North Korea: ਉੱਤਰੀ ਕੋਰੀਆ ਨੇ ਫਿਰ ਕੀਤਾ ਬੈਲਿਸਟਿਕ ਮਿਜ਼ਾਈਲ ਪ੍ਰੀਖਣ, 48 ਘੰਟਿਆਂ 'ਚ ਦੂਜੀ ਵਾਰ, ਕਿਮ ਜੋਂਗ ਦੀ ਭੈਣ ਨੇ ਦਿੱਤੀ ਅਮਰੀਕਾ ਨੂੰ ਚੇਤਾਵਨੀ
North Korea Missiles Test: ਦੱਖਣੀ ਕੋਰੀਆ ਦੀ ਰਾਜਧਾਨੀ ਪਿਓਂਗਯਾਂਗ ਦੇ ਉੱਤਰ ਵਿਚ ਪੱਛਮੀ ਤੱਟਵਰਤੀ ਸ਼ਹਿਰ ਤੋਂ ਦੋ ਮਿਜ਼ਾਈਲ ਪ੍ਰੀਖਣ ਕੀਤੇ ਗਏ ਹਨ।
North Korea Fires Missiles: ਉੱਤਰੀ ਕੋਰੀਆ ਦਾ ਤਾਨਾਸ਼ਾਹ ਕਿਮ ਜੋਂਗ ਹਥਿਆਰਾਂ ਦੀ ਦੌੜ ਵਧਾਉਣ ਦੀਆਂ ਆਪਣੀਆਂ ਹਰਕਤਾਂ ਤੋਂ ਪਿੱਛੇ ਨਹੀਂ ਹਟ ਰਿਹਾ ਹੈ। ਉੱਤਰੀ ਕੋਰੀਆ ਨੇ 48 ਘੰਟਿਆਂ ਦੇ ਅੰਦਰ ਦੁਬਾਰਾ ਮਿਜ਼ਾਈਲ ਦਾ ਪ੍ਰੀਖਣ ਕੀਤਾ ਹੈ। ਉੱਤਰੀ ਕੋਰੀਆ ਨੇ ਆਪਣੇ ਪੂਰਬੀ ਪਾਣੀਆਂ ਵੱਲ ਬੈਲਿਸਟਿਕ ਮਿਜ਼ਾਈਲਾਂ (Ballistic Missiles) ਦਾਗੀਆਂ ਹਨ। ਦੱਖਣੀ ਕੋਰੀਆ ਦੇ ਜੁਆਇੰਟ ਚੀਫ ਆਫ ਸਟਾਫ ਦੇ ਵੱਲੋਂ ਕਿਹਾ ਗਿਆ ਹੈ ਕਿ ਉੱਤਰੀ ਕੋਰੀਆ ਨੇ ਸੋਮਵਾਰ (20 ਫਰਵਰੀ) ਦੀ ਸਵੇਰ ਨੂੰ ਮਿਜ਼ਾਈਲ ਲਾਂਚ ਕੀਤੀ।
ਅਮਰੀਕਾ ਅਤੇ ਦੱਖਣੀ ਕੋਰੀਆ ਨੇ ਐਤਵਾਰ ਨੂੰ ਬੀ-1ਬੀ ਰਣਨੀਤਕ ਸਾਂਝੇਦਾਰੀ ਦੇ ਤਹਿਤ ਸੰਯੁਕਤ ਹਵਾਈ ਅਭਿਆਸ ਕੀਤਾ, ਜਿਸ ਦੇ ਇਕ ਦਿਨ ਬਾਅਦ ਉੱਤਰੀ ਕੋਰੀਆ ਨੇ ਫਿਰ ਤੋਂ ਮਿਜ਼ਾਈਲ ਪ੍ਰੀਖਣ ਕੀਤਾ।
ਉੱਤਰੀ ਕੋਰੀਆ ਨੇ ਫਿਰ ਕੀਤਾ ਮਿਜ਼ਾਈਲ ਪ੍ਰੀਖਣ
ਉੱਤਰੀ ਕੋਰੀਆ ਨੇ ਸੋਮਵਾਰ (20 ਫਰਵਰੀ) ਨੂੰ ਆਪਣੇ ਪੂਰਬੀ ਤੱਟ ਤੋਂ ਦੋ ਛੋਟੀ ਦੂਰੀ ਦੀਆਂ ਬੈਲਿਸਟਿਕ ਮਿਜ਼ਾਈਲਾਂ ਦਾਗੀਆਂ। ਦੱਖਣੀ ਕੋਰੀਆ ਦੀ ਫੌਜ ਨੇ ਕਿਹਾ ਹੈ ਕਿ ਉੱਤਰ ਨੇ ਇਹ ਪ੍ਰੀਖਣ ਅੰਤਰ-ਮਹਾਂਦੀਪੀ ਬੈਲਿਸਟਿਕ ਮਿਜ਼ਾਈਲ ਦੇ ਲਾਂਚ ਦੇ ਦੋ ਦਿਨ ਬਾਅਦ ਹੀ ਕੀਤਾ। ਦੱਖਣੀ ਕੋਰੀਆ ਦੇ ਜੁਆਇੰਟ ਚੀਫ਼ ਆਫ਼ ਸਟਾਫ ਨੇ ਇੱਕ ਬਿਆਨ ਵਿੱਚ ਕਿਹਾ ਕਿ ਉਸਨੇ ਉੱਤਰੀ ਕੋਰੀਆ ਦੀ ਰਾਜਧਾਨੀ ਪਿਓਂਗਯਾਂਗ ਦੇ ਬਿਲਕੁਲ ਉੱਤਰ ਵਿੱਚ ਇੱਕ ਪੱਛਮੀ ਤੱਟੀ ਸ਼ਹਿਰ ਤੋਂ ਦੋ ਮਿਜ਼ਾਈਲ ਪ੍ਰੀਖਣਾਂ ਦਾ ਪਤਾ ਲਾਇਆ।
ਜਾਪਾਨ ਦੇ ਕੋਸਟ ਗਾਰਡ ਨੇ ਵੀ ਕੀਤੀ ਹੈ ਪੁਸ਼ਟੀ
ਦੱਖਣੀ ਕੋਰੀਆ ਨੇ ਉੱਤਰੀ ਕੋਰੀਆ ਦੇ ਮਿਜ਼ਾਈਲ ਪ੍ਰੀਖਣ ਦੇ ਮੱਦੇਨਜ਼ਰ ਨਿਗਰਾਨੀ ਵਧਾ ਦਿੱਤੀ ਹੈ ਤੇ ਕਿਹਾ ਹੈ ਕਿ ਉਹ ਅਮਰੀਕਾ ਨਾਲ ਨਜ਼ਦੀਕੀ ਸਬੰਧ ਬਣਾਏ ਰੱਖੇਗਾ। ਜਾਪਾਨ ਦੇ ਕੋਸਟ ਗਾਰਡ ਨੇ ਵੀ ਉੱਤਰੀ ਕੋਰੀਆ ਤੋਂ ਸੰਭਾਵਿਤ ਬੈਲਿਸਟਿਕ ਮਿਜ਼ਾਈਲ ਲਾਂਚ ਬਾਰੇ ਚੇਤਾਵਨੀ ਜਾਰੀ ਕੀਤੀ ਹੈ। ਕੋਸਟ ਗਾਰਡ ਨੇ ਰੱਖਿਆ ਮੰਤਰਾਲੇ ਦੀ ਜਾਣਕਾਰੀ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਪਹਿਲੀ ਮਿਜ਼ਾਈਲ ਜਲ ਖੇਤਰ 'ਚ ਡਿੱਗੀ। ਇਹ ਜਾਪਾਨੀ ਐਕਸਕਲੂਸਿਵ ਇਕਨਾਮਿਕ ਜ਼ੋਨ ਤੋਂ ਬਾਹਰ ਆ ਗਿਆ ਹੈ।
ਕਿਮ ਜੋਂਗ ਦੀ ਭੈਣ ਨੇ ਅਮਰੀਕਾ ਨੂੰ ਦਿੱਤੀ ਚੇਤਾਵਨੀ
ਸੋਮਵਾਰ (20 ਫਰਵਰੀ) ਦੀ ਸਵੇਰ ਨੂੰ, ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਦੀ ਪ੍ਰਭਾਵਸ਼ਾਲੀ ਭੈਣ ਕਿਮ ਯੋ ਜੋਂਗ ਨੇ ਇੱਕ ਬਿਆਨ ਜਾਰੀ ਕਰਕੇ ਅਮਰੀਕਾ ਨੂੰ ਹਥਿਆਰਾਂ ਦੇ ਪ੍ਰਦਰਸ਼ਨ ਨੂੰ ਲੈ ਕੇ ਚੇਤਾਵਨੀ ਦਿੱਤੀ। ਉਨ੍ਹਾਂ ਕਿਹਾ ਕਿ ਦੱਖਣੀ ਕੋਰੀਆ ਅਤੇ ਅਮਰੀਕਾ ਖੁੱਲ੍ਹੇਆਮ ਕੋਰੀਆਈ ਪ੍ਰਾਇਦੀਪ ਵਿੱਚ ਆਪਣੀ ਫੌਜੀ ਧਾਰ ਅਤੇ ਸਰਬਉੱਚਤਾ ਸਥਾਪਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਕਿਮ ਯੋ ਜੋਂਗ ਨੇ ਸਰਕਾਰੀ ਮੀਡੀਆ ਨੂੰ ਦਿੱਤੇ ਇੱਕ ਬਿਆਨ ਵਿੱਚ ਕਿਹਾ, "ਪ੍ਰਸ਼ਾਂਤ ਨੂੰ ਸਾਡੀ ਫਾਇਰਿੰਗ ਰੇਂਜ ਵਜੋਂ ਵਰਤਣ ਦਾ ਮਾਮਲਾ ਅਮਰੀਕੀ ਫੌਜ ਦੇ ਐਕਸ਼ਨ ਚਰਿੱਤਰ 'ਤੇ ਨਿਰਭਰ ਕਰਦਾ ਹੈ। ਅਸੀਂ ਅਮਰੀਕੀ ਫੌਜ ਦੇ ਰਣਨੀਤਕ ਹਮਲੇ ਤੋਂ ਚੰਗੀ ਤਰ੍ਹਾਂ ਜਾਣੂ ਹਾਂ।"