Pakistan : ਪਾਕਿਸਤਾਨ 'ਚ ਮੰਦਰ 'ਚੋਂ 8 ਮੂਰਤੀਆਂ ਤੇ ਗਦਾ ਚੋਰੀ, ਕਬਾੜ 'ਚ ਵੇਚਿਆ, 4 ਗ੍ਰਿਫਤਾਰ
ਪੁਲਿਸ ਨੇ ਦੱਸਿਆ ਕਿ ਲਗਭਗ ਅੱਠ ਮੂਰਤੀਆਂ, ਭਗਵਾਨ ਹਨੂੰਮਾਨ ਦੀ ਗਦਾ ਅਤੇ ਪੂਜਾ ਦੀਆਂ ਹੋਰ ਚੀਜ਼ਾਂ ਚੋਰੀ ਹੋ ਗਈਆਂ ਹਨ। ਪੁਲਿਸ ਨੇ ਚੋਰੀ ਹੋਏ ਸਮਾਨ ਦੇ ਦੋ ਖਰੀਦਦਾਰ ਸੈਫੂਦੀਨ ਅਤੇ ਜ਼ਕਰੀਆ ਅਨਵਰ ਨੂੰ ਵੀ ਗ੍ਰਿਫਤਾਰ ਕਰ ਲਿਆ ਸੀ
Pakistan : ਪਾਕਿਸਤਾਨ ਦੇ ਕਰਾਚੀ ਵਿੱਚ ਇੱਕ ਹਿੰਦੂ ਮੰਦਰ ਵਿੱਚੋਂ ਭਗਵਾਨ ਹਨੂੰਮਾਨ ਦੀਆਂ ਅੱਠ ਮੂਰਤੀਆਂ ਅਤੇ ਗਦਾ ਸਮੇਤ ਕਈ ਕੀਮਤੀ ਚੀਜ਼ਾਂ ਚੋਰੀ ਹੋ ਗਈਆਂ। ਵੀਰਵਾਰ ਨੂੰ ਪੁਲਿਸ ਨੇ ਇਸ ਦੋਸ਼ 'ਚ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ 'ਡਾਨ' ਅਖਬਾਰ ਦੀ ਰਿਪੋਰਟ ਮੁਤਾਬਕ ਕਰਾਚੀ ਦੇ ਲਿਆਰੀ ਇਲਾਕੇ 'ਚ ਸਥਿਤ ਇਕ ਮੰਦਰ 'ਚੋਂ ਚੋਰਾਂ ਵੱਲੋਂ ਪਹਿਲਾਂ ਕੀਮਤੀ ਸਾਮਾਨ ਚੋਰੀ ਕੀਤਾ ਗਿਆ ਅਤੇ ਫਿਰ ਚੋਰੀ ਕੀਤਾ ਸਾਮਾਨ ਸਕਰੈਪ ਖਰੀਦਦਾਰਾਂ ਨੂੰ ਵੇਚ ਦਿੱਤਾ ਗਿਆ।
ਡਾਨ ਨੇ ਸੀਨੀਅਰ ਪੁਲਿਸ ਸੁਪਰਡੈਂਟ (ਐਸਐਸਪੀ) ਆਸਿਫ਼ ਅਹਿਮਦ ਭੁਗਿਓ ਦੇ ਹਵਾਲੇ ਨਾਲ ਕਿਹਾ ਕਿ ਸ਼ੱਕੀ ਸਥਾਨਕ ਅਪਰਾਧੀ ਸਨ ਜਿਨ੍ਹਾਂ ਨੇ ਪਿਛਲੇ ਮਹੀਨੇ ਮੰਦਰ ਤੋਂ ਮੂਰਤੀਆਂ, ਹਨੂੰਮਾਨ ਦੀ ਗਦਾ ਵਰਗੀਆਂ ਕੀਮਤੀ ਚੀਜ਼ਾਂ ਚੋਰੀ ਕੀਤੀਆਂ ਸਨ ਅਤੇ ਬਾਅਦ ਵਿੱਚ ਉਨ੍ਹਾਂ ਨੂੰ ਸਕਰੈਪ ਖਰੀਦਦਾਰਾਂ ਨੂੰ ਵੇਚ ਦਿੱਤਾ ਸੀ।
ਪੁਲਿਸ ਨੇ ਚੋਰੀ ਦਾ ਸਾਰਾ ਸਮਾਨ ਬਰਾਮਦ ਕਰ ਲਿਆ
ਪੁਲਿਸ ਨੇ ਦੱਸਿਆ ਕਿ ਲਗਭਗ ਅੱਠ ਮੂਰਤੀਆਂ, ਭਗਵਾਨ ਹਨੂੰਮਾਨ ਦੀ ਗਦਾ ਅਤੇ ਪੂਜਾ ਦੀਆਂ ਹੋਰ ਚੀਜ਼ਾਂ ਚੋਰੀ ਹੋ ਗਈਆਂ ਹਨ। ਪੁਲਿਸ ਨੇ ਚੋਰੀ ਹੋਏ ਸਮਾਨ ਦੇ ਦੋ ਖਰੀਦਦਾਰ ਸੈਫੂਦੀਨ ਅਤੇ ਜ਼ਕਰੀਆ ਅਨਵਰ ਨੂੰ ਵੀ ਗ੍ਰਿਫਤਾਰ ਕਰ ਲਿਆ ਸੀ ਅਤੇ ਉਨ੍ਹਾਂ ਦੀ ਹਿਰਾਸਤ ਵਿਚੋਂ ਸਮਾਨ ਬਰਾਮਦ ਕੀਤਾ ਸੀ।
ਪਾਕਿਸਤਾਨ ਵਿੱਚ ਮੰਦਰਾਂ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ
ਵਰਨਣਯੋਗ ਹੈ ਕਿ ਕਈ ਵਾਰ ਇੱਥੇ ਘੱਟ ਗਿਣਤੀ ਭਾਈਚਾਰਿਆਂ ਨਾਲ ਸਬੰਧਤ ਮੰਦਰਾਂ ਅਤੇ ਹੋਰ ਧਾਰਮਿਕ ਸੰਸਥਾਵਾਂ 'ਤੇ ਹਮਲੇ ਹੋ ਚੁੱਕੇ ਹਨ। ਪਿਛਲੇ ਸਾਲ ਅਗਸਤ ਵਿੱਚ, ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ ਮੁਸਲਿਮ ਭੀੜ ਦੇ ਇੱਕ ਸਮੂਹ ਨੇ ਇੱਕ ਹਿੰਦੂ ਮੰਦਰ 'ਤੇ ਹਮਲਾ ਕੀਤਾ, ਇਸ ਦੇ ਕੁਝ ਹਿੱਸਿਆਂ ਨੂੰ ਸਾੜ ਦਿੱਤਾ ਅਤੇ ਮੂਰਤੀਆਂ ਨੂੰ ਨੁਕਸਾਨ ਪਹੁੰਚਾਇਆ।