ਪੜਚੋਲ ਕਰੋ
Advertisement
ਕੈਨੇਡਾ 'ਚ ਆਪਣੀ ਧੀ ਨੂੰ ਅਗ਼ਵਾ ਕਰ ਕਤਲ ਕਰਨ ਦੇ ਇਲਜ਼ਾਮ ਹੇਠ ਪਿਤਾ ਗ੍ਰਿਫ਼ਤਾਰ
ਓਟਾਵਾ: ਕੈਨੇਡਾ ਦੇ ਸੂਬੇ ਓਂਟਾਰੀਓ 'ਚ 11 ਸਾਲਾ ਬੱਚੀ ਦੀ ਲਾਸ਼ ਮਿਲਣ ਮਗਰੋਂ ਪੁਲਿਸ ਨੇ ਉਸ ਦੇ ਪਿਤਾ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਦਾ ਮੰਨਣਾ ਹੈ ਕਿ ਬੱਚੀ ਨੂੰ ਉਸ ਦੇ ਪਿਤਾ ਨੇ ਅਗਵਾ ਕੀਤਾ ਸੀ।
ਪੀਲ ਪੁਲਿਸ ਅਧਿਕਾਰੀਆਂ ਨੇ ਮ੍ਰਿਤਕਾ ਰੀਆ ਰਾਜਕੁਮਾਰ ਦੀ ਭਾਲ ਲਈ ਐਂਬਰ ਐਲਰਟ ਵੀ ਜਾਰੀ ਕੀਤਾ ਗਿਆ ਸੀ, ਪਰ ਉਸ ਦੀ ਲਾਸ਼ ਬਰੈਂਪਟਨ ਦੇ ਘਰ ਵਿੱਚੋਂ ਮਿਲੀ ਸੀ। ਹੁਣ ਪੁਲਿਸ ਨੇ ਉਸ ਦੇ 41 ਸਾਲਾ ਪਿਤਾ ਰੁਪੇਸ਼ ਰਾਜਕੁਮਾਰ ਨੂੰ ਹਿਰਾਸਤ ਵਿੱਚ ਲਿਆ ਹੈ। ਪੁਲਿਸ ਉਸ ਤੋਂ ਪੁੱਛਗਿੱਛ ਕਰੇਗੀ ਤੇ ਰੀਆ ਦੀ ਮੌਤ ਦਾ ਸੱਚ ਪਤਾ ਕਰੇਗੀ।
ਰੀਆ ਰਾਜਕੁਮਾਰ ਮਿਸੀਸਾਗਾ ਦੇ ਮੈਡੋਵੇਲ ਵਿਲੇਜ ਪਬਲਿਕ ਸਕੂਲ ਦੀ ਵਿਦਿਆਰਥਣ ਸੀ। ਬੱਚੀ ਆਪਣੇ ਪਿਤਾ ਨਾਲ ਸਾਰਾ ਸਮਾਂ ਨਹੀਂ ਰਹਿ ਰਹੀ ਸੀ, ਅਤੇ ਉਸ ਦੀ ਮਾਂ ਨੇ ਉਸ ਨੂੰ ਵੀਰਵਾਰ ਦੁਪਹਿਰ 3.30 ਵਜੇ ਪਿਤਾ ਕੋਲ ਛੱਡਿਆ ਸੀ, ਅਤੇ 6.30 ਵਜੇ ਤਕ ਬੱਚੀ ਨੂੰ ਵਾਪਸ ਮਾਂ ਕੋਲ ਛੱਡਿਆ ਜਾਣਾ ਸੀ, ਪਰ ਅਜਿਹਾ ਨਾ ਹੋਣ ਤੇ ਮਾਂ ਨੇ ਪੁਲਿਸ ਨਾਲ ਸੰਪਰਕ ਕੀਤਾ ਸੀ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਤਕਨਾਲੌਜੀ
ਸਿਹਤ
ਪੰਜਾਬ
Advertisement