(Source: ECI/ABP News/ABP Majha)
Niger: ਨਾਈਜਰ ਤੋਂ ਆਪਣੇ ਨਾਗਰਿਕਾਂ ਨੂੰ ਕੱਢ ਰਿਹਾ ਫਰਾਂਸ, ਇਨ੍ਹਾਂ ਦੇਸ਼ਾਂ ਦੀ ਧਮਕੀ ਤੋਂ ਬਾਅਦ ਵੱਧ ਰਿਹਾ ਖਤਰਾ
France Evacuates Citizens From Niger: ਫੌਜੀ ਤਖਤਾਪਲਟ ਤੋਂ ਬਾਅਦ ਨਾਈਜਰ ਵਿੱਚ ਸਥਿਤੀ ਤਣਾਅਪੂਰਨ ਬਣੀ ਹੋਈ ਹੈ। ਅਜਿਹੇ 'ਚ ਖਤਰੇ ਨੂੰ ਦੇਖਦੇ ਹੋਏ ਫਰਾਂਸ ਨੇ ਆਪਣੇ ਨਾਗਰਿਕਾਂ ਨੂੰ ਕੱਢਣਾ ਸ਼ੁਰੂ ਕਰ ਦਿੱਤਾ ਹੈ।
Niger Coup: ਫੌਜੀ ਤਖਤਾਪਲਟ ਤੋਂ ਬਾਅਦ ਨਾਈਜਰ ਵਿੱਚ ਸਥਿਤੀ ਤਣਾਅਪੂਰਨ ਬਣੀ ਹੋਈ ਹੈ। ਇਸ ਤਖ਼ਤਾ ਪਲਟ ਨੂੰ ਤਿੰਨ ਪੱਛਮੀ ਅਫ਼ਰੀਕੀ ਦੇਸ਼ਾਂ ਦਾ ਸਮਰਥਨ ਹਾਸਲ ਹੈ, ਜਿਸ ਕਾਰਨ ਖ਼ਤਰਾ ਹੋਰ ਵੱਧ ਗਿਆ ਹੈ। ਜਿਨ੍ਹਾਂ ਤਿੰਨ ਦੇਸ਼ਾਂ ਨੇ ਫੌਜੀ ਤਖ਼ਤਾ ਪਲਟ ਦਾ ਸਮਰਥਨ ਕੀਤਾ ਹੈ, ਉਨ੍ਹਾਂ 'ਤੇ ਇਸ ਸਮੇਂ ਬਾਗੀ ਫੌਜੀਆਂ ਦਾ ਰਾਜ ਹੈ। ਮੌਜੂਦਾ ਸਥਿਤੀ ਦੇ ਮੱਦੇਨਜ਼ਰ ਫਰਾਂਸ ਨੇ ਨਾਈਜਰ ਤੋਂ ਆਪਣੇ ਨਾਗਰਿਕਾਂ ਨੂੰ ਕੱਢਣਾ ਸ਼ੁਰੂ ਕਰ ਦਿੱਤਾ ਹੈ।
ਫਰਾਂਸ ਦੀ ਵਿਦੇਸ਼ ਮੰਤਰੀ ਕੈਥਰੀਨ ਕੋਲੋਨਾ ਨੇ ਫਰਾਂਸ ਦੇ ਐਲਸੀਆਈ ਟੀਵੀ ਨਾਲ ਗੱਲਬਾਤ ਵਿੱਚ ਕਿਹਾ ਕਿ ਨਾਈਜਰ ਵਿੱਚ ਚੱਲ ਰਹੇ ਤਖਤਾਪਲਟ ਕਾਰਨ ਸਥਿਤੀ ਚਿੰਤਾਜਨਕ ਬਣੀ ਹੋਈ ਹੈ। ਇਸ ਲਈ ਅਸੀਂ ਇਹ ਯਕੀਨੀ ਬਣਾਉਣ ਦਾ ਫੈਸਲਾ ਕੀਤਾ ਹੈ ਕਿ ਜਿਹੜੇ ਵੀ ਫਰਾਂਸੀਸੀ ਨਾਗਰਿਕ ਨਾਈਜਰ ਛੱਡਣਾ ਚਾਹੁੰਦੇ ਹਨ, ਉਹ ਅਜਿਹਾ ਕਰ ਸਕਦੇ ਹਨ। ਇਸ ਵਿੱਚ ਸਰਕਾਰ ਉਨ੍ਹਾਂ ਦੀ ਮਦਦ ਕਰੇਗੀ।
ਨਾਈਜਰ ਤੋਂ ਸੁਰੱਖਿਅਤ ਕੱਢੇ ਜਾ ਰਹੇ ਲੋਕ
ਕੈਥਰੀਨ ਕੋਲੋਨਾ ਨੇ ਅੰਦਾਜ਼ਾ ਲਗਾਇਆ ਕਿ ਸੈਂਕੜੇ ਫਰਾਂਸੀਸੀ ਨਾਗਰਿਕ ਅਤੇ ਸੈਂਕੜੇ ਹੋਰ ਯੂਰਪੀਅਨ ਯੂਨੀਅਨ ਦੇ ਨਾਗਰਿਕ 24 ਘੰਟਿਆਂ ਵਿੱਚ ਸੁਰੱਖਿਅਤ ਸਥਾਨ 'ਤੇ ਪਹੁੰਚ ਜਾਣਗੇ। ਉਨ੍ਹਾਂ ਕਿਹਾ ਕਿ ਮੰਗਲਵਾਰ ਸ਼ਾਮ ਨੂੰ ਇੱਕ ਜਹਾਜ਼ ਰਾਜਧਾਨੀ ਨਿਆਮੀ ਦੇ ਹਵਾਈ ਅੱਡੇ ਤੋਂ ਰਵਾਨਾ ਹੋਇਆ ਸੀ, ਜਦਕਿ ਬਾਕੀਆਂ ਨੂੰ ਬਾਹਰ ਕੱਢਿਆ ਜਾ ਰਿਹਾ ਸੀ।
ਇਹ ਵੀ ਪੜ੍ਹੋ: 20 ਮਹੀਨੇ ਦੀ ਬੱਚੀ ਨਾਲ ਰੇਪ ਅਤੇ ਹੱਤਿਆ ਮਾਮਲੇ 'ਚ ਸੂਰਤ ਕੋਰਟ ਨੇ ਸੁਣਾਈ ਫਾਂਸੀ ਦੀ ਸਜ਼ਾ, ਪੀੜਤ ਪਰਿਵਾਰ ਨੂੰ 10 ਲੱਖ ਰੁਪਏ ਦੇਣ ਦਾ ਹੁਕਮ
ਉੱਥੇ ਹੀ ਸੰਘਰਸ਼ ਵਧਣ ਦੇ ਖਤਰੇ ਨੂੰ ਦੇਖਦਿਆਂ ਹੋਇਆਂ ਸਪੇਨ ਨੇ ਵੀ ਕਿਹਾ ਹੈ ਕਿ ਉਹ ਹਵਾਈ ਜਹਾਜ਼ ਰਾਹੀਂ 70 ਤੋਂ ਵੱਧ ਨਾਗਰਿਕਾਂ ਨੂੰ ਕੱਢਣ ਦੀ ਤਿਆਰੀ ਕਰ ਰਿਹਾ ਹੈ। ਇਸ ਦੇ ਨਾਲ ਹੀ ਇਟਲੀ ਨੇ ਕਿਹਾ ਕਿ ਉਹ ਆਪਣੇ ਨਾਗਰਿਕਾਂ ਨੂੰ ਸੁਰੱਖਿਅਤ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।
ਮਾਲੀ ਅਤੇ ਬੁਰਕੀਨਾ ਫਾਸੋ ਨੇ ਵੀ ਦਿੱਤੀ ਧਮਕੀ
ਨਾਈਜਰ ਦੇ ਗੁਆਂਢੀ ਦੇਸ਼ ਮਾਲੀ ਅਤੇ ਬੁਰਕੀਨਾ ਫਾਸੋ ਨੇ ਫੌਜੀ ਤਖਤਾਪਲਟ ਦਾ ਸਮਰਥਨ ਕਰਦੇ ਹੋਏ ਕਿਹਾ ਕਿ ਬੇਦਖਲ ਸਰਕਾਰ ਨੂੰ ਬਹਾਲ ਕਰਨ ਲਈ ਕਿਸੇ ਵੀ ਬਾਹਰੀ ਦਖਲ ਨੂੰ ਯੁੱਧ ਦੇ ਐਲਾਨ ਵਜੋਂ ਦੇਖਿਆ ਜਾਵੇਗਾ। ਦੱਸ ਦੇਈਏ ਕਿ ਬੀਤੇ ਬੁੱਧਵਾਰ ਨੂੰ ਫੌਜ ਨੇ ਨਾਈਜਰ ਦੇ ਲੋਕਤੰਤਰੀ ਤਰੀਕੇ ਨਾਲ ਚੁਣੇ ਗਏ ਰਾਸ਼ਟਰਪਤੀ ਮੁਹੰਮਦ ਬਾਜ਼ੌਮ ਅਤੇ ਉਨ੍ਹਾਂ ਦੀ ਸਰਕਾਰ ਦਾ ਤਖਤਾ ਪਲਟ ਦਿੱਤਾ ਸੀ।
ਫਰਾਂਸ ਦੇ ਲਈ ਵੱਧ ਗਿਆ ਖਤਰਾ
ਇਸ ਦੇ ਨਾਲ ਹੀ ਨਾਈਜਰ ਦੇ ਨਵੇਂ ਫੌਜੀ ਨੇਤਾਵਾਂ ਨੇ ਸੀਨੀਅਰ ਨੇਤਾਵਾਂ ਨੂੰ ਗ੍ਰਿਫਤਾਰ ਕਰਨ ਦੇ ਨਾਲ-ਨਾਲ ਮੁਹੰਮਦ ਬਜ਼ੌਮ ਨੂੰ ਉਸ ਦੇ ਮਹਿਲ ਵਿੱਚ ਕੈਦ ਕਰ ਲਿਆ। ਉਨ੍ਹਾਂ ਨੂੰ ਹਟਾਉਣ ਦੀ ਕਿਸੇ ਵੀ ਵਿਦੇਸ਼ੀ ਕੋਸ਼ਿਸ਼ ਵਿਰੁੱਧ ਚੇਤਾਵਨੀ ਵੀ ਦਿੱਤੀ। ਤਖਤਾਪਲਟ ਤੋਂ ਬਾਅਦ ਫਰਾਂਸ ਦੀਆਂ ਚਿੰਤਾਵਾਂ ਉਦੋਂ ਹੋਰ ਵੱਧ ਗਈਆਂ ਜਦੋਂ 30 ਜੁਲਾਈ ਨੂੰ ਫਰਾਂਸੀਸੀ ਦੂਤਾਵਾਸ 'ਤੇ ਹਮਲਾ ਹੋਇਆ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਦੇ ਹੱਥਾਂ ਵਿੱਚ ਪੋਸਟਰ ਅਤੇ ਤਖ਼ਤੀਆਂ ਸਨ, ਜਿਨ੍ਹਾਂ ਉੱਤੇ ਫਰਾਂਸ ਵਿਰੋਧੀ ਨਾਅਰੇ ਲਿਖੇ ਹੋਏ ਸਨ।