(Source: ECI/ABP News)
Coronavirus Origin: ਵੁਹਾਨ ਲੈਬ ਬਾਰੇ ਵੱਡਾ ਸਬੂਤ, ਪਿੰਜਰੇ 'ਚ ਕੈਦ ਕਰਕੇ ਰੱਖੇ ਜਾਂਦੇ ਸੀ ਜ਼ਿੰਦਾ ਚਮਗਿੱਦੜ
ਹੁਣ ਵੁਹਾਨ ਲੈਬ ਦੀ ਇੱਕ ਵੀਡੀਓ ਸਾਹਮਣੇ ਆਈ ਹੈ, ਜੋ ਹਰ ਕਿਸੇ ਨੂੰ ਹੈਰਾਨ ਕਰ ਰਹੀ ਹੈ। ਇਸ ਵੀਡੀਓ 'ਚ ਵੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਚੀਨ ਜ਼ਿੰਦਾ ਚਮਗਿੱਦੜਾਂ ਨੂੰ ਕੈਦ ਕਰਕੇ ਰੱਖਦਾ ਸੀ।
![Coronavirus Origin: ਵੁਹਾਨ ਲੈਬ ਬਾਰੇ ਵੱਡਾ ਸਬੂਤ, ਪਿੰਜਰੇ 'ਚ ਕੈਦ ਕਰਕੇ ਰੱਖੇ ਜਾਂਦੇ ਸੀ ਜ਼ਿੰਦਾ ਚਮਗਿੱਦੜ New video shows live bats held in cages at Wuhan Institute Of Virology Coronavirus Origin: ਵੁਹਾਨ ਲੈਬ ਬਾਰੇ ਵੱਡਾ ਸਬੂਤ, ਪਿੰਜਰੇ 'ਚ ਕੈਦ ਕਰਕੇ ਰੱਖੇ ਜਾਂਦੇ ਸੀ ਜ਼ਿੰਦਾ ਚਮਗਿੱਦੜ](https://feeds.abplive.com/onecms/images/uploaded-images/2021/06/15/6acd0fc14e326f4d4ebaaa29c45e8e74_original.jpg?impolicy=abp_cdn&imwidth=1200&height=675)
ਬੀਜਿੰਗ: ਕੋਰੋਨਾ ਵਾਇਰਸ ਨੇ ਪੂਰੀ ਦੁਨੀਆਂ 'ਚ ਤਬਾਹੀ ਮਚਾਈ ਹੋਈ ਹੈ। ਇਸ ਮਹਾਂਮਾਰੀ ਨੇ ਲੱਖਾਂ ਲੋਕਾਂ ਦੀ ਜਾਨ ਲੈ ਲਈ, ਕਰੋੜਾਂ ਲੋਕ ਇਸ ਦੀ ਲਪੇਟ 'ਚ ਆਏ ਤੇ ਵਿਸ਼ਵ ਅਰਥਚਾਰੇ ਨੂੰ ਭਾਰੀ ਨੁਕਸਾਨ ਹੋਇਆ। ਚੀਨ ਨੂੰ ਇਸ ਸਭ ਲਈ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ।
ਉੱਥੇ ਹੀ ਹੁਣ ਵੁਹਾਨ ਲੈਬ ਦੀ ਇੱਕ ਵੀਡੀਓ ਸਾਹਮਣੇ ਆਈ ਹੈ, ਜੋ ਹਰ ਕਿਸੇ ਨੂੰ ਹੈਰਾਨ ਕਰ ਰਹੀ ਹੈ। ਇਸ ਵੀਡੀਓ 'ਚ ਵੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਚੀਨ ਜ਼ਿੰਦਾ ਚਮਗਿੱਦੜਾਂ ਨੂੰ ਕੈਦ ਕਰਕੇ ਰੱਖਦਾ ਸੀ। ਬਹੁਤੇ ਦੇਸ਼ ਤੇ ਮਾਹਿਰ ਮੰਨਦੇ ਹਨ ਕਿ ਇਹ ਵਾਇਰਸ ਚੀਨ ਦੀ ਵੁਹਾਨ ਲੈਬ 'ਚ ਬਣਾਇਆ ਗਿਆ ਹੈ ਤੇ ਉੱਥੋਂ ਪੂਰੀ ਦੁਨੀਆਂ 'ਚ ਫੈਲਿਆ ਹੈ।
ਇਸ ਸਬੰਧ 'ਚ ਹਰ ਰੋਜ਼ ਨਵੇਂ ਸਬੂਤ ਸਾਹਮਣੇ ਆ ਰਹੇ ਹਨ, ਜੋ ਇਨ੍ਹਾਂ ਦਾਅਵਿਆਂ ਨੂੰ ਪੱਕਾ ਕਰ ਰਹੇ ਹਨ। ਇਸ ਵੀਡੀਓ ਨੇ ਵਿਸ਼ਵ ਸਿਹਤ ਸੰਗਠਨ ਦੀ ਜਾਂਚ 'ਤੇ ਵੀ ਸਵਾਲ ਖੜ੍ਹੇ ਕੀਤੇ ਹਨ। ਇਸ ਬਾਰੇ ਉਸ ਨੇ ਕਿਹਾ ਸੀ ਕਿ ਇਹ ਕਹਿਣਾ ਬਹੁਤ ਮੁਸ਼ਕਲ ਹੈ ਕਿ ਵਾਇਰਸ ਇਸ ਲੈਬ ਵਿੱਚੋਂ ਹੀ ਨਿਕਲਿਆ ਹੈ। ਇਸ ਸਬੰਧ 'ਚ ਇਹ ਟੀਮ ਵੁਹਾਨ ਵੀ ਗਈ ਸੀ, ਪਰ ਚੀਨੀ ਅਧਿਕਾਰੀ ਹਰ ਪਲ ਇਨ੍ਹਾਂ ਦੀ ਨਿਗਰਾਨੀ ਕਰਦੇ ਰਹੇ। ਟੀਮ ਨੂੰ ਜ਼ਰੂਰੀ ਡਾਟਾ ਵੀ ਉਪਲੱਬਧ ਨਹੀਂ ਕਰਵਾਇਆ ਗਿਆ ਸੀ। ਉੱਥੇ ਹੀ ਜਿਹੜੀ ਵੀਡੀਓ ਸਾਹਮਣੇ ਆਈ ਹੈ, ਉਹ ਸਾਲ 2017 ਦੀ ਦੱਸੀ ਜਾ ਰਹੀ ਹੈ ਮਤਲਬ ਕੋਵਿਡ-19 ਮਹਾਂਮਾਰੀ ਦੀ ਸ਼ੁਰੂਆਤ ਤੋਂ ਪਹਿਲਾਂ।
ਚਮਗਿੱਦੜਾਂ ਨੂੰ ਕੀੜੇ ਖੁਆ ਰਹੇ ਵਿਗਿਆਨੀ
ਜਾਣਕਾਰੀ ਅਨੁਸਾਰ ਚਾਈਨਾ ਅਕੈਡਮੀ ਆਫ਼ ਸਾਇੰਸ ਦੇ ਇਸ ਅਧਿਕਾਰਤ ਵੀਡੀਓ ਦੇ ਜਾਰੀ ਹੋਣ ਤੋਂ ਪਹਿਲਾਂ ਵੁਹਾਨ ਲੈਬ 'ਚ ਬਾਇਓਸੇਫ਼ਟੀ ਲੈਵਲ-4 ਦੇ ਹਿਸਾਬ ਨਾਲ ਸੁਰੱਖਿਆ ਸ਼ੁਰੂ ਕੀਤੀ ਗਈ ਸੀ। ਵੀਡੀਓ 'ਚ ਵਿਗਿਆਨੀ ਚਮਗਿੱਦੜਾਂ ਨੂੰ ਕੀੜੇ-ਮਕੌੜੇ ਖੁਆਉਂਦੇ ਵਿਖਾਈ ਦੇ ਰਹੇ ਹਨ। ਇਸ 'ਚ ਵਿਗਿਆਨੀਆਂ ਦੇ ਇੰਟਰਵਿਊ ਵੀ ਹਨ ਤੇ ਇਸ ਨੂੰ ਲੈਬ ਦੇ ਨਿਰਮਾਣ ਨੂੰ ਕੇਂਦਰਿਤ ਕਰਕੇ ਬਣਾਇਆ ਗਿਆ ਹੈ। ਇਸ ਤੋਂ ਪਹਿਲਾਂ ਡਬਲਿਯੂਐਚਓ ਦੀ ਰਿਪੋਰਟ ਵਿੱਚ ਕੁਝ ਵੀ ਅਜਿਹਾ ਨਹੀਂ ਸੀ ਕਿ ਲੈਬ 'ਚ ਚਮਗਿੱਦੜ ਰੱਖੇ ਜਾਂਦੇ ਸਨ। ਇਸ 'ਚ ਸਿਰਫ਼ ਪਸ਼ੂ ਰੱਖਣ ਦਾ ਜ਼ਿਕਰ ਸੀ।
ਅਮਰੀਕਾ ਦੀ ਰਿਪੋਰਟ ਤੋਂ ਕਈ ਖੁਲਾਸੇ ਹੋਏ
ਡਬਲਿਯੂਐਚਓ ਦੇ ਮਾਹਿਰ ਪੀਟਰ ਦਸਜ਼ਾਕ ਨੇ ਵੁਹਾਨ ਲੈਬ 'ਚ ਚਮਗਿੱਦੜ ਰੱਖਣ ਦੇ ਮਾਮਲੇ ਨੂੰ ਇਕ ਸਾਜਿਸ਼ ਕਰਾਰ ਦਿੱਤਾ ਸੀ। ਇਸ ਵੀਡੀਓ ਦੀ ਖੋਜ DRASTIC ਨਾਂ ਦੀ ਟੀਮ ਨੇ ਕੀਤੀ ਹੈ, ਜੋ ਖੁਦ ਨੂੰ ਸੋਧਕਰਤਾ ਦੱਸਦੇ ਹਨ। ਇਹ ਲੋਕ ਕੋਰੋਨਾ ਵਾਇਰਸ ਦੇ ਪੈਦਾ ਲਗਾਉਣ ਦਾ ਪਤਾ ਕਰਨ ਬਾਰੇ ਕੰਮ ਕਰ ਰਹੇ ਹਨ। ਹਾਲ ਹੀ 'ਚ ਅਮਰੀਕਾ ਦੀਆਂ ਕਈ ਖੁਫ਼ੀਆ ਰਿਪੋਰਟਾਂ ਵਿੱਚ ਇਹ ਦਾਅਵਾ ਵੀ ਕੀਤਾ ਗਿਆ ਹੈ ਕਿ ਮਹਾਂਮਾਰੀ ਦੀ ਸ਼ੁਰੂਆਤ ਤੋਂ ਪਹਿਲਾਂ ਇਸ ਲੈਬ ਦੇ ਤਿੰਨ ਵਿਅਕਤੀ ਕੋਵਿਡ ਵਰਗੇ ਲੱਛਣਾਂ ਤੋਂ ਬਿਮਾਰ ਹੋ ਗਏ ਸਨ। ਇਕ ਹੋਰ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਚੀਨ ਨੇ ਬਾਇਓ ਹਥਿਆਰ ਵਜੋਂ ਕੋਰੋਨਾ ਵਾਇਰਸ ਨੂੰ ਬਣਾਇਆ ਹੈ।
ਇਹ ਵੀ ਪੜ੍ਹੋ: India Corona Cases, 15 June 2021:76 ਦਿਨਾਂ ਮਗਰੋਂ ਵੱਡੀ ਰਾਹਤ: ਕੋਰੋਨਾ ਕੇਸਾਂ ਦਾ ਗ੍ਰਾਫ ਡਿੱਗ ਕੇ 59,958 ਤੱਕ ਪਹੁੰਚਿਆ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)