Non-permanent residents Canada: ਕੈਨੇਡਾ 'ਚ ਧੱਕੇ ਨਾਲ ਦਾਖਲ ਹੋ ਰਹੇ ਵੱਡੀ ਗਿਣਤੀ 'ਚ ਭਾਰਤੀ, ਰਿਪੋਰਟ ਆਈ ਸਾਹਮਣੇ
Non-permanent residents Canada: ਸਟੈਟਿਸਟਿਕਸ ਕੈਨੇਡਾ ਵਲੋਂ ਇੱਕ ਰਿਪੋਰਟ ਜਾਰੀ ਕੀਤੀ ਗਈ ਹੈ, ਜਿਸ ਮੁਤਾਬਕ ਕੈਨੇਡਾ 'ਚ ਲਗਾਤਾਰ ਪਰਵਾਸੀਆਂ ਦੀ ਗਿਣਤੀ ਵਧਦੀ ਜਾ ਰਹੀ ਹੈ।
ਟੋਰਾਂਟੋ: ਸਟੈਟਿਸਟਿਕਸ ਕੈਨੇਡਾ ਵਲੋਂ ਇੱਕ ਰਿਪੋਰਟ ਜਾਰੀ ਕੀਤੀ ਗਈ ਹੈ, ਜਿਸ ਮੁਤਾਬਕ ਕੈਨੇਡਾ 'ਚ ਲਗਾਤਾਰ ਪਰਵਾਸੀਆਂ ਦੀ ਗਿਣਤੀ ਵਧਦੀ ਜਾ ਰਹੀ ਹੈ। ਰਿਪੋਰਟ ਮੁਤਾਬਕ ਇੱਥੇ ਬਗੈਰ ਪੀਆਰ ਯਾਨੀ ਕੱਚੇ ਪਰਵਾਸੀਆਂ ਵਿੱਚ ਸਭ ਤੋਂ ਵੱਧ ਗਿਣਤੀ ਭਾਰਤੀਆਂ ਦੀ ਹੈ। ਤਾਜ਼ਾ ਅੰਕੜਿਆਂ ਮੁਤਾਬਕ ਮੁਲਕ 'ਚ ਮੌਜੂਦ ਕੱਚੇ ਪਰਸੀਆਂ ਵਿਚੋਂ 28.5 ਫ਼ੀਸਦੀ ਭਾਰਤੀ ਹਨ ਅਤੇ 10.5 .ਫ਼ੀਸਦੀ ਚੀਨ ਨਾਲ ਸਬੰਧਤ ਹਨ। 2021 ਦੀ ਮਰਦਮਸ਼ੁਮਾਰੀ ਮੁਤਾਬਕ ਕੈਨੇਡਾ ਵਿੱਚ ਕੱਚੇ ਪਰਵਾਸੀਆਂ ਦੀ ਗਿਣਤੀ ਤਕਰੀਬਨ 10 ਲੱਖ ਦਰਜ ਕੀਤੀ ਗਈ ਜੋ ਮੁਲਕ ਦੀ ਕੁਲ ਆਬਾਦੀ ਦਾ 2.5 ਫ਼ੀਸਦ ਬਣਦੀ ਹੈ।
ਦੱਸ ਦਈਏ ਕਿ ਕੈਨੇਡਾ ਨੇ ਬੀਤੇ ਦਿਨੀਂ ਮੁਲਕ ਦੀ ਆਬਾਦੀ 4 ਕਰੋੜ ਤੋਂ ਟੱਪ ਗਈ ਹੈ ਅਤੇ 1957 ਤੋਂ ਬਾਅਦ ਇੱਕ ਸਾਲ ਦੇ ਸਮੇਂ ਦੌਰਾਨ ਸਭ ਤੋਂ ਤੇਜ਼ ਵਾਧਾ ਹੋਇਆ ਹੈ। ਅੰਕੜੇ ਦਸਦੇ ਹਨ ਕਿ ਬਗੈਰ ਪੀ.ਆਰ ਵਾਲੇ ਪਰਵਾਸੀ, ਕੈਨੇਡਾ ਵਿਚ ਪੱਕਿਆਂ ਨਾਲ ਘੱਟ ਉਮਰ ਵਾਲੇ ਹਨ। 10 ਵਿਚੋਂ 6 ਕੱਚ ਪਰਵਾਸੀਆਂ ਦੀ ਉਮਰ 20 ਤੋਂ 34 ਸਾਲ ਦਰਮਿਆਨ ਹੈ। ਕੱਚ ਪਰਵਾਸੀਆਂ ਦੇ ਸਭ ਤੋਂ ਵੱਡੇ ਵਰਗ ਦਾ ਜ਼ਿਕਰ ਕੀਤਾ ਜਾਵੇ ਤਾਂ ਵਰਕ ਪਰਮਿਟ ਵਾਲੇ ਸਭ ਤੋਂ ਵੱਧ ਹਨ। ਅੰਕੜਿਆਂ ਮੁਤਾਬਕ ਕੱਚੇ ਪਰਵਾਸੀਆਂ 'ਚੋਂ 40 ਫ਼ੀਸਦ ਤੋਂ ਵੱਧ ਵਰਕ ਪਰਮਿਟ ਤੇ ਕੈਨੇਡਾ ਵਿਚ ਰਹਿ ਰਹੇ ਹਨ ਜਦਕਿ ਸਟੱਡੀ ਵੀਜ਼ਾ ਵਾਲਿਆਂ ਦੀ ਗਿਣਤੀ 22 ਫ਼ੀਸਦੀ ਬਣਦੀ ਹੈ। ਇਮੀਗ੍ਰੇਸ਼ਨ ਮਾਹਰਾਂ ਦਾ ਕਹਿਣਾ ਹੈ ਕਿ ਪਰਵਾਸੀ 1 ਸਾਲ ਤੋਂ 3 ਸਾਲ ਤੱਕ ਦਾ ਵਰਕ ਪਰਮਿਟ ਲੈ ਕੇ ਕੈਨੇਡਾ ਆ ਰਹੇ ਹਨ।
ਦੂਜੇ ਪਾਸੇ ਦੋ ਸਾਲ ਦੀ ਪੜ੍ਹਾਈ ਕਰਨ ਤੋਂ ਬਾਅਦ ਕੌਮਾਂਤਰੀ ਵਿਦਿਆਰਥੀਆਂ ਨੂੰ ਵੀ ਵਰਕ ਪਰਮਿਟ ਮਿਲ ਜਾਂਦਾ ਹੈ। ਰੇਡੀਓ ਕੈਨੇਡਾ ਇੰਟਰਨੈਸ਼ਨਲ ਵੱਲੋਂ ਬੀਤੇ ਸਾਲ ਪ੍ਰਕਾਸ਼ਤ ਇੱਕ ਰਿਪੋਰਟ ਮੁਤਾਬਕ 2015 ਤੋਂ 2021 ਦਰਮਿਆਨ ਇਮੀਗ੍ਰੇਸ਼ਨ ਵਿਭਾਗ ਵੱਲੋਂ 13 ਲੱਖ ਤੋਂ ਵੱਧ ਸਟੱਡੀ ਵੀਜ਼ਾ ਜਾਰੀ ਕੀਤ ਗਏ ਜਿਨ੍ਹਾਂ ਵਿਚੋਂ 4 ਲੱਖ 84 ਹਜ਼ਾਰ ਵੀਜੇ ਭਾਰਤੀ ਵਿਦਿਆਰਥੀਆ ਨੂੰ ਮਿਲੇ। ਇਹ ਕੁੱਲ ਅੰਕੜੇ ਦਾ 37 ਫ਼ੀਸਦੀ ਬਣਦਾ ਹੈ। ਦੂਜੇ ਪਾਸੇ ਪਨਾਹ ਮੰਗਣ ਵਾਲਿਆਂ ਵਿਚ ਨਾਇਜੀਰੀਆ ਦੇ ਲੋਕਾਂ ਦੀ ਗਿਣਤੀ ਸਭ ਤੋਂ ਵੱਧ ਹੈ। ਵੱਡੀ ਗਿਣਤੀ ਵਿਚ ਕੱਚੇ ਪਰਵਾਸੀਆਂ ਦੀ ਮੌਜੂਦਗੀ ਦੇ ਬਾਵਜੂਦ ਇਨ੍ਹਾਂ ਦੇ ਹੁਨਰ ਦੀ ਢੁਕਵੀਂ ਵਰਤੋਂ ਨਹੀਂ ਕੀਤੀ ਜਾ ਰਹੀ ਅਤੇ ਉੱਚ ਸਿੱਖਿਆ ਪ੍ਰਾਪਤ ਹੋਣ ਦੇ ਬਾਵਜੂਦ ਇਹ ਕਾਮ ਘੱਟ ਯੋਗਤਾ ਵਾਲੇ ਕਿੱਤਿਆਂ ਵਿਚ ਲੱਗੇ ਹੋਏ ਹਨ। ਕੱਚ ਪਰਵਾਸੀਆਂ ਵਿਚ ਅਜਿਹੇ ਲੋਕਾਂ ਦੀ ਗਿਣਤੀ 23.7 ਫ਼ੀ ਸਦ ਹੈ ਜਦਕਿ ਮੌਕਿਆਂ ਵਿਚੋਂ 15.7 ਫ਼ੀ ਸਦੀ ਪਰਵਾਸੀ ਆਪਣੀ ਯੋਗਤਾ ਦੇ ਮੁਕਾਬਲੇ ਹੇਠਲੇ ਪੱਧਰ ਦੀ ਨੌਕਰੀ ਕਰ ਰਹ ਹਨ। ਇਮੀਗ੍ਰੇਸ਼ਨ ਮਾਹਰਾਂ ਦਾ ਕਹਿਣਾ ਹੈ ਕਿ ਕੈਨੇਡਾ ਵਿਚ ਕੋਚ ਪਰਵਾਸੀਆਂ ਵਿਚ ਭਾਰਤੀਆਂ ਦੀ ਜ਼ਿਆਦਾ ਗਿਣਤੀ ਦਾ ਮੁੱਖ ਕਾਰਨ ਪੀ.ਆਰ. ਲਈ ਖੁੱਲ੍ਹਣ ਵਾਲੇ ਰਾਹ ਹਨ। ਰੇਡੀਓ ਕੈਨੇਡਾ ਇੰਟਰਨੈਸ਼ਨਲ ਵੱਲੋਂ ਪ੍ਰਕਾਸ਼ਤ ਇਕ ਰਿਪੋਰਟ ਮੁਤਾਬਕ 2015 ਤੋਂ 2020 ਦਰਮਿਆਨ 17 ਲੱਖ ਤੋਂ ਵੱਧ ਪਰਵਾਸੀਆਂ ਨੇ ਪਰਮਾਨੈਂਟ ਰੈਜ਼ੀਡੈਂਸੀ ਹਾਸਲ ਕੀਤੀ ਜਿਨ੍ਹਾਂ ਵਿਚੋਂ ਭਾਰਤੀਆਂ ਦੀ ਗਿਣਤੀ 3 ਲੱਖ 29 ਹਜ਼ਾਰ ਤੋਂ ਵੱਧ ਬਣਦੀ ਹੈ।