ਪੜਚੋਲ ਕਰੋ
Advertisement
World Cup: ਨਿਊਜ਼ੀਲੈਂਡ 'ਤੇ ਜਿੱਤ ਨਾਲ ਸੈਮੀਫਾਈਨਲ 'ਚ ਪਾਕਿਸਤਾਨ, ਚੈਂਪੀਅਨ ਬਣਨ ਦਾ ਸੰਜੋਗ ਵੀ ਬਣਿਆ
ਪਾਕਿਸਤਾਨ ਲਈ ਇਹ ਜਿੱਤ 1992 ਵਿੱਚ ਵਿਸ਼ਵ ਕੱਪ ਜੇਤੂ ਬਣਨ ਵਾਲਾ ਸੰਜੋਗ ਵੀ ਲੈ ਕੇ ਆਈ ਹੈ। 2019 ਦੇ ਵਿਸ਼ਵ ਕੱਪ ਵਿੱਚ ਵੀ ਪਾਕਿਸਤਾਨੀ ਟੀਮ 1992 ਵਾਲੇ ਵਿਸ਼ਵ ਕੱਪ ਵਾਂਗ ਮੈਚ ਹਾਰਦੀ ਤੇ ਜਿੱਤਦੀ ਆ ਰਹੀ ਹੈ।
ਬਰਮਿੰਘਮ: ਕ੍ਰਿਕੇਟ ਵਿਸ਼ਵ ਕੱਪ 2019 ਦੇ 33ਵੇਂ ਮੈਚ ਵਿੱਚ ਪਾਕਿਸਤਾਨ ਨੇ ਨਿਊਜ਼ੀਲੈਂਡ ਨੂੰ ਛੇ ਵਿਕਟਾਂ ਨਾਲ ਮਾਤ ਦੇ ਦਿੱਤੀ ਹੈ। ਵਿਸ਼ਵ ਕੱਪ 'ਚ ਨਿਊਜ਼ੀਲੈਂਡ ਦੀ ਇਹ ਪਹਿਲੀ ਹਾਰ ਹੈ। ਉੱਧਰ, ਪਾਕਿਸਤਾਨ ਨੇ ਕਈ ਹਾਰਾਂ ਤੋਂ ਬਾਅਦ ਇਹ ਮੈਚ ਜਿੱਤ ਕੇ ਸੈਮੀਫਾਈਨਲਜ਼ ਵਿੱਚ ਬਣੇ ਰਹਿਣ ਦੀਆਂ ਉਮੀਦਾਂ ਇੱਕ ਵਾਰ ਫਿਰ ਤੋਂ ਜਗਾ ਦਿੱਤੀਆਂ ਹਨ।
ਨਿਊਜ਼ੀਲੈਂਡ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ, ਪਰ 50 ਓਵਰਾਂ 'ਚ ਛੇ ਵਿਕਟਾਂ ਦੇ ਨੁਕਸਾਨ 'ਤੇ 237 ਦੌੜਾਂ ਹੀ ਬਣਾ ਸਕੀ। ਇਸ ਵਿੱਚ ਜੇਮਸ ਨੀਸ਼ਮ ਨੇ ਨਾਬਾਦ 97 ਅਤੇ ਕੋਲਿਨ ਡੀ. ਗ੍ਰੈਂਡਹੋਮ ਦੀਆਂ 64 ਦੌੜਾਂ ਵੀ ਸ਼ਾਮਲ ਹਨ। ਪਾਕਿਸਤਾਨ ਨੇ 238 ਦੌੜਾਂ ਦੇ ਟੀਚੇ ਨੂੰ 50ਵੇਂ ਓਵਰ 'ਚ 241 ਦੌੜਾਂ ਬਣਾ ਕੇ ਪੂਰਾ ਕੀਤਾ। ਇਸ ਦੌਰਾਨ ਬਾਬਰ ਆਜ਼ਮ ਖ਼ਾਨ ਨੇ ਆਪਣਾ ਸੈਂਕੜਾ ਪੂਰਾ ਕਰਦਿਆਂ ਨਾਬਾਦ 101 ਦੌੜਾਂ ਬਣਾਈਆਂ। ਵਿਸ਼ਵ ਕੱਪ ਵਿੱਚ ਇਹ ਉਨ੍ਹਾਂ ਦਾ ਪਹਿਲਾ ਸੈਂਕੜਾ ਹੈ। ਇਸ ਜਿੱਤ ਨਾਲ ਪਾਕਿਸਤਾਨ ਦੀ ਟੀਮ 7 ਅੰਕਾਂ ਨਾਲ ਛੇਵੇਂ ਨੰਬਰ 'ਤੇ ਪਹੁੰਚ ਗਈ ਹੈ ਤੇ ਟੀਮ ਦੇ ਸੈਮੀਫਾਈਨਲ 'ਚ ਪਹੁੰਚਣ ਦੇ ਰਸਤੇ ਖੁੱਲ੍ਹ ਗਏ ਹਨ। ਇੰਨਾ ਹੀ ਨਹੀਂ, ਪਾਕਿਸਤਾਨ ਲਈ ਇਹ ਜਿੱਤ 1992 ਵਿੱਚ ਵਿਸ਼ਵ ਕੱਪ ਜੇਤੂ ਬਣਨ ਵਾਲਾ ਸੰਜੋਗ ਵੀ ਲੈ ਕੇ ਆਈ ਹੈ। 2019 ਦੇ ਵਿਸ਼ਵ ਕੱਪ ਵਿੱਚ ਵੀ ਪਾਕਿਸਤਾਨੀ ਟੀਮ 1992 ਵਾਲੇ ਵਿਸ਼ਵ ਕੱਪ ਵਾਂਗ ਮੈਚ ਹਾਰਦੀ ਤੇ ਜਿੱਤਦੀ ਆ ਰਹੀ ਹੈ।Pakistan are now just one point of fourth place 👀 #CWC19 | #NZvPAK | #WeHaveWeWill pic.twitter.com/T9AVFjjPD5
— Cricket World Cup (@cricketworldcup) June 26, 2019
ਹੈਰਾਨੀ ਦੀ ਗੱਲ ਇਹ ਹੈ ਕਿ ਦੋਵੇਂ ਵਾਰ ਪਾਕਿ ਟੀਮ ਦਾ ਤੀਜਾ ਮੈਚ ਮੀਂਹ ਕਾਰਨ ਰੱਦ ਹੋਇਆ ਹੈ। ਹੁਣ ਦੇਖਣਾ ਹੋਵੇਗਾ ਕਿ ਪਾਕਿਸਤਾਨ ਦੀ ਟੀਮ ਇਸ ਵਾਰ ਕੀ 1992 ਵਾਲਾ ਕਮਾਲ ਕਰ ਪਾਉਂਦੀ ਹੈ ਜਾਂ ਨਹੀਂ।Right, NOW it's getting spooky.#WeHaveWeWill pic.twitter.com/qdCjRwGAJj
— Cricket World Cup (@cricketworldcup) June 26, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਵਿਸ਼ਵ
ਪੰਜਾਬ
Advertisement