Pakistan inflation: ਪਾਕਿਸਤਾਨ 'ਚ ਮਹਿੰਗਾਈ ਦੀ ਮਾਰ 'ਤੇ ਮੰਤਰੀ ਨੇ ਦਿੱਤੀ ਇਹ ਸਲਾਹ
Inflation in Pakistan: ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਤੇ ਗਿਲਗਿਤ-ਬਾਲਟਿਸਤਾਨ ਦੇ ਸੰਘੀ ਮੰਤਰੀ ਅਲੀ ਅਮੀਨ ਗੰਡਾਪੁਰ ਨੇ ਲੋਕਾਂ ਨੂੰ 'ਚਾਹ ਵਿੱਚ ਘੱਟ ਖੰਡ ਪਾਉਣ ਤੇ ਘੱਟ ਰੋਟੀ ਖਾਣ' ਦੀ ਸਲਾਹ ਦਿੱਤੀ ਹੈ।
Pakistan Inflation: ਪਾਕਿਸਤਾਨ 'ਚ ਮਹਿੰਗਾਈ ਨੇ ਰਿਕਾਰਡ ਤੋੜ ਦਿੱਤੇ ਹਨ। ਚੀਜ਼ਾਂ ਦੀ ਕੀਮਤ ਆਪਣੇ ਸਿਖਰ 'ਤੇ ਹੈ, ਜਿਸ ਕਾਰਨ ਆਮ ਜਨਤਾ ਪ੍ਰੇਸ਼ਾਨ ਹੈ। ਇਸ ਦੌਰਾਨ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਤੇ ਗਿਲਗਿਤ-ਬਾਲਟਿਸਤਾਨ ਦੇ ਸੰਘੀ ਮੰਤਰੀ ਅਲੀ ਅਮੀਨ ਗੰਡਾਪੁਰ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਦੇਸ਼ ਲਈ ਕੁਰਬਾਨੀ ਦੀ ਕੀਮਤ 'ਤੇ ਮਹਿੰਗਾਈ ਨਾਲ ਨਜਿੱਠਣ ਲਈ “ਚਾਹ ਵਿੱਚ ਘੱਟ ਖੰਡ ਪਾਉ ਤੇ ਘੱਟ ਰੋਟੀ ਖਾਉ”।
ਪਾਕਿ ਨੇ ਫਿਰ ਛੇੜਿਆ ਕਸ਼ਮੀਰ ਦਾ ਰਾਗ
ਇਸ ਤੋਂ ਪਹਿਲਾਂ, ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਮੰਗਲਵਾਰ ਨੂੰ ਕਜ਼ਾਖਸਤਾਨ ਵਿੱਚ ਬਹੁਪੱਖੀ ਬੈਠਕ ਵਿੱਚ ਕਸ਼ਮੀਰ ਦਾ ਮੁੱਦਾ ਚੁੱਕਦਿਆਂ ਕਿਹਾ ਕਿ ਭਾਰਤ ਨਾਲ "ਮੁੱਖ ਵਿਵਾਦ" ਦੇ ਹੱਲ ਤੋਂ ਬਗੈਰ ਦੱਖਣੀ ਏਸ਼ੀਆ ਵਿੱਚ ਸਥਾਈ ਸ਼ਾਂਤੀ ਸੰਭਵ ਨਹੀਂ ਹੈ। ਕੁਰੈਸ਼ੀ ਨੇ ਵੀਡੀਓ ਬਿਆਨ ਰਾਹੀਂ ਏਸ਼ੀਆ ਵਿੱਚ ਸੰਵਾਦ ਤੇ ਵਿਸ਼ਵਾਸ ਨਿਰਮਾਣ ਉਪਾਅ ਸੰਮੇਲਨ (ਸੀਆਈਸੀਏ) ਦੀ ਕਾਨਫਰੰਸ ਦੇ ਵਿਦੇਸ਼ ਮੰਤਰੀਆਂ ਦੀ ਛੇਵੀਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਇਹ ਟਿੱਪਣੀਆਂ ਕੀਤੀਆਂ। ਮੀਟਿੰਗ ਦੀ ਮੇਜ਼ਬਾਨੀ ਸੀਆਈਸੀਏ ਦੇ ਮੌਜੂਦਾ ਪ੍ਰਧਾਨ ਕਜ਼ਾਖਸਤਾਨ ਨੇ ਕੀਤੀ ਸੀ।
ਵਿਦੇਸ਼ ਦਫਤਰ ਮੁਤਾਬਕ ਕੁਰੈਸ਼ੀ ਨੇ ਕਿਹਾ, “ਦੱਖਣੀ ਏਸ਼ੀਆ ਵਿੱਚ ਸਥਾਈ ਸ਼ਾਂਤੀ ਉਦੋਂ ਤੱਕ ਨਹੀਂ ਆਵੇਗੀ ਜਦੋਂ ਤੱਕ ਜੰਮੂ ਅਤੇ ਕਸ਼ਮੀਰ ਦਾ ਮੁੱਖ ਵਿਵਾਦ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (ਯੂਐਨਐਸਸੀ) ਦੇ ਮਤਿਆਂ ਅਤੇ ਕਸ਼ਮੀਰੀ ਲੋਕਾਂ ਦੀਆਂ ਇੱਛਾਵਾਂ ਦੇ ਅਨੁਸਾਰ ਹੱਲ ਨਹੀਂ ਹੁੰਦਾ।” ਭਾਰਤ ਨੇ ਪਾਕਿਸਤਾਨ ਨੂੰ ਵਾਰ-ਵਾਰ ਕਿਹਾ ਹੈ, “ਜੰਮੂ-ਕਸ਼ਮੀਰ” ਹਮੇਸ਼ਾ ਭਾਰਤ ਦਾ ਅਟੁੱਟ ਅੰਗ ਰਿਹਾ ਹੈ ਤੇ ਰਹੇਗਾ। ਭਾਰਤ ਨੇ ਪਾਕਿਸਤਾਨ ਨੂੰ ਹਕੀਕਤ ਨੂੰ ਸਵੀਕਾਰ ਕਰਨ ਤੇ ਭਾਰਤ ਵਿਰੋਧੀ ਪ੍ਰਚਾਰ ਰੋਕਣ ਦੀ ਸਲਾਹ ਵੀ ਦਿੱਤੀ ਹੈ।
ਇਹ ਵੀ ਪੜ੍ਹੋ: ਜੇ ਗ਼ਲਤੀ ਨਾਲ ਡਿਲੀਟ ਹੋ ਗਏ ਹਨ ਫ਼ੋਨ ਦੇ ਸਾਰੇ Contact ਨੰਬਰ, ਤਾਂ ਘਬਰਾਓ ਨਾ! ਇਸ ਟ੍ਰਿਕ ਨਾਲ ਹੋ ਜਾਣਗੇ ਰੀਕਵਰ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: