ਖ਼ਤਮ ਹੋਵੇਗਾ ਰੂਸ-ਯੂਕਰੇਨ ਯੁੱਧ ? PM ਮੋਦੀ ਦੇ ਦੂਤ NSA ਅਜੀਤ ਡੋਭਾਲ ਨੇ ਰਾਸ਼ਟਰਪਤੀ ਪੁਤਿਨ ਨਾਲ ਕੀਤੀ ਮੁਲਾਕਾਤ
Ajit Doval Meet Putin: ਰੂਸੀ ਰਾਸ਼ਟਰਪਤੀ ਪੁਤਿਨ ਨੇ 22 ਅਕਤੂਬਰ ਨੂੰ ਕਜ਼ਾਨ ਵਿੱਚ ਬ੍ਰਿਕਸ ਸੰਮੇਲਨ ਦੌਰਾਨ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਦੁਵੱਲੀ ਮੀਟਿੰਗ ਕਰਨ ਦਾ ਪ੍ਰਸਤਾਵ ਦਿੱਤਾ।
Ajit Doval Meet Putin: ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਭਾਰਤ ਦੇ ਪ੍ਰਧਾਨ ਮੰਤਰੀ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨਾਲ ਸੇਂਟ ਪੀਟਰਸਬਰਗ ਦੇ ਕੋਨਸਟੈਂਟਿਨੋਵਸਕੀ ਪੈਲੇਸ ਵਿੱਚ ਮੀਟਿੰਗ ਕੀਤੀ। ਇਸ ਦੌਰਾਨ ਰੂਸੀ ਰਾਸ਼ਟਰਪਤੀ ਨੇ ਕਿਹਾ, ''ਅਸੀਂ ਕਜ਼ਾਨ 'ਚ ਪੀਐੱਮ ਮੋਦੀ ਦਾ ਇੰਤਜ਼ਾਰ ਕਰ ਰਹੇ ਹਾਂ। ਮੈਂ 22 ਅਕਤੂਬਰ ਨੂੰ ਕਜ਼ਾਨ ਵਿੱਚ ਇੱਕ ਦੁਵੱਲੀ ਮੀਟਿੰਗ ਕਰਨ ਦਾ ਪ੍ਰਸਤਾਵ ਰੱਖਦਾ ਹਾਂ।''
ਇਸ ਮੀਟਿੰਗ ਵਿੱਚ ਪ੍ਰਧਾਨ ਮੰਤਰੀ ਮੋਦੀ ਦੀ ਮਾਸਕੋ ਫੇਰੀ ਦੌਰਾਨ ਹੋਏ ਸਮਝੌਤਿਆਂ ਨੂੰ ਲਾਗੂ ਕਰਨ ਲਈ ਕੀਤੇ ਗਏ ਸਾਂਝੇ ਕੰਮਾਂ ਦਾ ਸਾਰ ਦਿੱਤਾ ਜਾਵੇਗਾ ਅਤੇ ਆਉਣ ਵਾਲੇ ਸਮੇਂ ਦੀਆਂ ਸੰਭਾਵਨਾਵਾਂ ਨੂੰ ਰੇਖਾਂਕਿਤ ਕੀਤਾ ਜਾਵੇਗਾ।
ਨਿਊਜ਼ ਏਜੰਸੀ ਏਐਨਆਈ ਦੀ ਰਿਪੋਰਟ ਮੁਤਾਬਕ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਤੇ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਦੀ ਇਸ ਮੁਲਾਕਾਤ ਵਿੱਚ ਨੇੜ ਭਵਿੱਖ ਦੀਆਂ ਸੰਭਾਵਨਾਵਾਂ ਉਲੀਕੀਆਂ ਜਾ ਰਹੀਆਂ ਹਨ। ਇਸ ਦੌਰਾਨ ਅਜੀਤ ਡੋਭਾਲ ਨੇ ਪ੍ਰਧਾਨ ਮੰਤਰੀ ਦੀ ਤਰਫੋਂ ਧੰਨਵਾਦ ਪ੍ਰਗਟ ਕੀਤਾ। ਉਨ੍ਹਾਂ ਨੇ ਨਰਿੰਦਰ ਮੋਦੀ ਦੀ ਆਪਣੀ ਹਾਲੀਆ ਯੂਕਰੇਨ ਫੇਰੀ ਬਾਰੇ ਜਾਣਕਾਰੀ ਸਾਂਝੀ ਕਰਨ ਬਾਰੇ ਵੀ ਗੱਲ ਕੀਤੀ।
#WATCH | Russian President Vladimir Putin had a meeting with Ajit Doval, National Security Advisor to the Prime Minister of India, at the Konstantinovsky Palace in St Petersburg.
— ANI (@ANI) September 12, 2024
(Source: Indian Embassy in Russia) https://t.co/gQsKyrb5XO pic.twitter.com/wle5qVXpjL
ਜਾਣੋ, NSA ਡੋਭਾਲ ਅਤੇ ਰੂਸੀ ਰਾਸ਼ਟਰਪਤੀ ਵਿਚਾਲੇ ਕੀ ਹੋਈ ਗੱਲਬਾਤ?
ਆਪਣੇ ਸੰਬੋਧਨ ਵਿੱਚ ਐਨਐਸਏ ਡੋਭਾਲ ਨੇ ਰੂਸੀ ਰਾਸ਼ਟਰਪਤੀ ਨੂੰ ਨਿੱਜੀ ਤੌਰ ’ਤੇ ਮਿਲਣ ਦਾ ਦੁਰਲੱਭ ਮੌਕਾ ਪ੍ਰਦਾਨ ਕਰਨ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ, ਜਿਵੇਂ ਪ੍ਰਧਾਨ ਮੰਤਰੀ ਨੇ ਤੁਹਾਨੂੰ ਟੈਲੀਫੋਨ 'ਤੇ ਗੱਲਬਾਤ ਦੌਰਾਨ ਦੱਸਿਆ ਸੀ, ਉਹ ਤੁਹਾਨੂੰ ਆਪਣੀ ਯੂਕਰੇਨ ਯਾਤਰਾ ਅਤੇ ਜ਼ੇਲੇਂਸਕੀ ਨਾਲ ਮੁਲਾਕਾਤ ਬਾਰੇ ਦੱਸਣ ਲਈ ਤਿਆਰ ਹਨ। ਉਹ ਚਾਹੁੰਦੇ ਸੀ ਕਿ ਮੈਂ ਵਿਅਕਤੀਗਤ ਤੌਰ 'ਤੇ ਆਵਾਂ ਅਤੇ ਤੁਹਾਨੂੰ ਇਸ ਬਾਰੇ ਦੱਸਾਂ। ਇਹ ਗੱਲਬਾਤ ਬੰਦ ਫਾਰਮੈਟ ਵਿੱਚ ਹੋਈ, ਸਿਰਫ ਦੋ ਨੇਤਾ ਮੌਜੂਦ ਸਨ ਤੇ ਮੈਂ ਪ੍ਰਧਾਨ ਮੰਤਰੀ ਨਾਲ ਸੀ, ਮੈਂ ਇਸ ਗੱਲਬਾਤ ਦਾ ਗਵਾਹ ਹਾਂ।
ਇੱਕ ਵਾਰ ਫਿਰ ਪੁਤਿਨ ਨੇ ਪੀਐਮ ਮੋਦੀ ਦੀ ਤਾਰੀਫ਼ ਕੀਤੀ
ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਵੀਰਵਾਰ (12 ਸਤੰਬਰ) ਨੂੰ ਇੱਕ ਵਾਰ ਫਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਭਾਰਤ ਦੇ ਵਧਦੇ ਗਲੋਬਲ ਕੱਦ ਅਤੇ ਮਜ਼ਬੂਤ ਹੋ ਰਹੀ ਆਰਥਿਕਤਾ ਦੀ ਤਾਰੀਫ਼ ਕੀਤੀ। ਪੁਤਿਨ ਨੇ ਸੇਂਟ ਪੀਟਰਸਬਰਗ ਵਿੱਚ ਭਾਰਤ ਦੇ ਐਨਐਸਏ ਅਜੀਤ ਡੋਵਾਲ ਨਾਲ ਮੁਲਾਕਾਤ ਦੌਰਾਨ ਭਾਰਤ ਦੀ ਭਰਪੂਰ ਤਾਰੀਫ਼ ਕੀਤੀ।
ਰੂਸੀ ਰਾਸ਼ਟਰਪਤੀ ਨੇ ਕਿਹਾ, ਸਾਡੀ ਵਿਸ਼ੇਸ਼ ਰਣਨੀਤਕ ਭਾਈਵਾਲੀ ਗਤੀ ਫੜ ਰਹੀ ਹੈ ਅਤੇ ਮਜ਼ਬੂਤ ਹੋ ਰਹੀ ਹੈ, ਜਿਸ ਬਾਰੇ ਅਸੀਂ ਖੁਸ਼ ਹਾਂ। ਸਾਨੂੰ ਖੁਸ਼ੀ ਹੈ ਕਿ ਭਾਰਤ ਇੱਕ ਰਾਸ਼ਟਰ ਦੇ ਰੂਪ ਵਿੱਚ ਮਜ਼ਬੂਤ ਹੋ ਰਿਹਾ ਹੈ ਅਤੇ ਇਸਦੀ ਆਰਥਿਕਤਾ ਵਧ ਰਹੀ ਹੈ। ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ 'ਚ ਇਹ ਸਫਲਤਾ ਹਾਸਲ ਹੋਈ ਹੈ।