ਕੋਰੋਨਾ ਵਾਇਰਸ: ਅਮਰੀਕਾ 'ਚ ਨਵੇਂ ਮਾਮਲੇ ਤੇ ਮੌਤ ਦਰ 'ਚ ਆਈ ਗਿਰਾਵਟ
ਪੂਰੀ ਦੁਨੀਆਂ ਦੇ ਕਰੀਬ ਇਕ ਤਿਹਾਈ ਕੋਰੋਨਾ ਮਰੀਜ਼ ਇਕੱਲੇ ਅਮਰੀਕਾ 'ਚ ਹਨ। ਜਿੱਥੇ 13 ਲੱਖ ਤੋਂ ਵੱਧ ਲੋਕ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਹੋਏ ਹਨ। ਨਿਊਯਾਰਕ, ਨਵਿਊਜਰਸੀ ਤੇ ਕੈਲੇਫੋਰਨੀਆ 'ਚ ਸਭ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ।
Coronavirus: ਅਮਰੀਕਾ 'ਚ ਕਰੀਬ ਪੰਜ ਹਫ਼ਤਿਆਂ ਤੋਂ ਬਾਅਦ ਇਕ ਦਿਨ 'ਚ ਕੋਰੋਨਾ ਵਾਇਰਸ ਜ਼ਰੀਏ ਹੋਣ ਵਾਲੇ ਨਵੇਂ ਮਾਮਲਿਆਂ ਤੇ ਮੌਤਾਂ ਦੇ ਅੰਕੜੇ 'ਚ ਗਿਰਾਵਟ ਆਈ ਹੈ। ਐਤਵਾਰ ਅਮਰੀਕਾ 'ਚ 20,329 ਨਵੇਂ ਕੇਸ ਸਾਹਮਣੇ ਆਏ ਤੇ 750 ਕੋਰੋਨਾ ਪੀੜਤਾਂ ਦੀ ਮੌਤ ਹੋਈ ਹੈ। ਇਸ ਤੋਂ ਠੀਕ ਇਕ ਦਿਨ ਪਹਿਲਾਂ ਅਮਰੀਕਾ 'ਚ 25,524 ਨਵੇਂ ਕੇਸ ਆਏ ਸਨ ਤੇ 1422 ਲੋਕਾਂ ਦੀ ਮੌਤ ਹੋਈ ਸੀ।
ਪੂਰੀ ਦੁਨੀਆਂ ਦੇ ਕਰੀਬ ਇਕ ਤਿਹਾਈ ਕੋਰੋਨਾ ਮਰੀਜ਼ ਇਕੱਲੇ ਅਮਰੀਕਾ 'ਚ ਹਨ। ਜਿੱਥੇ 13 ਲੱਖ ਤੋਂ ਵੱਧ ਲੋਕ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਹੋਏ ਹਨ। ਨਿਊਯਾਰਕ, ਨਵਿਊਜਰਸੀ ਤੇ ਕੈਲੇਫੋਰਨੀਆ 'ਚ ਸਭ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ।
ਵਰਲਡੋਮੀਟਰ ਮੁਤਾਬਕ ਅਮਰੀਕਾ 'ਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਸੰਖਿਆਂ ਸੋਮਵਾਰ ਸਵਰੇ ਤਕ ਵਧ ਕੇ 13, 67,638 ਹੋ ਗਈ। ਉੱਥੇ ਹੀ ਕੁੱਲ 80,787 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹਾਲਾਂਕਿ 2,56000 ਲੋਕ ਠੀਕ ਵੀ ਹੋਏ ਹਨ। ਨਿਊਯਾਰਕ 'ਚ ਸਭ ਤੋਂ ਵੱਧ 3,45,406 ਕੇਸ ਸਾਹਮਣੇ ਆਏ ਹਨ ਤੇ 26,812 ਲੋਕਾਂ ਦੀ ਮੌਤ ਹੋਈ ਹੈ।
ਅਮਰੀਕਾ ਦੇ ਬਿਰਧ ਆਸ਼ਰਮਾਂ ਤੇ ਹੋਰ ਅਜਿਹੀਆਂ ਸੰਸਥਾਵਾਂ 'ਚ ਕਰੀਬ 25,600 ਬਜ਼ੁਰਗ ਤੇ ਕਰਮਚਾਰੀ ਕੋਵਿਡ-19 ਦੀ ਵਜ੍ਹਾ ਨਾਲ ਮਾਰੇ ਗਏ ਹਨ। ਬਿਰਧ ਆਸ਼ਰਮਾਂ 'ਚ ਮੌਤਾਂ ਦਾ ਅੰਕੜਾ ਪੂਰੇ ਦੇਸ਼ 'ਚ ਹੋਈਆਂ ਮੌਤਾਂ ਦਾ ਇਕ ਤਿਹਾਈ ਹੈ। ਅਜਿਹੇ 'ਚ ਅਮਰੀਕੀ ਰਾਸ਼ਟਰਪਤੀ ਟਰੰਪ ਤੇ ਬਜ਼ੁਰਗਾਂ ਦਾ ਸਮਰਥਨ ਘੱਟ ਸਕਦਾ ਹੈ।
ਇਹ ਵੀ ਪੜ੍ਹੋ: ਕੋਵਿਡ-19 ਦਾ ਟੀਕਾ ਤਿਆਰ ਕਰਨ ਲਈ ਭਾਰਤ 'ਚ ਯਤਨ ਤੇਜ਼
ਰਿਪੋਰਟ ਮੁਤਾਬਕ ਰਿਪਬਲਿਕਨ ਪਾਰਟੀ ਦੇ ਟਰੰਪ ਹਮੇਸ਼ਾਂ ਤੋਂ ਬਜ਼ੁਰਗਾਂ ਦੇ ਵੋਟ ਤੇ ਨਿਰਭਰ ਰਹਿੰਦੇ ਹਨ ਜਦਕਿ ਡੈਮੋਕ੍ਰੇਟਿਕ ਪਾਰਟੀ ਨੌਜਵਾਨ ਵੋਟਰਾਂ 'ਚ ਜ਼ਿਆਦਾ ਹਰਮਨਪਿਆਰੀ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ