ਬਲਾਤਕਾਰੀਆਂ ਨੂੰ ਨਿਪੁੰਸਕ ਬਣਾਉਣ ਦੇ ਕਾਨੂੰਨ ਨੂੰ ਮਨਜੂਰੀ, ਸਰਕਾਰ ਦੀ ਸਖ਼ਤੀ
ਸੰਘੀ ਕੈਬਨਿਟ ਦੀ ਬੈਠਕ 'ਚ ਇਹ ਫੈਸਲਾ ਲਿਆ ਗਿਆ ਜਿਸ 'ਚ ਕਾਨੂੰਨ ਮੰਤਰਾਲੇ ਨੇ ਬਲਾਤਕਾਰ ਰੋਧੀ ਆਰਡੀਨੈਂਸ ਦਾ ਡਰਾਫਟ ਪਾਸ ਕੀਤਾ। ਹਾਲਾਂਕਿ ਇਸ ਬਾਰੇ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ।
ਇਸਲਾਮਾਬਾਦ: ਪਾਕਿਸਤਾਨ ਦੇ ਮੀਡੀਆ 'ਚ ਮੰਗਲਵਾਰ ਜਾਰੀ ਇਕ ਖ਼ਬਰ 'ਚ ਦਾਅਵਾ ਕੀਤਾ ਗਿਆ ਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਇਕ ਕਾਨੂੰਨ ਨੂੰ ਸਿਧਾਂਤਕ ਮਨਜੂਰੀ ਦੇ ਦਿੱਤੀ। ਜਿਸ 'ਚ ਬਲਾਤਕਾਰ ਦੇ ਦੋਸ਼ੀਆਂ ਨੂੰ ਰਸਾਇਣਇਕ ਤਰੀਕੇ ਨਾਲ ਨਿਪੁੰਸਕ ਬਣਾਉਣ ਤੇ ਯੌਨ ਸੋਸ਼ਣ ਮਾਮਲਿਆਂ 'ਚ ਤੁਰੰਤ ਸੁਣਵਾਈ ਦਾ ਪ੍ਰਬੰਧ ਹੈ।
ਜਿਓ ਟੀਵੀ ਦੀ ਖ਼ਬਰ ਮੁਤਾਬਕ ਸੰਘੀ ਕੈਬਨਿਟ ਦੀ ਬੈਠਕ 'ਚ ਇਹ ਫੈਸਲਾ ਲਿਆ ਗਿਆ ਜਿਸ 'ਚ ਕਾਨੂੰਨ ਮੰਤਰਾਲੇ ਨੇ ਬਲਾਤਕਾਰ ਰੋਧੀ ਆਰਡੀਨੈਂਸ ਦਾ ਡਰਾਫਟ ਪਾਸ ਕੀਤਾ। ਹਾਲਾਂਕਿ ਇਸ ਬਾਰੇ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ। ਖ਼ਬਰ ਦੇ ਮੁਤਾਬਕ ਡ੍ਰਾਫਟ 'ਚ ਪੁਲਿਸ ਵਿਵਸਥਾ 'ਚ ਮਹਿਵਾਲਾਂ ਦੀ ਭੂਮਿਕਾ ਵਧਾਉਣਾ, ਬਲਾਤਕਾਰ ਦੇ ਮਾਮਲਿਆਂ 'ਚ ਤੇਜ਼ੀ ਨਾਲ ਸੁਣਵਾਈ ਕਰਨਾ ਤੇ ਗਵਾਹਾਂ ਦੀ ਸੁਰੱਖਿਆ ਸ਼ਾਮਲ ਹੈ।
ਖ਼ਬਰ ਦੇ ਮੁਤਾਬਕ ਪ੍ਰਧਾਨ ਮੰਤਰੀ ਖਾਨ ਨੇ ਕਿਹਾ ਇਹ ਗੰਭੀਰ ਮਾਮਲਾ ਹੈ ਤੇ ਇਸ ਮਾਮਲੇ 'ਚ ਦੇਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ, 'ਸਾਨੂੰ ਆਪਣੇ ਨਾਗਰਿਕਾਂ ਲਈ ਸੁਰੱਖਿਅਤ ਮਾਹੌਲ ਬਣਾਉਣਾ ਹੋਵਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਬਲਾਤਕਾਰ ਪੀੜਤਾ ਬਿਨਾਂ ਡਰ ਸ਼ਿਕਾਇਤ ਦਰਜ ਕਰਾ ਸਕਣਗੀਆਂ ਤੇ ਸਰਕਾਰ ਉਨ੍ਹਾਂ ਦੀ ਪਛਾਣ ਲੁਕਾ ਕੇ ਰੱਖੇਗੀ।
ਰਿਪੋਰਟ ਦੇ ਮੁਤਾਬਕ ਕੁਝ ਸੰਘੀ ਮੰਤਰੀਆਂ ਨੇ ਬਲਾਤਕਾਰ ਦੇ ਦੋਸ਼ੀਆਂ ਨੂੰ ਜਨਤਕ ਤੌਰ 'ਤੇ ਫਾਂਸੀ ਦੇਣ ਦੀ ਵੀ ਸਿਫਾਰਸ਼ ਕੀਤੀ। ਸੱਤਾਧਿਰ ਪਾਕਿਸਤਾਨ ਤਹਿਰੀਕ-ਏ-ਇਨਸਾਫ ਦੇ ਸੰਸਦ ਮੈਂਬਰ ਫੈਸਲ ਜਾਵੇਦ ਖਾਨ ਨੇ ਟਵਿਟਰ 'ਤੇ ਲਿਖਿਆ ਕਿ ਕਾਨੂੰਨ ਜਲਦ ਹੀ ਸੰਸਦ 'ਚ ਪੇਸ਼ ਕੀਤਾ ਜਾਵੇਗਾ।
ਭਾਰਤੀ ਮੌਸਮ ਵਿਭਾਗ ਨੇ ਜਾਰੀ ਕੀਤਾ 'ਨਿਵਾਰ' ਦਾ ਅਲਰਟ, ਇੰਡੀਗੋ ਨੇ 49 ਉਡਾਣਾਂ ਕੀਤੀਆਂ ਰੱਦ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ