(Source: ECI/ABP News)
ਪਾਕਿਸਤਾਨ ਵੱਲੋਂ ਐਲਓਸੀ 'ਤੇ ਕਮਾਂਡੋ ਤਾਇਨਾਤ, ਜੈਸ਼ ਦੇ ਅੱਤਵਾਦੀ ਵੀ ਦੇ ਰਹੇ ਸਾਥ
ਪਾਕਿਸਤਾਨ ਨੇ ਕੰਟਰੋਲ ਰੇਖਾ, ਯਾਨੀ LOC 'ਤੇ 100 ਕਮਾਂਡੋ ਤਾਇਨਾਤ ਕਰ ਦਿੱਤੇ ਹਨ। ਉਹ ਭਾਰਤੀ ਸੈਨਿਕਾਂ ਖਿਲਾਫ ਉਸੇ ਤਰ੍ਹਾਂ ਦੀ ਕਾਰਵਾਈ ਕਰਨਾ ਚਾਹੁੰਦੇ ਹਨ, ਜੋ ਉਨ੍ਹਾਂ ਦਾ ਬੈਟ ਦਸਤਾ ਕਰਦਾ ਆਇਆ ਹੈ। ਖ਼ਬਰਾਂ ਹਨ ਕਿ ਇਨ੍ਹਾਂ ਕਮਾਂਡੋਜ਼ ਦੇ ਨਾਲ ਜੈਸ਼-ਏ-ਮੁਹੰਮਦ ਦੇ ਅੱਤਵਾਦੀ ਵੀ ਹਨ। ਇੱਧਰ ਭਾਰਤੀ ਫੌਜ ਵੀ ਪਾਕਿਸਤਾਨ ਦੀਆਂ ਇਨ੍ਹਾਂ ਹਰਕਤਾਂ 'ਤੇ ਤਿੱਖੀ ਨਜ਼ਰ ਰੱਖ ਰਹੀ ਹੈ।
![ਪਾਕਿਸਤਾਨ ਵੱਲੋਂ ਐਲਓਸੀ 'ਤੇ ਕਮਾਂਡੋ ਤਾਇਨਾਤ, ਜੈਸ਼ ਦੇ ਅੱਤਵਾਦੀ ਵੀ ਦੇ ਰਹੇ ਸਾਥ pakistan deploys commandos on loc to target indian army kashmir ਪਾਕਿਸਤਾਨ ਵੱਲੋਂ ਐਲਓਸੀ 'ਤੇ ਕਮਾਂਡੋ ਤਾਇਨਾਤ, ਜੈਸ਼ ਦੇ ਅੱਤਵਾਦੀ ਵੀ ਦੇ ਰਹੇ ਸਾਥ](https://static.abplive.com/wp-content/uploads/sites/5/2019/08/16130708/india-army-loc-firing.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਭਾਰਤ ਤੇ ਪਾਕਿਸਤਾਨ ਵਿਚਾਲੇ ਤਣਾਅ ਵਧਦਾ ਜਾ ਰਿਹਾ ਹੈ। ਪਾਕਿਸਤਾਨ ਨੇ ਕੰਟਰੋਲ ਰੇਖਾ, ਯਾਨੀ LOC 'ਤੇ 100 ਕਮਾਂਡੋ ਤਾਇਨਾਤ ਕਰ ਦਿੱਤੇ ਹਨ। ਉਹ ਭਾਰਤੀ ਸੈਨਿਕਾਂ ਖਿਲਾਫ ਉਸੇ ਤਰ੍ਹਾਂ ਦੀ ਕਾਰਵਾਈ ਕਰਨਾ ਚਾਹੁੰਦੇ ਹਨ, ਜੋ ਉਨ੍ਹਾਂ ਦਾ ਬੈਟ ਦਸਤਾ ਕਰਦਾ ਆਇਆ ਹੈ। ਖ਼ਬਰਾਂ ਹਨ ਕਿ ਇਨ੍ਹਾਂ ਕਮਾਂਡੋਜ਼ ਦੇ ਨਾਲ ਜੈਸ਼-ਏ-ਮੁਹੰਮਦ ਦੇ ਅੱਤਵਾਦੀ ਵੀ ਹਨ। ਇੱਧਰ ਭਾਰਤੀ ਫੌਜ ਵੀ ਪਾਕਿਸਤਾਨ ਦੀਆਂ ਇਨ੍ਹਾਂ ਹਰਕਤਾਂ 'ਤੇ ਤਿੱਖੀ ਨਜ਼ਰ ਰੱਖ ਰਹੀ ਹੈ।
ਨਿਊਜ਼ ਏਜੰਸੀ ਨੇ ਭਾਰਤੀ ਸੈਨਿਕ ਸੂਤਰਾਂ ਦੇ ਹਵਾਲੇ ਨਾਲ ਕਿਹਾ ਹੈ ਕਿ ਪਾਕਿਸਤਾਨੀ ਫੌਜ ਦੇ ਕਮਾਂਡੋਜ਼ ਦੇ ਨਾਲ ਜੈਸ਼ ਤੇ ਹੋਰ ਅੱਤਵਾਦੀ ਸੰਗਠਨਾਂ ਦੇ ਸਿਖਿਅਤ ਅੱਤਵਾਦੀ ਵੀ ਮੌਜੂਦ ਹਨ। ਪਾਕਿਸਤਾਨੀ ਕਮਾਂਡੋ ਲਗਾਤਾਰ ਸਰਹੱਦ 'ਤੇ ਗੋਲੀਬਾਰੀ ਕਰ ਰਹੇ ਹਨ ਪਰ ਭਾਰਤੀ ਫੌਜ ਵੱਲੋਂ ਕੀਤੀ ਗਈ ਜਵਾਬੀ ਕਾਰਵਾਈ ਵਿੱਚ ਉਨ੍ਹਾਂ ਨੂੰ ਹੁਣ ਤਕ ਕਾਫ਼ੀ ਨੁਕਸਾਨ ਹੋਇਆ ਹੈ।
ਫੌਜ ਨੇ ਸਰ ਕ੍ਰੀਕ ਲਾਈਨ ਦੇ ਆਸਪਾਸ ਵੀ ਪਾਕਿਸਤਾਨੀ ਕਮਾਂਡੋਜ਼ ਦੀਆਂ ਹਰਕਤਾਂ ਨੂੰ ਨੋਟ ਕੀਤਾ ਹੈ। ਇਸ ਖੇਤਰ 'ਤੇ ਵੀ ਨੇੜਿਓਂ ਨਿਗਰਾਨੀ ਕੀਤੀ ਜਾ ਰਹੀ ਹੈ। ਹਾਲ ਹੀ ਵਿੱਚ ਫੌਜ ਨੂੰ ਖੁਫੀਆ ਸੂਤਰਾਂ ਨੇ ਦੱਸਿਆ ਸੀ ਕਿ ਜੈਸ਼ ਨੇ ਅਫਗਾਨਿਸਤਾਨ ਦੇ 12 ਜਹਾਦੀਆਂ ਨੂੰ ਲੀਪਾ ਘਾਟੀ ਵਿੱਚ ਭੇਜਿਆ ਹੈ ਜੋ ਘੁਸਪੈਠ ਦੀ ਕੋਸ਼ਿਸ਼ ਕਰ ਰਹੇ ਹਨ। ਇਹ ਜਹਾਦੀ ਭਾਰਤੀ ਫੌਜ ਦੇ ਠਿਕਾਣਿਆਂ ‘ਤੇ ਹਮਲਾ ਕਰਨ ਦੀ ਸਾਜਿਸ਼ ਘੜ ਰਹੇ ਹਨ।
ਇੱਕ ਜਾਣਕਾਰੀ ਦੇ ਅਨੁਸਾਰ ਜੈਸ਼ ਕਮਾਂਡਰ ਮਸੂਦ ਅਜ਼ਹਰ ਦੇ ਭਰਾ ਰੌਫ ਅਜ਼ਹਰ ਦੀ 19 ਤੇ 20 ਅਗਸਤ ਨੂੰ ਬਹਾਵਲਪੁਰ ਵਿੱਚ ਇਨ੍ਹਾਂ ਅੱਤਵਾਦੀਆਂ ਨਾਲ ਮੁਲਾਕਾਤ ਹੋਈ ਸੀ। ਇਹ ਅੱਤਵਾਦੀ ਭਾਰਤ ਦੇ ਵੱਡੇ ਸ਼ਹਿਰਾਂ ਵਿੱਚ ਅਹਿਮ ਥਾਵਾਂ 'ਤੇ ਹਮਲੇ ਦੀ ਫਿਰਾਕ ਵਿਚ ਹਨ। ਪਾਕਿਸਤਾਨੀ ਫੌਜ ਇਨ੍ਹਾਂ ਅੱਤਵਾਦੀਆਂ ਦੁਆਰਾ ਭਾਰਤੀ ਫੌਜ 'ਤੇ ਵੀ ਹਮਲਾ ਕਰਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਪਾਕਿਸਤਾਨੀ ਫੌਜ ਕਸ਼ਮੀਰੀਆਂ ਦੀ ਥਾਂ ਅਫਗਾਨ ਅੱਤਵਾਦੀਆਂ ਦਾ ਇਸਤੇਮਾਲ ਕਰਨਾ ਚਾਹੁੰਦੀ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)