ਪੜਚੋਲ ਕਰੋ

ਸੈਨੇਟ 'ਚ ਨਹੀਂ ਹੋ ਸਕਿਆ ਸਮਝੌਤਾ, ਸ਼ੱਟਡਾਊਨ ਜਾਰੀ

ਵਾਸ਼ਿੰਗਟਨ  : ਅਮਰੀਕਾ 'ਚ ਸੋਮਵਾਰ ਨੂੰ ਸ਼ੱਟਡਾਊਨ ਦਾ ਤੀਜਾ ਦਿਨ ਹੋ ਗਿਆ ਹੈ। ਇਸਨੂੰ ਖ਼ਤਮ ਕਰਨ ਲਈ ਸੰਸਦ ਮੈਂਬਰਾਂ 'ਚ ਸਮਝੌਤਾ ਨਹੀਂ ਹੋ ਸਕਿਆ। ਉਨ੍ਹਾਂ 'ਚ ਚੱਲੀ ਮੈਰਾਥਨ ਗੱਲਬਾਤ ਦੇ ਬਾਵਜੂਦ ਸੈਨੇਟ 'ਚ ਫੰਡਿੰਗ ਬਿੱਲ 'ਤੇ ਐਤਵਾਰ ਦੇਰ ਰਾਤ ਹੋਣ ਵਾਲਾ ਮਤਦਾਨ ਮੁਲਤਵੀ ਕਰ ਦਿੱਤਾ ਗਿਆ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਰਿਪਬਲਿਕਨ ਪਾਰਟੀ ਤੇ ਵਿਰੋਧੀ ਡੈਮੋਯੇਟਿਕ ਪਾਰਟੀ ਦੇ ਨੇਤਾਵਾਂ ਨੇ ਕਿਹਾ ਕਿ ਗੱਲਬਾਤ 'ਚ ਪ੍ਰਗਤੀ ਹੋਈ ਹੈ। ਸੈਨੇਟ 'ਚ ਤੈਅ ਮਤਦਾਨ ਹੋਰ 11 ਘੰਟੇ ਲਈ ਅੱਗੇ ਪਾ ਦਿੱਤਾ ਗਿਆ ਹੈ। ਬਿੱਲ ਪਾਸ ਹੋਣ 'ਚ ਦੇਰੀ ਕਾਰਨ ਹਫ਼ਤੇ ਦੇ ਅੰਤ ਤੋਂ ਬਾਅਦ ਕੰਮਕਾਜ ਵਾਲੇ ਦਿਨਾਂ 'ਚ ਲੱਖਾਂ ਸੰਘੀ ਸਰਕਾਰੀ ਮੁਲਾਜ਼ਮਾਂ ਨੂੰ ਬਿਨਾਂ ਤਨਖ਼ਾਹ ਦੇ ਛੁੱਟੀ 'ਤੇ ਰਹਿਣਾ ਪਵੇਗਾ। ਗੱਲਬਾਤ ਦੌਰਾਨ ਸੈਨੇਟ 'ਚ ਬਹੁਮਤ ਪਾਰਟੀ ਦੇ ਨੇਤਾ ਮਿੱਚ ਮੈਕੋਨੇਲ ਨੇ ਇਮੀਗ੍ਰੇਸ਼ਨ (ਨਾਜਾਇਜ਼ ਪਰਵਾਸੀਆਂ) ਵਰਗੇ ਪ੍ਰਮੁੱਖ ਮੁੱਦਿਆਂ 'ਤੇ ਡੈਮੋਯੇਟ ਦੀਆਂ ਚਿੰਤਾਵਾਂ ਨੂੰ ਦੂਰ ਕਰਨ ਦਾ ਵਾਅਦਾ ਕੀਤਾ। ਉਨ੍ਹਾਂ ਨੇ ਸੋਮਵਾਰ ਦੁਪਹਿਰ ਨੂੰ ਮਤਦਾਨ ਲਈ ਸੰਸਦ ਦੀ ਬੈਠਕ ਫਿਰ ਬੁਲਾਉਣ ਦੀ ਮੰਗ ਕੀਤੀ। ਡੈਮੋਯੇਟਿਕ ਪਾਰਟੀ ਦੇ ਪ੍ਰਮੁੱਖ ਨੇਤਾ ਚੱਕ ਸ਼ੂਮਰ ਨੇ ਕਿਹਾ ਕਿ ਸਰਕਾਰ ਦਾ ਕੰਮਕਾਜ ਫਿਰ ਸ਼ੁਰੂ ਕਰਨ ਲਈ ਚਰਚਾ ਜਾਰੀ ਰਹਿਣ ਦੀ ਖੁਸ਼ੀ ਹੈ ਪਰ ਸਮਝੌਤਾ ਹੋਣਾ ਹਾਲੇ ਬਾਕੀ ਹੈ। ਇਸ ਤੋਂ ਪਹਿਲਾਂ ਟਰੰਪ ਨੇ ਸੈਨੇਟ 'ਚ ਆਪਣੀ ਪਾਰਟੀ ਦੇ ਨੇਤਾਵਾਂ ਨੂੰ 'ਨਿਊਕਲੀਅਰ ਆਪਸ਼ਨ' ਲਾਗੂ ਕਰਨ ਲਈ ਕਿਹਾ। ਇਸ ਪ੍ਰਕਿਰਿਆ ਤਹਿਤ ਸਦਨ ਦੇ ਨਿਯਮ ਬਦਲ ਕੇ 51 ਵੋਟਾਂ ਦੇ ਸਾਧਾਰਨ ਬਹੁਮਤ ਨਾਲ ਬਜਟ ਪਾਸ ਕੀਤਾ ਜਾ ਸਕਦਾ ਹੈ। ਪਰ ਸੈਨੇਟ ਦੇ ਨੇਤਾ ਇਸ 'ਤੇ ਚੌਕਸੀ ਵਰਤ ਰਹੇ ਹਨ ਕਿਉਂਕਿ ਅਗਲੀ ਵਾਰੀ ਹੋਰ ਪਾਰਟੀ ਦੇ ਬਹੁਮਤ 'ਚ ਹੋਣ 'ਤੇ ਫਿਰ ਇਸਦਾ ਇਸਤੇਮਾਲ ਹੋ ਸਕਦਾ ਹੈ। ਇਸ ਦੌਰਾਨ ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਸਾਰਾ ਸੈਂਡਰਸ ਨੇ ਕਿਹਾ ਕਿ ਸ਼ੱਟਡਾਊਨ ਖ਼ਤਮ ਕਰਨ ਲਈ ਅਸੀਂ ਮਿਹਨਤ ਕਰ ਰਹੇ ਹਨ। ਰਾਸ਼ਟਰਪਤੀ ਟਰੰਪ ਨੇ ਮੈਕੋਨੇਲ ਅਤੇ ਸੈਨੇਟ 'ਚ ਬਹੁਮਤ ਪਾਰਟੀ ਦੇ ਵਿ੍ਹਪ ਜੌਨ ਕਾਰਨਿਨ ਨਾਲ ਗੱਲਬਾਤ ਕੀਤੀ। ਇਸ ਤੋਂ ਇਲਾਵਾ ਵ੍ਹਾਈਟ ਹਾਊਸ ਦੇ ਵਿਧਾਨਕ ਮਾਮਲਿਆਂ ਦੇ ਡਾਇਰੈਕਟਰ ਮਾਰਕ ਸ਼ਾਰਟ ਦੋਵਾਂ ਪਾਰਟੀਆਂ ਦੇ ਨੇਤਾਵਾਂ ਨਾਲ ਸੰਪਰਕ ਵਿਚ ਹਨ। ਇਸ ਦੌਰਾਨ ਸ਼ੱਟਡਾਊਨ 'ਤੇ ਹੋਏ ਸਿਆਸੀ ਧਰੁਵੀਕਰਨ ਦੇ ਬਾਅਦ ਸ਼ਨਿਚਰਵਾਰ ਨੂੰ ਅਮਰੀਕਾ ਦੇ ਪ੍ਰਮੁੱਖ ਸ਼ਹਿਰਾਂ 'ਚ ਹਜ਼ਾਰਾਂ ਲੋਕਾਂ ਨੇ ਟਰੰਪ ਤੇ ਉਨ੍ਹਾਂ ਦੀਆਂ ਨੀਤੀਆਂ ਖ਼ਿਲਾਫ਼ ਪ੍ਰਦਰਸ਼ਨ ਕੀਤਾ। ਜ਼ਿਕਰਯੋਗ ਹੈ ਕਿ ਟਰੰਪ ਤੇ ਡੈਮੋਯੇਟ ਦਰਮਿਆਨ ਸਿਆਸਤ ਦੇ ਰੁਪ ਨਾਲ ਉੱਠੇ ਇਮੀਗ੍ਰੇਸ਼ਨ ਦੇ ਮੁੱਦੇ 'ਤੇ ਸੈਨੇਟ ਨੇ ਪੈਂਡਿੰਗ ਬਿੱਲ ਖਾਰਜ ਕਰ ਦਿੱਤਾ ਸੀ। ਇਸ ਕਾਰਨ ਅਮਰੀਕਾ 'ਚ ਸ਼ੁੱਕਰਵਾਰ ਅੱਧੀ ਰਾਤ ਤੋਂ ਸ਼ੱਟਡਾਊਨ ਹੋ ਗਿਆ।

ਟਾਪ ਹੈਡਲਾਈਨ

ਵਾਪਰਿਆ ਭਿਆਨਕ ਰੇਲ ਹਾਦਸਾ, ਆਪਸ 'ਚ ਵੱਜੀਆਂ 2 ਰੇਲਾਂ; 7 ਦੀ ਮੌਤ, ਕਈ ਜ਼ਖ਼ਮੀ
ਵਾਪਰਿਆ ਭਿਆਨਕ ਰੇਲ ਹਾਦਸਾ, ਆਪਸ 'ਚ ਵੱਜੀਆਂ 2 ਰੇਲਾਂ; 7 ਦੀ ਮੌਤ, ਕਈ ਜ਼ਖ਼ਮੀ
Main Market Square Shooting: ਮੇਨ ਮਾਰਕੀਟ 'ਚ ਅੰਨ੍ਹੇਵਾਹ ਚੱਲੀਆਂ ਗੋਲੀਆਂ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ, 6 ਦੀ ਮੌਤ ਅਤੇ 15 ਜ਼ਖ਼ਮੀ; ਜਾਣੋ ਪੂਰਾ ਮਾਮਲਾ...
ਮੇਨ ਮਾਰਕੀਟ 'ਚ ਅੰਨ੍ਹੇਵਾਹ ਚੱਲੀਆਂ ਗੋਲੀਆਂ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ, 6 ਦੀ ਮੌਤ ਅਤੇ 15 ਜ਼ਖ਼ਮੀ; ਜਾਣੋ ਪੂਰਾ ਮਾਮਲਾ...
ਸਿਆਸਤ 'ਚ ਵੱਡਾ ਉਲਟਫੇਰ, ਰਾਸ਼ਟਰਪਤੀ ਨੂੰ ਅਹੁਦੇ ਤੋਂ ਹਟਾਇਆ; ਕਿਉਂ ਕੀਤਾ ਗਿਆ ਨਜ਼ਰਬੰਦ?
ਸਿਆਸਤ 'ਚ ਵੱਡਾ ਉਲਟਫੇਰ, ਰਾਸ਼ਟਰਪਤੀ ਨੂੰ ਅਹੁਦੇ ਤੋਂ ਹਟਾਇਆ; ਕਿਉਂ ਕੀਤਾ ਗਿਆ ਨਜ਼ਰਬੰਦ?
ਪੰਜਾਬੀਆਂ ਲਈ ਕੈਨੇਡਾ 'ਚ PR ਦੇ ਦਰਵਾਜੇ ਖੁੱਲ੍ਹੇ, ਇੰਨੇ ਲੋਕਾਂ ਨੂੰ ਮਿਲੇਗੀ PR
ਪੰਜਾਬੀਆਂ ਲਈ ਕੈਨੇਡਾ 'ਚ PR ਦੇ ਦਰਵਾਜੇ ਖੁੱਲ੍ਹੇ, ਇੰਨੇ ਲੋਕਾਂ ਨੂੰ ਮਿਲੇਗੀ PR

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Barnala Murder Case : ਭਦੌੜ 'ਚ ਦੀਵਾਲੀ ਦੀ ਰਾਤ ਮਜ਼ਦੂਰ ਦਾ ਕਤਲ, ਪੱਥਰਾਂ ਨਾਲ ਕੁਚਲਿਆ ਚਿਹਰਾ ਤੇ ਸਿਰ
Barnala Murder Case : ਭਦੌੜ 'ਚ ਦੀਵਾਲੀ ਦੀ ਰਾਤ ਮਜ਼ਦੂਰ ਦਾ ਕਤਲ, ਪੱਥਰਾਂ ਨਾਲ ਕੁਚਲਿਆ ਚਿਹਰਾ ਤੇ ਸਿਰ
Panjab University ਨੂੰ ਮਿਲਿਆ ਨਵਾਂ ਵਾਈਸ ਚਾਂਸਲਰ, ਪ੍ਰੋ. ਟੰਕੇਸ਼ਵਰ ਕੁਮਾਰ ਦੀ ਨਿਯੁਕਤੀ
Panjab University ਨੂੰ ਮਿਲਿਆ ਨਵਾਂ ਵਾਈਸ ਚਾਂਸਲਰ, ਪ੍ਰੋ. ਟੰਕੇਸ਼ਵਰ ਕੁਮਾਰ ਦੀ ਨਿਯੁਕਤੀ
Stock Market Holiday : ਮੰਗਲਵਾਰ ਨੂੰ ਕਿਉਂ ਬੰਦ ਰਹੇਗਾ ਸ਼ੇਅਰ ਬਾਜ਼ਾਰ, ਜਾਣੋ ਕੀ ਹੈ ਛੁੱਟੀ ਦਾ ਕਾਰਨ
Stock Market Holiday : ਮੰਗਲਵਾਰ ਨੂੰ ਕਿਉਂ ਬੰਦ ਰਹੇਗਾ ਸ਼ੇਅਰ ਬਾਜ਼ਾਰ, ਜਾਣੋ ਕੀ ਹੈ ਛੁੱਟੀ ਦਾ ਕਾਰਨ
iPhone Update : 20 ਸਾਲ ਬਾਅਦ ਫਿਰ ਬਦਲੇਗਾ iPhone ਦਾ ਡਿਜ਼ਾਈਨ, ਹੁਣ ਹਟ ਸਕਦਾ ਹੈ ਇਹ ਬਟਨ
iPhone Update : 20 ਸਾਲ ਬਾਅਦ ਫਿਰ ਬਦਲੇਗਾ iPhone ਦਾ ਡਿਜ਼ਾਈਨ, ਹੁਣ ਹਟ ਸਕਦਾ ਹੈ ਇਹ ਬਟਨ
Big News: ਵੱਡੀ ਵਾਰਦਾਤ ਨਾਲ ਕੰਬਿਆ ਇਹ ਪਿੰਡ, ਡਰਾਈਵਰ ਸੀਟ 'ਤੇ ਬੈਠੇ ਨੌਜਵਾਨ ਦਾ 15 ਗੋਲੀਆਂ ਮਾਰ ਕਤਲ, ਗੈਂਗਸਟਰ ਦੀ ਪਤਨੀ ਦਾ...
ਵੱਡੀ ਵਾਰਦਾਤ ਨਾਲ ਕੰਬਿਆ ਇਹ ਪਿੰਡ, ਡਰਾਈਵਰ ਸੀਟ 'ਤੇ ਬੈਠੇ ਨੌਜਵਾਨ ਦਾ 15 ਗੋਲੀਆਂ ਮਾਰ ਕਤਲ, ਗੈਂਗਸਟਰ ਦੀ ਪਤਨੀ ਦਾ...
ਪੰਜਾਬ 'ਚ ਦੀਵਾਲੀ ਤੋਂ ਬਾਅਦ ਵਧਿਆ ਪ੍ਰਦੂਸ਼ਣ, ਅਗਲੇ 3 ਦਿਨ ਪੈ ਸਕਦੀ ਧੁੰਦ; ਮੌਸਮ ਵਿਭਾਗ ਦੀ ਵੱਡੀ ਭਵਿੱਖਬਾਣੀ
ਪੰਜਾਬ 'ਚ ਦੀਵਾਲੀ ਤੋਂ ਬਾਅਦ ਵਧਿਆ ਪ੍ਰਦੂਸ਼ਣ, ਅਗਲੇ 3 ਦਿਨ ਪੈ ਸਕਦੀ ਧੁੰਦ; ਮੌਸਮ ਵਿਭਾਗ ਦੀ ਵੱਡੀ ਭਵਿੱਖਬਾਣੀ
Gold and Silver Prices : ਦੀਵਾਲੀ ਤੋਂ ਬਾਅਦ ਸੋਨਾ-ਚਾਂਦੀ ਖਰੀਦਣ ਵਾਲਿਆਂ ਲਈ ਵੱਡੀ ਖ਼ਬਰ, ਜਾਣੋ ਕਿੰਨੀ ਹੋਈ ਕੀਮਤ
Gold and Silver Prices : ਦੀਵਾਲੀ ਤੋਂ ਬਾਅਦ ਸੋਨਾ-ਚਾਂਦੀ ਖਰੀਦਣ ਵਾਲਿਆਂ ਲਈ ਵੱਡੀ ਖ਼ਬਰ, ਜਾਣੋ ਕਿੰਨੀ ਹੋਈ ਕੀਮਤ
Post Office Scheme:  ਨੌਕਰੀ ਤੇ ਪੈਨਸ਼ਨ ਤੋਂ ਬਿਨਾਂ ਵੀ ਹਰ ਮਹੀਨੇ ਮਿਲਣਗੇ ਪੈਸੇ, ਪੋਸਟ ਆਫਿਸ ਦੀ ਇਸ ਸਕੀਮ 'ਚ ਕਰੋ ਨਿਵੇਸ਼
Post Office Scheme:  ਨੌਕਰੀ ਤੇ ਪੈਨਸ਼ਨ ਤੋਂ ਬਿਨਾਂ ਵੀ ਹਰ ਮਹੀਨੇ ਮਿਲਣਗੇ ਪੈਸੇ, ਪੋਸਟ ਆਫਿਸ ਦੀ ਇਸ ਸਕੀਮ 'ਚ ਕਰੋ ਨਿਵੇਸ਼
Embed widget