Hardeep Nijjar: ਟਰੂਡੋ ਦਾ ਦੋਹਰੇ ਚਿਹਰਾ ਹੋਇਆ ਬੇਪਰਦਾ, ਹਰਦੀਪ ਨਿੱਝਰ 'ਤੇ ਕੈਨੇਡਾ ਸਰਕਾਰ ਲਗਾਈਆਂ ਸੀ ਆਹ ਪਾਬੰਦੀਆਂ, ਖੂਫੀਆ ਰਿਪੋਰਟ 'ਚ ਖੁਲਾਸਾ
Hardeep Singh Nijjar Case: ਇਕ ਖੁਫੀਆ ਰਿਪੋਰਟ ਪ੍ਰਕਾਸ਼ਿਤ ਹੋਈ ਹੈ, ਜਿਸ 'ਚ ਦੱਸਿਆ ਗਿਆ ਸੀ ਕਿ ਨਿੱਝਰ ਨਾ ਸਿਰਫ ਭਾਰਤ ਸਗੋਂ ਕੈਨੇਡਾ ਦੀ ਸ਼ਾਂਤੀ ਅਤੇ ਕਾਨੂੰਨ ਵਿਵਸਥਾ ਲਈ ਵੀ ਖਤਰਾ ਹੈ। ਉਹ ਕੈਨੇਡੀਅਨ ਸਰਕਾਰ ਲਈ ਚਿੰਤਾ ਦਾ ਵਿਸ਼ਾ ਬਣਿਆ
Hardeep Singh Nijjar Murder Case: ਖਾਲਿਸਤਾਨੀ ਹਰਦੀਪ ਸਿੰਘ ਨਿੱਝਰ ਦੀ ਪਹਿਲੀ ਬਰਸੀ 'ਤੇ ਕੈਨੇਡਾ ਦੀ ਪਾਰਲੀਮੈਂਟ 'ਚ ਮੌਨ ਧਾਰ ਕੇ ਸ਼ਹੀਦ ਦੀ ਤਰ੍ਹਾਂ ਸਨਮਾਨਿਤ ਕੀਤਾ ਗਿਆ। ਇਹ ਜਾਣਨ ਦੇ ਬਾਵਜੂਦ ਕਿ ਉਹ ਕੈਨੇਡਾ ਦੀ ਸੁਰੱਖਿਆ ਲਈ ਖਤਰਾ ਹੈ, ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਨਿੱਝਰ ਦੀ ਪਹਿਲੀ ਬਰਸੀ 'ਤੇ ਸੰਸਦ ਵਿਚ ਹੰਝੂ ਵਹਾਏ। ਉਸ ਨੂੰ ਜਿਸ ਕਿਸਮ ਦਾ ਸਨਮਾਨ ਦਿੱਤਾ ਜਾਂਦਾ ਹੈ ਉਹ ਆਮ ਤੌਰ 'ਤੇ ਮਹੱਤਵਪੂਰਨ ਰਾਸ਼ਟਰੀ ਮਹੱਤਵ ਵਾਲੇ ਲੋਕਾਂ ਦੇ ਯੋਗਦਾਨ ਦੀ ਯਾਦ ਵਿਚ ਦਿੱਤਾ ਜਾਂਦਾ ਹੈ।
ਇੰਡੀਆ ਟੂਡੇ 'ਚ ਗਲੋਬ ਐਂਡ ਮੇਲ ਦੇ ਹਵਾਲੇ ਨਾਲ ਇਕ ਖੁਫੀਆ ਰਿਪੋਰਟ ਪ੍ਰਕਾਸ਼ਿਤ ਹੋਈ ਹੈ, ਜਿਸ 'ਚ ਦੱਸਿਆ ਗਿਆ ਸੀ ਕਿ ਨਿੱਝਰ ਨਾ ਸਿਰਫ ਭਾਰਤ ਸਗੋਂ ਕੈਨੇਡਾ ਦੀ ਸ਼ਾਂਤੀ ਅਤੇ ਕਾਨੂੰਨ ਵਿਵਸਥਾ ਲਈ ਵੀ ਖਤਰਾ ਹੈ। ਉਹ ਕੈਨੇਡੀਅਨ ਸਰਕਾਰ ਲਈ ਚਿੰਤਾ ਦਾ ਵਿਸ਼ਾ ਬਣਿਆ ਰਿਹਾ।
ਕੈਨੇਡੀਅਨ ਸਰਕਾਰ ਨੇ ਉਸ ਦੇ ਬੈਂਕ ਖਾਤੇ ਫ੍ਰੀਜ਼ ਕਰ ਦਿੱਤੇ ਸਨ ਅਤੇ ਉਸ ਨੂੰ ਨੋ ਫਲਾਈ ਲਿਸਟ ਵਿੱਚ ਵੀ ਰੱਖਿਆ ਗਿਆ ਸੀ। ਉਸ ਤੋਂ ਕੈਨੇਡਾ ਵਿੱਚ ਸਿੱਖਾਂ ਲਈ ਗੈਰ-ਕਾਨੂੰਨੀ ਹਥਿਆਰਾਂ ਦੀ ਸਿਖਲਾਈ ਪ੍ਰੋਗਰਾਮ ਦੇ ਸਬੰਧ ਵਿੱਚ ਵੀ ਪੁੱਛਗਿੱਛ ਕੀਤੀ ਗਈ ਸੀ। ਰਿਪੋਰਟ ਵਿੱਚ ਸਾਹਮਣੇ ਆਇਆ ਹੈ ਕਿ ਨਿੱਝਰ ਕੈਨੇਡੀਅਨ ਸਰਕਾਰ ਲਈ ਵੱਡੀ ਚਿੰਤਾ ਦਾ ਵਿਸ਼ਾ ਸੀ, ਫਿਰ ਵੀ ਟਰੂਡੋ ਸਰਕਾਰ ਉਨ੍ਹਾਂ ਦੀ ਬਰਸੀ ਮਨਾ ਰਹੀ ਹੈ।
ਭਾਰਤ ਨੇ ਕੀਤੀ ਸੀ ਆਲੋਚਨਾ
ਪਿਛਲੇ ਸਾਲ ਬ੍ਰਿਟਿਸ਼ ਕੋਲੰਬੀਆ ਵਿੱਚ ਨਿੱਝਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਪਿਛਲੇ ਹਫ਼ਤੇ ਹਰਦੀਪ ਸਿੰਘ ਨਿੱਝਰ ਦੀ ਪਹਿਲੀ ਬਰਸੀ ਮੌਕੇ ਕੈਨੇਡਾ ਦੀ ਪਾਰਲੀਮੈਂਟ ਵਿੱਚ ਇੱਕ ਮਿੰਟ ਦਾ ਮੌਨ ਰੱਖਿਆ ਗਿਆ ਸੀ, ਜਿਸ ਦੀ ਭਾਰਤ ਵੱਲੋਂ ਆਲੋਚਨਾ ਕੀਤੀ ਗਈ ਸੀ।
21 ਜੂਨ ਨੂੰ ਭਾਰਤ ਨੇ ਇਸ 'ਤੇ ਨਾਰਾਜ਼ਗੀ ਜਤਾਈ ਸੀ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਭਾਰਤ ਕੁਦਰਤੀ ਤੌਰ 'ਤੇ ਕਿਸੇ ਵੀ ਅਜਿਹੇ ਕਦਮ ਦਾ ਵਿਰੋਧ ਕਰਦਾ ਹੈ ਜੋ ਹਿੰਸਾ ਦੀ ਵਕਾਲਤ ਕਰਦਾ ਹੈ ਅਤੇ ਅੱਤਵਾਦ ਨੂੰ ਸਿਆਸੀ ਆਧਾਰ ਪ੍ਰਦਾਨ ਕਰਦਾ ਹੈ।
ਸਤੰਬਰ 2023 'ਚ ਜਸਟਿਨ ਟਰੂਡੋ ਨੇ ਨਿੱਝਰ ਦੇ ਕਤਲ 'ਚ ਭਾਰਤ ਦੀ ਸ਼ਮੂਲੀਅਤ ਦਾ ਦੋਸ਼ ਲਾਇਆ ਸੀ, ਜਿਸ ਤੋਂ ਬਾਅਦ ਦੋਹਾਂ ਦੇਸ਼ਾਂ ਦੇ ਰਿਸ਼ਤੇ ਤਣਾਅਪੂਰਨ ਹੋ ਗਏ ਸਨ। ਹਾਲਾਂਕਿ ਭਾਰਤ ਨੇ ਟਰੂਡੋ ਦੇ ਦੋਸ਼ਾਂ ਨੂੰ ਰੱਦ ਕਰ ਦਿੱਤਾ ਹੈ। ਸਰਕਾਰ ਨੇ ਜਸਟਿਨ ਟਰੂਡੋ ਦੇ ਦੋਸ਼ਾਂ ਨੂੰ ਬੇਤੁਕਾ ਦੱਸਿਆ ਹੈ।