ਪਾਕਿਸਤਾਨ ਦੇ ਖੈਬਰ-ਪਖਤੂਨਖਵਾ 'ਚ ਭੀੜ ਨੇ ਹਿੰਦੂ ਮੰਦਰ ਨੂੰ ਲਾਈ ਅੱਗ, ਕੀਤਾ ਢਹਿ ਢੇਰੀ
ਹਿੰਦੂ ਭਾਈਚਾਰੇ ਦੇ ਖਿਲਾਫ ਇਸ ਘਟਨਾ ਨੂੰ ਪਾਕਿਸਤਾਨ ਸਮੇਤ ਦੁਨੀਆਂ ਦੇ ਹੋਰ ਹਿੱਸਿਆਂ 'ਚ ਮਨੁੱਖੀ ਅਧਿਕਾਰ ਕਾਰਕੁੰਨਾ ਵੱਲੋਂ ਆਲੋਚਨਾ ਕੀਤੀ ਜਾ ਰਹੀ ਹੈ।
ਪਾਕਿਸਤਾਨ: ਇੱਥੋਂ ਦੇ ਖੈਬਰ ਪਖਤੂਨਖਵਾ ਦੇ ਕਰਕ ਜ਼ਿਲ੍ਹੇ 'ਚ ਸਥਾਨਕ ਮੌਲਵੀ ਦੀ ਅਗਵਾਈ 'ਚ ਸੈਂਕੜੇ ਦੀ ਸੰਖਿਆਂ 'ਚ ਭੀੜ ਨੇ ਇਕ ਹਿੰਦੂ ਮੰਦਰ 'ਚ ਅੱਗ ਲਾ ਦਿੱਤੀ ਤੇ ਉਸ ਨੂੰ ਤੋੜ ਕੇ ਢਾਹ ਦਿੱਤਾ। ਸੋਸ਼ਲ ਮੀਡੀਆ 'ਤੇ ਇਕ ਵੀਡੀਓ ਕਲਿੱਪ ਵਾਇਰਲ ਹੋ ਰਹੀ ਹੈ। ਜਿਸ ਨਾਲ ਇਹ ਦੇਖਿਆ ਜਾ ਰਿਹਾ ਹੈ ਕਿ ਭੀੜ ਮੰਦਰ ਦੀ ਛੱਤ 'ਤੇ ਦੀਵਾਰ ਢਾਹ ਰਹੇ ਹਨ।
ਹਿੰਦੂ ਭਾਈਚਾਰੇ ਦੇ ਖਿਲਾਫ ਇਸ ਘਟਨਾ ਨੂੰ ਪਾਕਿਸਤਾਨ ਸਮੇਤ ਦੁਨੀਆਂ ਦੇ ਹੋਰ ਹਿੱਸਿਆਂ 'ਚ ਮਨੁੱਖੀ ਅਧਿਕਾਰ ਕਾਰਕੁੰਨਾ ਵੱਲੋਂ ਆਲੋਚਨਾ ਕੀਤੀ ਜਾ ਰਹੀ ਹੈ।
ਅਸਲ 'ਚ ਕਰਕ 'ਚ ਮੌਲਾਨਾ ਫਜਲੁਰ ਰਹਿਮਾਨ ਦੀ ਜਮੀਅਤ ਉਲੈਮਾ-ਏ-ਇਸਲਾਮ ਦੀ ਇਕ ਰੈਲੀ ਹੋਈ ਸੀ ਜਿਸ 'ਚ ਸ਼ਾਮਲ ਲੀਡਰਾਂ ਨੇ ਉਤੇਜਿਤ ਭਾਸ਼ਣ ਦਿੱਤੇ ਸਨ। ਜਿਸ ਤੋਂ ਬਾਅਦ ਭੀੜ ਨੇ ਮੰਦਰ ਨੂੰ ਅੱਗ ਲਾ ਦਿੱਤੀ ਤੇ ਮੰਦਰ ਨੂੰ ਪੂਰੀ ਤਰ੍ਹਾਂ ਤੋੜ ਕੇ ਢਾਹ ਦਿੱਤਾ।
ਹਾਲਾਂਕਿ ਜਮੀਅਤ ਓਲੈਮਾ ਏ ਇਸਲਾਮ ਦੀ ਪਾਰਟੀ ਨੇ ਬਾਅਦ 'ਚ ਕਿਹਾ ਕਿ ਉਹ ਮੰਦਰ ਤੋੜੇ ਜਾਣ ਦੀ ਨਿੰਦਾ ਕਰਦੇ ਹਨ ਪਰ ਇਸ ਵਾਰਦਾਤ ਨਾਲ ਉਨ੍ਹਾਂ ਦਾ ਕੋਈ ਲੈਣਾ-ਦੇਣਾ ਨਹੀਂ ਹੈ ਕਿਉਂਕਿ ਇਹ ਵਾਰਦਾਤ ਰੈਲੀ ਤੋਂ ਬਾਅਦ ਹੋਈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ