ਕੋਰੋਨਾ ਦੀ ਦਹਿਸ਼ਤ 'ਚ ਪਾਕਿਸਤਾਨ ਦੇ ਡ੍ਰੋਨ 'ਅਟੈਕ', ਭਾਰਤ ’ਚ ਭੇਜ ਰਿਹਾ ਹਥਿਆਰ
ਸੂਚਨਾ ਦੇ ਆਧਾਰ ਉੱਤੇ ਜੰਮ–ਕਸ਼ਮੀਰ ਪੁਲਿਸ ਦੇ ਨਾਲ–ਨਾਲ ਫ਼ੌਜ ਤੇ ਨੀਮ ਫ਼ੌਜੀ ਬਲਾਂ ਨੇ ਐਤਵਾਰ ਤੜਕੇ 5:30 ਵਜੇ ਪੂਰੇ ਇਲਾਕੇ ਵਿੱਚ ਖੋਜ ਮੁਹਿੰਮ ਚਲਾਈ।
ਜੰਮੂ: ਪਾਕਿਸਤਾਨ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਤੇ ਸਨਿੱਚਰਵਾਰ ਤੇ ਐਤਵਾਰ ਦੀ ਦਰਮਿਆਨੀ ਰਾਤ ਨੂੰ ਪਾਕਿਸਤਾਨ ਨੇ ਜੰਮੂ ਦੇ ਕਾਨਾਚਕ ਸੈਕਟਰ ਵਿੱਚ ਡ੍ਰੋਨ ਰਾਹੀਂ ਘੁਸਪੈਠ ਕੀਤੀ। ਡ੍ਰੋਨ ਰਾਹੀਂ ਘੁਸਪੈਠ ਤੋਂ ਬਾਅਦ ਸੁਰੱਖਿਆ ਬਲਾਂ ਨੇ ਸਮੁੱਚੇ ਕਾਨਾਚਕ ਸੈਕਟਰ ਵਿੱਚ ਵਿਆਪਕ ਤਲਾਸ਼ੀ ਮੁਹਿੰਮ ਚਲਾਈ ਹੈ।
ਦਰਅਸਲ, ਜੰਮੂ ਪੁਲਿਸ ਨੂੰ ਇਹ ਖ਼ਬਰ ਮਿਲੀ ਸੀ ਕਿ ਸਨਿੱਚਰਵਾਰ ਤੇ ਐਤਵਾਰ ਦੀ ਰਾਤ ਨੂੰ ਜੰਮੂ ਦੇ ਕਾਨਾਚਕ ਥਾਣਾ ਖੇਤਰ ਵਿੱਚ ਆਉਂਦੇ ਗਜਨਸੂ ਇਲਾਕੇ ਵਿੱਚ ਕੁਝ ਪਿੰਡ ਵਾਸੀਆਂ ਨੇ ਰਾਤ ਸਮੇਂ ਪਾਕਿਸਤਾਨੀ ਡ੍ਰੋਨ ਇਸ ਇਲਾਕੇ ’ਚ ਘੁੰਮਦਾ ਤੱਕਿਆ ਸੀ।
ਸੂਚਨਾ ਦੇ ਆਧਾਰ ਉੱਤੇ ਜੰਮ–ਕਸ਼ਮੀਰ ਪੁਲਿਸ ਦੇ ਨਾਲ–ਨਾਲ ਫ਼ੌਜ ਤੇ ਨੀਮ ਫ਼ੌਜੀ ਬਲਾਂ ਨੇ ਐਤਵਾਰ ਤੜਕੇ 5:30 ਵਜੇ ਪੂਰੇ ਇਲਾਕੇ ਵਿੱਚ ਖੋਜ ਮੁਹਿੰਮ ਚਲਾਈ। ਸੁਰੱਖਿਆ ਬਲਾਂ ਅਨੁਸਾਰ ਇਹ ਤਲਾਸ਼ੀ ਮੁਹਿੰਮ ਡ੍ਰੋਨ ਰਾਹੀਂ ਇਸ ਇਲਾਕੇ ਵਿੱਚ ਹਥਿਆਰ ਜਾਂ ਨਸ਼ੀਲੇ ਪਦਾਰਥ ਸੁੱਟਣ ਦਾ ਪਤਾ ਲਾਉਣ ਹਿਤ ਚਲਾਈ ਗਈ ਸੀ।
ਜੰਮੂ ਪੁਲਿਸ ਦਾ ਦਾਅਵਾ ਹੈ ਕਿ ਫ਼ਿਲਹਾਲ ਪੂਰੇ ਇਲਾਕੇ ਵਿੱਚ ਖੋਜ ਮੁਹਿੰਮ ਦੌਰਾਨ ਕਿਸੇ ਵੀ ਤਰ੍ਹਾਂ ਦੀ ਕੋਈ ਸ਼ੱਕੀ ਵਸਤੂ ਸੁਰੱਖਿਆ ਬਲਾਂ ਨੂੰ ਨਹੀਂ ਮਿਲੀ। ਸੁਰੱਖਿਆ ਬਲਾਂ ਨੇ ਪਾਕਿਸਤਾਨ ਦੀ ਅਜਿਹੀ ਕਿਸੇ ਵੀ ਨਾਪਾਕ ਸਾਜ਼ਿਸ਼ ਉੱਤੇ ਲਗਾਤਾਰ ਨਜ਼ਰ ਬਣਾ ਕੇ ਰੱਖੀ ਹੋਈ ਹੈ।
ਗ਼ੌਰਤਲਬ ਹੈ ਕਿ ਇਸ ਤੋਂ ਪਹਿਲਾਂ ਵੀ ਸਨਿੱਚਰਵਾਰ ਨੂੰ ਜੰਮੂ ਦੇ ਸਾਂਬਾ ਖੇਤਰ ਵਿੱਚ ਪਾਕਿਸਤਾਨ ਨੇ ਡ੍ਰੋਨ ਰਾਹੀਂ ਹਥਿਆਰ ਸੁਟਵਾਏ ਸਨ। ਸਾਂਬਾ ’ਚ ੲਕੇ-47 ਰਾਈਫ਼ਲ ਤੇ ਇੱਕ ਪਿਸਤੌਲ ਸਮੇਤ ਸੁਰੱਖਿਆ ਬਲਾਂ ਨੂੰ ਭਾਰੀ ਮਾਤਰਾ ਵਿੱਚ ਹਥਿਆਰ ਤੇ ਗੋਲਾ-ਬਾਰੂਦ ਮਿਲੇ ਸਨ; ਜਿਨ੍ਹਾਂ ਨੂੰ ਪਾਕਿਸਤਾਨ ਨੇ ਡ੍ਰੋਨ ਰਾਹੀਂ ਇੱਥੇ ਸੁਟਵਾਇਆ ਸੀ।
ਇਹ ਵੀ ਪੜ੍ਹੋ: ਬੁਰੀ ਤਰ੍ਹਾਂ ਫਸਿਆ Sushil Kumar! ਪਹਿਲਵਾਨ ਖਿਲਾਫ ਗੈਰ ਜਮਾਨਤੀ ਵਾਰੰਟ ਜਾਰੀ
ਇਹ ਵੀ ਪੜ੍ਹੋ: Israel Airstrike: ਇਜ਼ਰਾਈਲ ਨੇ ਗਾਜ਼ਾ ਵਿੱਚ ਅੰਤਰਰਾਸ਼ਟਰੀ ਮੀਡੀਆ ਸੰਗਠਨਾਂ ਦੇ ਦਫਤਰ ਦੀ ਬਿਲਡਿੰਗ ਨੂੰ ਬਣਾਇਆ ਨਿਸ਼ਾਨਾ: ਏਐਫਪੀ
ਇਹ ਵੀ ਪੜ੍ਹੋ: Himachal Corona Curfew: ਹਿਮਾਚਲ ਵਿੱਚ 26 ਮਈ ਤੱਕ ਵਧਿਆ ਕੋਰੋਨਾ ਕਰਫਿਊ, ਦੁਕਾਨਾਂ ਦੋ ਦਿਨਾਂ ਲਈ ਤਿੰਨ ਘੰਟੇ ਹੀ ਖੁੱਲ੍ਹਣਗੀਆਂ
ਇਹ ਵੀ ਪੜ੍ਹੋ: ਪ੍ਰਸ਼ਾਂਤ ਕਿਸ਼ੋਰ ਦੇ ਨਾਂ 'ਤੇ ਠੱਗੀ ਕਰਨ ਵਾਲੇ ਗਿਰੋਹ ਦੇ ਦੋ ਮੈਂਬਰ ਆਏ ਪੁਲਿਸ ਦੇ ਅੜੀਕੇ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin