Nepal Plane Case: ਆਸਮਾਨ 'ਚ ਜਹਾਜ਼ ਨੂੰ ਲੱਗੀ ਅੱਗ, ਖਰਾਬ ਮੌਸਮ ਕਰਕੇ ਹੋਇਆ ਕ੍ਰੈਸ਼, ਫਲਾਈਟ 'ਚ ਸਵਾਰ ਸਨ 72 ਲੋਕ
Nepal Plane Crash: ਨੇਪਾਲ ਵਿੱਚ ਐਤਵਾਰ (15 ਜਨਵਰੀ) ਨੂੰ ਇੱਕ ਯਾਤਰੀ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਨੇਪਾਲੀ ਮੀਡੀਆ ਦੇ ਹਵਾਲੇ ਨਾਲ ਪਤਾ ਲੱਗਾ ਹੈ ਕਿ ਜਹਾਜ਼ ਕਾਠਮੰਡੂ ਤੋਂ ਪੋਖਰਾ ਜਾ ਰਿਹਾ ਸੀ।
Nepal Plane Crash: ਨੇਪਾਲ ਵਿੱਚ ਐਤਵਾਰ (15 ਜਨਵਰੀ) ਨੂੰ ਇੱਕ ਯਾਤਰੀ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਨੇਪਾਲੀ ਮੀਡੀਆ ਦੇ ਹਵਾਲੇ ਨਾਲ ਪਤਾ ਲੱਗਾ ਹੈ ਕਿ ਜਹਾਜ਼ ਕਾਠਮੰਡੂ ਤੋਂ ਪੋਖਰਾ ਜਾ ਰਿਹਾ ਸੀ। ਜਹਾਜ਼ 'ਚ 68 ਯਾਤਰੀ ਤੇ 3 ਚਾਲਕ ਦਲ ਦੇ ਮੈਂਬਰ ਸਵਾਰ ਸਨ। ਹਾਦਸਾਗ੍ਰਸਤ ਜਹਾਜ਼ ਯੇਤੀ ਏਅਰਲਾਈਨਜ਼ ਦਾ ਦੱਸਿਆ ਜਾ ਰਿਹਾ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਚਸ਼ਮਦੀਦਾਂ ਨੇ ਹਾਦਸੇ ਤੋਂ ਬਾਅਦ ਧੂੰਏਂ ਦੇ ਗੁਬਾਰ ਦੇਖੇ। ਇੱਕ ਹੋਰ ਅਹਿਮ ਗੱਲ ਸਾਹਮਣੇ ਆਈ ਹੈ। ਕਾਠਮੰਡੂ ਵਿੱਚ ਮੌਸਮ ਖ਼ਰਾਬ ਸੀ ਤੇ ਯੇਤੀ ਏਅਰਲਾਈਨ ਦੇ ਏਟੀਆਰ-72 ਜਹਾਜ਼ ਨੇ ਤੈਅ ਸਮੇਂ ਉਪਰ ਉਡਾਣ ਭਰੀ ਸੀ।
7th Pay Commission: ਬਜਟ ਤੋਂ ਬਾਅਦ ਹੋ ਜਾਵੇਗਾ ਸਰਕਾਰੀ ਕਰਮਚਾਰੀਆਂ ਦੀ ਤਨਖਾਹ 'ਚ ਵਾਧਾ! ਜਾਣੋ ਕੀ ਹੈ ਖ਼ਬਰ
ਹਾਸਲ ਜਾਣਕਾਰੀ ਅਨੁਸਾਰ ਕੈਪਟਨ ਕਮਲ ਕੇਸੀ ਜਹਾਜ਼ ਨੂੰ ਉਡਾ ਰਹੇ ਸਨ। ਪੋਖਰਾ ਦੇ ਸੇਤੀ ਖੋਚ ਵਿਖੇ ਕਰੈਸ਼ ਹੋਏ ਜਹਾਜ਼ ਨੂੰ ਅੱਗ ਲੱਗ ਗਈ। ਯੇਤੀ ਏਅਰਲਾਈਨਜ਼ ਦੇ ਬੁਲਾਰੇ ਸੁਦਰਸ਼ਨ ਬਰਤੌਲਾ ਨੇ ਦੱਸਿਆ ਕਿ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
72 ਲੋਕ ਸੀ ਸਵਾਰ
ਸੂਚਨਾ ਮਿਲਦੇ ਹੀ ਬਚਾਅ ਦਲ ਨੇ ਤੁਰੰਤ ਮੌਕੇ 'ਤੇ ਪਹੁੰਚ ਕੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ। ਹਾਲਾਂਕਿ ਇਸ ਘਟਨਾ 'ਚ ਜਾਨ-ਮਾਲ ਦੇ ਨੁਕਸਾਨ ਦੀ ਜਾਣਕਾਰੀ ਅਜੇ ਸਾਹਮਣੇ ਨਹੀਂ ਆਈ ਹੈ। ਦਿ ਕਾਠਮੰਡੂ ਪੋਸਟ ਮੁਤਾਬਕ ਯੇਤੀ ਏਅਰਲਾਈਨਜ਼ ਦਾ ਜਹਾਜ਼ ਕਰੈਸ਼ ਹੋ ਗਿਆ ਹੈ। ਜਹਾਜ਼ ਵਿੱਚ 68 ਯਾਤਰੀ ਅਤੇ 4 ਚਾਲਕ ਦਲ ਦੇ ਮੈਂਬਰ ਸਵਾਰ ਸਨ। ਇਹ ਘਟਨਾ ਪੋਖਰਾ ਅੰਤਰਰਾਸ਼ਟਰੀ ਹਵਾਈ ਅੱਡੇ ਅਤੇ ਪੁਰਾਣੇ ਹਵਾਈ ਅੱਡੇ ਦੇ ਵਿਚਕਾਰ ਵਾਪਰੀ। ਯੇਤੀ ਏਅਰਲਾਈਨਜ਼ ਦੇ ਬੁਲਾਰੇ ਸੁਦਰਸ਼ਨ ਨੇ ਜਹਾਜ਼ ਹਾਦਸੇ ਦੀ ਜਾਣਕਾਰੀ ਦੀ ਪੁਸ਼ਟੀ ਕੀਤੀ ਹੈ।
A 72-seater passenger aircraft crashes on the runway at Pokhara International Airport in Nepal. Rescue operations are underway and the airport is closed for the time being. Details awaited. pic.twitter.com/Ozep01Fu4F
— ANI (@ANI) January 15, 2023
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।