾ ਪਿਆ ਸੀ।While orbiting over the U.S., spacewalkers @Astro_Christina Koch and @Astro_Jessica are returning the failed power controller to the Quest airlock. The device will be returned to Earth on a future @SpaceX #Dragon cargo mission for inspection. https://t.co/yuOTrZ4Jut pic.twitter.com/QckGHtmwdm
— Intl. Space Station (@Space_Station) October 18, 2019
ਸਪੇਸਵੌਕ ਕਰਨ ਵਾਲੀ ਪਹਿਲੀ ਪੁਲਾੜ ਮਹਿਲਾ ਰਸ਼ੀਆ ਦੇ ਸਵੇਤਲਾਨਾ ਸਾਵਿਤਕਿਆ ਸੀ। ਜਿਸ ਨੇ 25 ਜੁਲਾਈ 1984 ਨੂੰ ਸਪੇਸ ਸਟੇਸ਼ਨ ਤੋਂ ਬਾਹਰ 3 ਘੰਟੇ 35 ਮਿੰਟ ਸਪੇਸਵੌਕ ਕੀਤੀ ਸੀ। Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















