ਨਿਊਜ਼ੀਲੈਂਡ ਦੇ ਸਪੀਕਰ ਨੇ ਸੰਸਦ ਮੈਂਬਰ ਦੇ ਬੱਚੇ ਨੂੂੰ ਪਿਲਾਇਆ ਦੁੱਧ, ਤਸਵੀਰ ਵਾਇਰਲ
ਨਿਊਜ਼ੀਲੈਂਡ ਡੇ ਸੰਸਦ ਦੇ ਅੰਦਰ ਇੱਕ ਅਨੌਖਾ ਨਜ਼ਾਰਾ ਵੇਖਣ ਨੂੰ ਮਿਲੀਆ। ਇੱਥੇ ਇੱਕ ਮਰਦ ਸਾਂਸਦ ਮੈਂਬਰ ਨੇ ਆਪਣੀ ਪੈਟਰਨੀਟੀ ਛੁੱਟੀ ਤੋਂ ਬਾਅਦ ਬੱਚੇ ਦੇ ਨਾਲ ਸੰਸਦੀ ਕਾਰਵਾਈ ‘ਚ ਹਿੱਸਾ ਲਿਆ। ਸੰਸਦ ਮੈਂਬਰ ਦਾ ਨਾਂ ਟਮਾਟੀ ਕੌਫੇ ਹੈ।
ਨਵੀਂ ਦਿੱਲੀ: ਨਿਊਜ਼ੀਲੈਂਡ ਡੇ ਸੰਸਦ ਦੇ ਅੰਦਰ ਇੱਕ ਅਨੌਖਾ ਨਜ਼ਾਰਾ ਵੇਖਣ ਨੂੰ ਮਿਲੀਆ। ਇੱਥੇ ਇੱਕ ਮਰਦ ਸਾਂਸਦ ਮੈਂਬਰ ਨੇ ਆਪਣੀ ਪੈਟਰਨੀਟੀ ਛੁੱਟੀ ਤੋਂ ਬਾਅਦ ਬੱਚੇ ਦੇ ਨਾਲ ਸੰਸਦੀ ਕਾਰਵਾਈ ‘ਚ ਹਿੱਸਾ ਲਿਆ। ਸੰਸਦ ਮੈਂਬਰ ਦਾ ਨਾਂ ਟਮਾਟੀ ਕੌਫੇ ਹੈ। ਜੋ ਬੁੱਧਵਾਰ ਨੂੰ ਆਪਣੇ ਨਵਜਨਮੇ ਬੱਚੇ ਦੇ ਨਾਲ ਸੰਸਦ ਦੀ ਕਾਰਵਾਈ ‘ਚ ਹਿੱਸਾ ਲੈਣ ਪਹੁੰਚੇ।
ਸੰਸਦ ਦੇ ਅੰਦਰ ਸਭ ਤੋਂ ਖੂਬਸੂਰਤ ਪਲ ਉਦੋਂ ਵੇਖਣ ਨੂੰ ਮਿਲੀਆ ਜਦੋਂ ਟਮਾਟੀ ਕੌਫੇ ਕਾਰਵਾਈ ਦੌਰਾਨ ਆਪਣਾ ਪੱਖ ਰੱਖਣ ਲੱਗੇ। ਜਦੋਂ ਉਹ ਆਪਣੀ ਗੱਲ ਕਹਿ ਰਹੇ ਸੀ ਤਾਂ ਉਸ ਸਮੇਂ ਉਨ੍ਹਾਂ ਦੇ ਨਨ੍ਹੇ ਬੇਟੇ ਨੂੰ ਸੰਸਦ ਦੇ ਸਪੀਕਰ ਟ੍ਰੇਵਰ ਮਲਾਰਡ ਖੁਸ਼ੀ ‘ਚ ਬੋਤਲ ਨਾਲ ਦੁੱਧ ਪਿਲਾਉਂਦੇ ਨਜ਼ਰ ਆਏ। ਹੁਣ ਇਹ ਤਸਵੀਰਾਂ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।
Normally the Speaker’s chair is only used by Presiding Officers but today a VIP took the chair with me. Congratulations @tamaticoffey and Tim on the newest member of your family. pic.twitter.com/47ViKHsKkA
— Trevor Mallard (@SpeakerTrevor) August 21, 2019
ਸੰਸਦ ਸਪੀਕਰ ਟ੍ਰੇਵਰ ਨੇ ਟਵੀਟ ਕਰ ਖੁਸ਼ੀ ਜ਼ਾਹਿਰ ਕੀਤੀ ਅਤੇ ਟਮਾਟੀ ਕੌਫੇ ਨੂੰ ਪਿਤਾ ਬਣਨ ਦੀ ਵਧਾਈ ਦਿੱਤੀ। ਟਵੀਟ ‘ਚ ਉਨ੍ਹਾਂ ਨੇ ਕਿਹਾ, “ਆਮ ਤੌਰ ‘ਤੇ ਸਪੀਕਰ ਦੀ ਕੁਰਸੀ ‘ਤੇ ਸਿਰਫ ਪ੍ਰਧਾਨ ਦਾ ਹੱਕ ਹੁੰਦਾ ਹੈ ਪਰ ਅੱਜ ਇੱਕ ਵੀਆਈਪੀ ਨੇ ਮੇਰੀ ਕੁਰਸੀ ਸ਼ੇਅਰ ਕੀਤੀ”।
ਇਹ ਤਸਵੀਰ ਇੰਨੀ ਵਾਇਰਲ ਹੋਈ ਕਿ ਹੁਣ ਤਕ ਇਸ ਨੂੰ ਹਜ਼ਾਰਾਂ ਲਾਈਕ ਅਤੇ ਸ਼ੇਅਰ ਮਿਲ ਚੁੱਕੇ ਹਨ। ਉਂਝ ਇਸ ਤੋਂ ਪਹਿਲਾਂ ਵੀ ਅਜਿਹਾ ਹੋ ਚੁੱਕਿਆ ਹੈ ਜੋ ਕੁਝ ਵੱਖਰਾ ਸੀ। ਕੁਝ ਮਹੀਨੇ ਪਹਿਲਾਂ ਕਿਿਨਆ ਦੇ ਸੰਸਦ ‘ਚ ਮਹਿਲਾ ਸਾਂਸਮ ਮੈਂਬਰ ਜੁਲੇਕਾ ਹਸਨ ਆਪਣੇ ਪੰਜ ਮਹੀਨੇ ਦੇ ਬੱਚੇ ਨੂੰ ਨਾਲ ਲੈ ਕੇ ਆਈ ਸੀ ਅਤੇ ਉਸ ਨੂੰ ਸੰਸਦ ਚੋਂ ਇਹ ਕਹਿ ਕਿ ਕੱਡ ਦਿੱਤਾ ਗਿਆ ਸੀ ਕਿ ਸੰਸਦ ਦੇ ਨਿਯਮਾਂ ਮੁਤਾਬਕ ਚੈਂਬਰ ‘ਚ ਅਜਨਬੀ ਦੀ ਐਂਟਰੀ ਦੀ ਮਨਾਹੀ ਹੈ।