(Source: Poll of Polls)
ਹਨ੍ਹੇਰੇ 'ਚ ਡੁੱਬਿਆ ਪਾਕਿਸਤਾਨ, ਇਸਲਾਮਾਬਾਦ ਤੋਂ ਲਾਹੌਰ ਤਕ ਬਿਜਲੀ ਗੁੱਲ
ਪੂਰੇ ਪਾਕਿਸਤਾਨ ਚ ਬਿਜਲੀ ਗੁੱਲ ਹੋਣ ਦੀ ਖਬਰ ਫੈਲੀ ਤਾਂ ਟਵਿਟਰ ਤੇ #blackout ਟ੍ਰੈਂਡ ਕਰਨ ਲੱਗਾ। ਕੋਈ ਇਸ ਨੂੰ ਭਾਰਤੀ ਹਵਾਈ ਫੌਜ ਦਾ ਹਮਲਾ ਦੱਸ ਰਿਹਾ ਸੀ ਤੇ ਕੋਈ ਸਾਇਬਰ ਅਟੈਕ।
ਇਸਲਾਮਾਬਾਦ: ਪਾਕਿਸਤਾਨ 'ਚ ਬੀਤੀ ਰਾਤ ਜ਼ਬਰਦਸਤ ਅਫਰਾਤਫਰੀ ਮੱਚੀ ਰਹੀ। ਪੂਰਾ ਪਾਕਿਸਤਾਨ ਹਨ੍ਹੇਰੇ ਡੁੱਬ ਗਿਆ। ਇਹ ਸਭ ਪਾਵਰ ਸਿਸਟਮ ਦੇ ਫੇਲ੍ਹ ਹੋਣ ਕਾਰਨ ਹੋਇਆ। ਪਾਕਿਸਤਾਨ ਦਾ ਕੋਈ ਅਜਿਹਾ ਕਸਬਾ, ਕੋਈ ਅਜਿਹਾ ਸ਼ਹਿਰ ਨਹੀਂ ਸੀ ਜਿੱਥੇ ਬਿਜਲੀ ਨਾ ਗਈ ਹੋਵੇ। ਹਾਲਤ ਇਹ ਹੈ ਕਿ ਹੁਣ ਵੀ ਪਾਕਿਸਤਾਨ ਦੇ ਜ਼ਿਆਦਾਤਰ ਇਲਾਕਿਆਂ 'ਚ ਬਿਜਲੀ ਬਹਾਲ ਨਹੀਂ ਹੋ ਸਕੀ।
ਜਿਵੇਂ ਹੀ ਪੂਰੇ ਪਾਕਿਸਤਾਨ ਚ ਬਿਜਲੀ ਗੁੱਲ ਹੋਣ ਦੀ ਖਬਰ ਫੈਲੀ ਤਾਂ ਟਵਿਟਰ ਤੇ #blackout ਟ੍ਰੈਂਡ ਕਰਨ ਲੱਗਾ। ਕੋਈ ਇਸ ਨੂੰ ਭਾਰਤੀ ਹਵਾਈ ਫੌਜ ਦਾ ਹਮਲਾ ਦੱਸ ਰਿਹਾ ਸੀ ਤੇ ਕੋਈ ਸਾਇਬਰ ਅਟੈਕ। ਇਸ ਦਰਮਿਆਨ ਪਾਕਿਸਤਾਨ ਦੇ ਟੀਵੀ ਚੈਨਲਾਂ ਤੇ ਵੀ ਪਾਵਰ ਬਲੈਕਆਊਟ ਦੀਆਂ ਖਬਰਾਂ ਚੱਲਣ ਲੱਗੀਆਂ। ਤਮਾਮ ਥਾਵਾਂ ਤੋਂ ਰਿਪੋਰਟਰ ਫੋਨ ਕਰਨ ਲੱਗੇ।
ਦੱਸਿਆ ਗਿਆ ਕਿ ਪਾਕਿਸਤਾਨ ਦੇ ਸਾਰੇ ਵੱਡੇ ਸ਼ਹਿਰ ਕਰਾਚੀ, ਇਸਲਾਮਾਬਾਦ, ਲਾਹੌਰ, ਪੇਸ਼ਾਵਰ, ਰਾਵਲਪਿੰਡੀ ਹਰ ਥਾਂ ਤੇ ਬਿਜਲੀ ਗੁੱਲ ਹੋ ਗਈ। ਇਸ ਦੌਰਾਨ ਪਾਕਿਸਤਾਨ ਦੇ ਊਰਜਾ ਮੰਤਰਾਲੇ ਵੱਲੋਂ ਟਵਿਟਰ 'ਤੇ ਇਕ ਬਿਆਨ ਵੀ ਜਾਰੀ ਕੀਤਾ ਗਿਆ।
ਮੰਤਰਾਲੇ ਨੇ ਕਿਹਾ, ਰਾਤ 11 ਵੱਜ ਕੇ 41 ਮਿੰਟ 'ਤੇ ਪਾਵਰ ਟਰਾਂਸਮਿਸ਼ਨ ਸਿਸਟਮ ਦੀ ਫਰੀਕੁਐਂਸੀ 'ਚ ਅਚਾਨਕ 50 ਤੋਂ 0 ਦੀ ਗਿਰਾਵਟ ਆਉਣ ਨਾਲ ਪੂਰੇ ਦੇਸ਼ 'ਚ ਬਲੈਕਆਊਟ ਹੋ ਗਿਆ। ਵਜ੍ਹਾ ਪਤਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਲੋਕਾਂ ਨੂੰ ਸੰਜਮ ਰੱਖਣ ਲਈ ਕਿਹਾ ਗਿਆ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ