Nijjar killing: 'ਕੈਨੇਡਾ ਨੇ ਭਾਰਤੀ ਡਿਪਲੋਮੈਟਾਂ 'ਤੇ ਰੱਖੀ ਸੀ ਪੂਰੀ ਅੱਖ', ਭਾਰਤੀ ਅਧਿਕਾਰੀਆਂ ਦੀ ਕਰਵਾਈ ਸੀ ਕਾਲ ਰਿਕਾਰਡ
India Canada Diplomatic War: ਕੈਨੇਡਾ ਤੇ ਭਾਰਤ ਦੇ ਰਿਸ਼ਤਿਆਂ ਵਿੱਚ ਤਣਾਅ ਸਿਖਰ 'ਤੇ ਪਹੁੰਚਦਾ ਨਜ਼ਰ ਆ ਰਿਹਾ ਹੈ। ਪਹਿਲਾਂ ਦੋਵਾਂ ਦੇਸ਼ਾਂ ਦੇ ਡਿਪਲੋਮੈਟਾਂ ਨੂੰ ਮੁਅੱਤਲ ਕੀਤਾ ਗਿਆ ਤੇ ਹੁਣ ਨਵੀਂ ਦਿੱਲੀ ਨੇ ਕੈਨੇਡੀਅਨ ਨਾਗਰਿਕਾਂ ਲਈ...
India Canada Row: ਕੈਨੇਡਾ ਤੇ ਭਾਰਤ ਦੇ ਰਿਸ਼ਤਿਆਂ ਵਿੱਚ ਤਣਾਅ ਸਿਖਰ 'ਤੇ ਪਹੁੰਚਦਾ ਨਜ਼ਰ ਆ ਰਿਹਾ ਹੈ। ਪਹਿਲਾਂ ਦੋਵਾਂ ਦੇਸ਼ਾਂ ਦੇ ਡਿਪਲੋਮੈਟਾਂ ਨੂੰ ਮੁਅੱਤਲ ਕੀਤਾ ਗਿਆ ਤੇ ਹੁਣ ਨਵੀਂ ਦਿੱਲੀ ਨੇ ਕੈਨੇਡੀਅਨ ਨਾਗਰਿਕਾਂ ਲਈ ਵੀਜ਼ਾ ਸੇਵਾਵਾਂ ਨੂੰ ਅਣਮਿੱਥੇ ਸਮੇਂ ਲਈ ਮੁਅੱਤਲ ਕਰ ਦਿੱਤਾ ਹੈ। ਵਿਵਾਦ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਦਾਅਵੇ ਨਾਲ ਸ਼ੁਰੂ ਹੋਇਆ, ਜਦੋਂ ਉਨ੍ਹਾਂ ਨੇ ਭਾਰਤ 'ਤੇ ਖਾਲਿਸਤਾਨ ਸਮਰਥਕ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦਾ ਦੋਸ਼ ਲਾਇਆ ਸੀ। ਹੁਣ ਵੀ ਕੈਨੇਡੀਅਨ ਪੀਐਮ ਆਪਣੇ ਸਟੈਂਡ 'ਤੇ ਦ੍ਰਿੜ੍ਹ ਹਨ। ਹਾਲਾਂਕਿ ਭਾਰਤ ਪਹਿਲਾਂ ਹੀ ਇਨ੍ਹਾਂ ਦੋਸ਼ਾਂ ਨੂੰ ਰੱਦ ਕਰ ਚੁੱਕਾ ਹੈ।
ਹੁਣ ਇੱਕ ਵੱਡਾ ਖੁਲਾਸਾ ਹੋਇਆ ਹੈ ਕਿ ਕੈਨੇਡਾ ਦਾ ਇਹ ਦਾਅਵਾ ਭਾਰਤੀ ਅਧਿਕਾਰੀਆਂ ਨਾਲ ਗੱਲਬਾਤ ਦੇ ਕਾਲ ਰਿਕਾਰਡਿੰਗ ਦੇ ਅਧਾਰ 'ਤੇ ਹੋ ਸਕਦਾ ਹੈ। ਸੀਬੀਸੀ ਨਿਊਜ਼ ਨੇ ਵੀਰਵਾਰ ਨੂੰ ਇੱਕ ਰਿਪੋਰਟ 'ਚ ਕਿਹਾ ਕਿ ਕੈਨੇਡਾ 'ਚ ਮੌਜੂਦ ਭਾਰਤੀ ਡਿਪਲੋਮੈਟਾਂ ਸਮੇਤ ਭਾਰਤੀ ਅਧਿਕਾਰੀਆਂ ਨੂੰ ਨਿਗਰਾਨੀ 'ਤੇ ਰੱਖਿਆ ਗਿਆ ਸੀ। ਇਸ ਦੌਰਾਨ ਉਨ੍ਹਾਂ ਨੇ ਕਾਲ 'ਤੇ ਜੋ ਵੀ ਗੱਲ ਕੀਤੀ, ਉਹ ਸੁਣਿਆ ਗਿਆ ਸੀ। ਕੈਨੇਡੀਅਨ ਸਰਕਾਰ ਨੇ ਇੱਕ ਮਹੀਨੇ ਤੱਕ ਚੱਲੀ ਜਾਂਚ ਦੌਰਾਨ ਖੁਫੀਆ ਜਾਣਕਾਰੀ ਇਕੱਠੀ ਕੀਤੀ ਹੈ।
ਖੁਫੀਆ ਸਲਾਹਕਾਰ ਨੇ ਦੋ ਵਾਰ ਭਾਰਤ ਦਾ ਦੌਰਾ ਕੀਤਾ
ਰਿਪੋਰਟ ਮੁਤਾਬਕ 'ਫਾਈਵ ਆਈਜ਼' ਗਠਜੋੜ 'ਚ ਕੁਝ ਖੁਫੀਆ ਜਾਣਕਾਰੀ ਦੂਜੇ ਦੇਸ਼ਾਂ ਨਾਲ ਸਾਂਝੀ ਕੀਤੀ ਗਈ ਸੀ। ਉਸ ਸਮੂਹ ਵਿੱਚ ਕੈਨੇਡਾ ਤੋਂ ਇਲਾਵਾ ਸੰਯੁਕਤ ਰਾਜ ਅਮਰੀਕਾ, ਯੂਨਾਈਟਿਡ ਕਿੰਗਡਮ, ਨਿਊਜ਼ੀਲੈਂਡ ਤੇ ਆਸਟਰੇਲੀਆ ਸ਼ਾਮਲ ਹਨ। ਰਿਪੋਰਟ ਵਿੱਚ ਇਹ ਵੀ ਨੋਟ ਕੀਤਾ ਗਿਆ ਹੈ ਕਿ ਕੈਨੇਡਾ ਦੇ ਰਾਸ਼ਟਰੀ ਸੁਰੱਖਿਆ ਤੇ ਖੁਫੀਆ ਸਲਾਹਕਾਰ ਜੋਡੀ ਥਾਮਸ ਨੇ ਅਗਸਤ ਵਿੱਚ ਚਾਰ ਦਿਨਾਂ ਲਈ ਤੇ ਸਤੰਬਰ ਵਿੱਚ ਪੰਜ ਦਿਨਾਂ ਲਈ ਭਾਰਤ ਦਾ ਦੌਰਾ ਕੀਤਾ। ਉਨ੍ਹਾਂ ਦੀ ਦੂਜੀ ਯਾਤਰਾ ਜੀ-20 ਨੇਤਾਵਾਂ ਦੇ ਸੰਮੇਲਨ ਲਈ ਕੈਨੇਡਾ ਦੇ ਪੀਐਮ ਟਰੂਡੋ ਦੀ ਨਵੀਂ ਦਿੱਲੀ ਫੇਰੀ ਨਾਲ ਹੋਈ।
ਟਰੂਡੋ ਨੇ ਇੱਕ ਵਾਰ ਫਿਰ ਆਪਣੀ ਗੱਲ ਦੁਹਰਾਈ
ਜ਼ਿਕਰਯੋਗ ਹੈ ਕਿ ਨਿਊਯਾਰਕ 'ਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਟਰੂਡੋ ਨੇ ਸੋਮਵਾਰ ਨੂੰ ਹਾਊਸ ਆਫ ਕਾਮਨਜ਼ 'ਚ ਕੀਤੇ ਗਏ ਆਪਣੇ ਦਾਅਵੇ ਨੂੰ ਦੁਹਰਾਇਆ। ਇਸ ਦਾਅਵੇ ਵਿੱਚ ਭਾਰਤ ਸਰਕਾਰ ਦੇ ਏਜੰਟਾਂ ਤੇ ਨਿੱਝਰ ਦੇ 18 ਜੂਨ ਨੂੰ ਹੋਏ ਕਤਲ ਦਰਮਿਆਨ ਸਬੰਧ ਦੱਸਿਆ ਗਿਆ ਸੀ। ਉਨ੍ਹਾਂ ਨੇ ਕਿਹਾ, "ਮੈਂ ਤੁਹਾਨੂੰ ਯਕੀਨ ਦਿਵਾਉਂਦਾ ਹਾਂ, ਹਾਊਸ ਆਫ ਕਾਮਨਜ਼ ਦੇ ਫਲੋਰ 'ਤੇ ਇਨ੍ਹਾਂ ਦੋਸ਼ਾਂ ਨੂੰ ਸਾਂਝਾ ਕਰਨ ਦਾ ਫੈਸਲਾ ਹਲਕੇ ਤੌਰ 'ਤੇ ਨਹੀਂ ਲਿਆ ਗਿਆ ਸੀ।" ਇਹ ਬਹੁਤ ਗੰਭੀਰਤਾ ਨਾਲ ਕੀਤਾ ਗਿਆ ਸੀ।
ਟਰੂਡੋ ਅੱਗੇ ਕਿਹਾ ਕਿ ਉਨ੍ਹਾਂ ਨੇ ਇਸ ਮਹੀਨੇ ਨਵੀਂ ਦਿੱਲੀ ਵਿੱਚ ਜੀ-20 ਨੇਤਾਵਾਂ ਦੇ ਸੰਮੇਲਨ ਤੋਂ ਇਲਾਵਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਦੌਰਾਨ ਇਹ ਮਾਮਲਾ ਉਠਾਇਆ ਸੀ। ਉਨ੍ਹਾਂ ਕਿਹਾ, "ਮੈਂ ਪ੍ਰਧਾਨ ਮੰਤਰੀ ਨਾਲ ਸਿੱਧੀ ਤੇ ਸਪੱਸ਼ਟ ਗੱਲਬਾਤ ਕੀਤੀ, ਜਿਸ ਵਿੱਚ ਮੈਂ ਸਪੱਸ਼ਟ ਸ਼ਬਦਾਂ ਵਿੱਚ ਆਪਣੀਆਂ ਚਿੰਤਾਵਾਂ ਸਾਂਝੀਆਂ ਕੀਤੀਆਂ।"