ਪਾਕਿਸਤਾਨ 'ਚ ਨਹੀਂ ਹੋਇਆ ਕੋਰੋਨਾ ਵੈਕਸੀਨ ਦਾ ਇੰਤਜ਼ਾਮ, ਵੈਕਸੀਨ ਦੇਣ ਲਈ ਨਹੀਂ ਕੋਈ ਵੀ ਕੰਪਨੀ ਨਹੀਂ ਤਿਆਰ
ਪਾਕਿਸਤਾਨ ਦੇ ਪ੍ਰਮੁੱਖ ਅਖਬਾਰ ਡਾਨ ਨੇ 13 ਜਨਵਰੀ ਨੂੰ ਰਿਪੋਰਟ 'ਚ ਕਿਹਾ ਸੀ ਕਿ ਕਰਾਚੀ 'ਚ ਫੇਜ਼-1 ਦੇ ਟ੍ਰਾਇਲ ਤੋਂ ਬਾਅਦ ਚੀਨੀ ਕੰਪਨੀ ਸਿਨੋਫਾਰਮਾ ਤੋਂ ਕੋਵਿਡ-19 ਵੈਕਸੀਨ ਆਯਾਤ ਕਰਨ 'ਚ ਰੁਕਾਵਟ ਛੇਤੀ ਜਾਵੇਗੀ।
ਇਸਲਾਮਾਬਾਦ: ਦੁਨੀਆਂ ਭਰ ਦੇ ਕਈ ਦੇਸ਼ਾਂ ਨੇ ਕੋਰੋਨਾ ਇਨਫੈਕਸ਼ਨ ਨਾਲ ਨਜਿੱਠਣ ਲਈ ਵੈਕਸੀਨੇਸ਼ਨ ਸ਼ੁਰੂ ਕਰ ਦਿੱਤੀ ਹੈ। ਪਰ ਪਾਕਿਸਤਾਨ ਲਈ ਵੈਕਸੀਨ ਦਾ ਪ੍ਰਬੰਧ ਕਰਨਾ ਮੁਸ਼ਕਿਲ ਹੋ ਰਿਹਾ ਹੈ। ਇਮਰਾਨ ਖਾਨ ਸਰਕਾਰ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਪਾਕਿਸਤਾਨ ਨੇ ਕੋਵਿਡ-19 ਵੈਕਸੀਨ ਦਾ ਆਯਾਤ ਕਰਨ ਲਈ ਫਾਇਨਲ ਆਰਡਰ ਨਹੀਂ ਦਿੱਤਾ ਹੈ ਤੇ ਨਾ ਹੀ ਵੈਕਸੀਨ ਮੈਨੂਫੈਕਚਰਰ ਨੇ ਵੈਕਸੀਨ ਦੀ ਅਪੂਰਤੀ ਲਈ ਪਾਕਿਸਤਾਨ ਦੀ ਅਪੀਲ ਸਵੀਕਾਰ ਕੀਤੀ ਹੈ।
ਸਿਹਤ ਦੇ ਮਾਮਲੇ ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੇ ਸਪੈਸ਼ਲ ਅਸਿਸਟੈਂਟ ਡਾ.ਫੈਜ਼ਲ ਖਾਨ ਨੇ ਨਿਊਜ਼ ਇੰਟਰਨੈਸ਼ਨਲ ਨਾਲ ਗੱਲ ਕਰਦਿਆਂ ਕਿਹਾ ਹਾਲਾਂਕਿ ਅਸੀਂ ਆਪਣੇ ਫਰੰਟਲਾਇਨ ਵਰਕਰਸ ਤੇ ਦੂਜੇ ਲੋਕਾਂ ਲਈ ਛੇਤੀ ਤੋਂ ਛੇਤੀ ਕੋਵਿਡ-19 ਵੈਕਸੀਨ ਦਾ ਪਹਿਲਾ ਬੈਚ ਪ੍ਰਾਪਤ ਕਰਨ ਲਈ ਸਖਤ ਮਿਹਨਤ ਕਰ ਰਹੇ ਹਨ। ਪਰ ਫਾਇਨਲ ਆਰਡਰ ਅਜੇ ਤਕ ਨਹੀਂ ਦਿੱਤਾ ਗਿਆ ਤੇ ਨਾ ਹੀ ਕਿਸੇ ਵੀ ਵੈਕਸੀਨ ਮੈਨੂਫੈਕਚਰਰ ਨੇ ਇਸ ਦੀ ਅਪੀਲ ਸਵੀਕਾਰ ਕੀਤੀ ਹੈ।
ਚੀਨੀ ਵੈਕਸੀਨ ਦਾ ਹੋ ਰਿਹਾ ਇੰਤਜ਼ਾਰ
ਪਾਕਿਸਤਾਨ ਦੇ ਪ੍ਰਮੁੱਖ ਅਖਬਾਰ ਡਾਨ ਨੇ 13 ਜਨਵਰੀ ਨੂੰ ਰਿਪੋਰਟ 'ਚ ਕਿਹਾ ਸੀ ਕਿ ਕਰਾਚੀ 'ਚ ਫੇਜ਼-1 ਦੇ ਟ੍ਰਾਇਲ ਤੋਂ ਬਾਅਦ ਚੀਨੀ ਕੰਪਨੀ ਸਿਨੋਫਾਰਮਾ ਤੋਂ ਕੋਵਿਡ-19 ਵੈਕਸੀਨ ਆਯਾਤ ਕਰਨ 'ਚ ਰੁਕਾਵਟ ਛੇਤੀ ਜਾਵੇਗੀ। ਪਾਕਿਸਤਾਨ 'ਚ ਕੋਰੋਨਾ ਵਾਇਰਸ ਦੇ ਕੁੱਲ 5,14,338 ਮਾਮਲੇ ਸਾਹਮਣੇ ਆਏ ਜਦਕਿ 10,863 ਲੋਕਾਂ ਦੀ ਮੌਤ ਹੋਈ ਹੈ।