Pakistan Money laundering Cases: ਪਾਕਿਸਤਾਨ 'ਚ ਜਿੱਥੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਉਥੇ ਹੀ ਦੂਜੇ ਪਾਸੇ ਮੌਜੂਦਾ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਅਤੇ ਉਨ੍ਹਾਂ ਦੇ ਬੇਟੇ ਹਮਜ਼ਾ ਨੂੰ ਇਕ ਮਾਮਲੇ 'ਚ ਬਰੀ ਕਰ ਦਿੱਤਾ ਗਿਆ ਹੈ। ਪਾਕਿਸਤਾਨ ਦੇ ਨੈਸ਼ਨਲ ਅਕਾਊਂਟੇਬਿਲਿਟੀ ਬਿਊਰੋ (NAB)  ਨੇ ਪਿਤਾ-ਪੁੱਤਰ ਦੇ ਖਿਲਾਫ ਮਨੀ ਲਾਂਡਰਿੰਗ ਮਾਮਲੇ ਵਿੱਚ ਇੱਕ ਸਪਲੀਮੈਂਟਰੀ ਰਿਪੋਰਟ ਸੌਂਪੀ ਹੈ, ਜਿਸ ਵਿੱਚ ਉਨ੍ਹਾਂ ਨੂੰ "ਬੇਕਸੂਰ" ਦੱਸਿਆ ਗਿਆ ਹੈ।


ਸਮਾ ਟੀਵੀ ਦੀ ਰਿਪੋਰਟ ਮੁਤਾਬਕ ਜਵਾਬਦੇਹੀ ਅਦਾਲਤ ਦੇ ਜੱਜ ਕਮਰ-ਉਲ-ਜ਼ਮਾਨ ਨੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਅਤੇ ਉਨ੍ਹਾਂ ਦੇ ਪੁੱਤਰ ਹਮਜ਼ਾ ਖ਼ਿਲਾਫ਼ 10 ਮਈ, ਬੁੱਧਵਾਰ ਨੂੰ ਕੇਸ ਦੀ ਸੁਣਵਾਈ ਕੀਤੀ। ਸ਼ਾਹਬਾਜ਼ ਸ਼ਰੀਫ ਦੇ ਵਕੀਲ ਅਨਵਰ ਹੁਸੈਨ ਆਪਣੇ ਮੁਵੱਕਿਲ ਦੀ ਤਰਫੋਂ ਅਦਾਲਤ ਵਿੱਚ ਪੇਸ਼ ਹੋਏ। ਸੁਣਵਾਈ ਦੌਰਾਨ ਹਮਜ਼ਾ ਸ਼ਾਹਬਾਜ਼ ਨੇ ਮੈਡੀਕਲ ਆਧਾਰ 'ਤੇ ਹਾਜ਼ਰੀ ਤੋਂ ਛੋਟ ਦੀ ਮੰਗ ਕਰਨ ਵਾਲੀ ਪਟੀਸ਼ਨ ਦਾਇਰ ਕੀਤੀ, ਜਿਸ ਨੂੰ ਅਦਾਲਤ ਨੇ ਸਵੀਕਾਰ ਕਰ ਲਿਆ।


'ਮੁਲਜ਼ਮਾਂ ਦੀ ਮਾਮਲੇ 'ਚ ਕੋਈ ਸ਼ਮੂਲੀਅਤ ਨਹੀਂ ਮਿਲੀ'


ਅਦਾਲਤ ਵਿੱਚ ਪੇਸ਼ ਕੀਤੀ ਸਪਲੀਮੈਂਟਰੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਮੁੜ ਜਾਂਚ ਤੋਂ ਬਾਅਦ ਇਸ ਮਾਮਲੇ ਵਿੱਚ ਪ੍ਰਧਾਨ ਮੰਤਰੀ, ਉਨ੍ਹਾਂ ਦੀ ਪਤਨੀ ਨੁਸਰਤ ਸ਼ਾਹਬਾਜ਼, ਪੁੱਤਰ ਹਮਜ਼ਾ ਸ਼ਾਹਬਾਜ਼ ਅਤੇ ਹੋਰ ਮੁਲਜ਼ਮਾਂ ਦੀ ਸ਼ਮੂਲੀਅਤ ਸਾਹਮਣੇ ਨਹੀਂ ਆਈ। NAB ਅਧਿਕਾਰੀਆਂ ਮੁਤਾਬਕ ਮੁਲਜ਼ਮਾਂ ਦੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਐਨਏਬੀ ਸੋਧ ਐਕਟ ਤਹਿਤ ਪੁਸ਼ਟੀ ਨਹੀਂ ਹੋ ਸਕੀ। ਹਾਲਾਂਕਿ ਅਦਾਲਤ ਨੇ ਅਗਲੀ ਕਾਰਵਾਈ 24 ਮਈ ਤੱਕ ਮੁਲਤਵੀ ਕਰ ਦਿੱਤੀ ਅਤੇ ਪ੍ਰਧਾਨ ਮੰਤਰੀ ਦੇ ਜਵਾਈ ਹਾਰੂਨ ਯੂਸਫ ਅਜ਼ੀਜ਼ ਅਤੇ ਸਹਿ ਦੋਸ਼ੀ ਸਈਅਦ ਮੁਹੰਮਦ ਤਾਹਿਰ ਨਕਵੀ ਨੂੰ ਦਿੱਤੀ ਅੰਤਰਿਮ ਜ਼ਮਾਨਤ 24 ਮਈ ਤੱਕ ਵਧਾ ਦਿੱਤੀ।


ਤੁਹਾਨੂੰ ਦੱਸ ਦੇਈਏ ਕਿ ਕੁਝ ਸਾਲ ਪਹਿਲਾਂ NAB ਵਲੋਂ ਇੱਕ ਕੇਸ ਦਰਜ ਕੀਤਾ ਗਿਆ ਸੀ, ਜਿਸ ਵਿੱਚ ਦੋਸ਼ ਲਗਾਇਆ ਗਿਆ ਸੀ ਕਿ ਸ਼ਾਹਬਾਜ਼ ਸ਼ਰੀਫ ਅਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਮਨੀ ਲਾਂਡਰਿੰਗ ਅਤੇ ਫਰਜ਼ੀ ਖਾਤਿਆਂ ਰਾਹੀਂ ਫੰਡਾਂ ਦੇ ਗੈਰ-ਕਾਨੂੰਨੀ ਟ੍ਰਾਂਸਫਰ ਵਿੱਚ ਸ਼ਾਮਲ ਸਨ। ਦਸੰਬਰ 2020 ਵਿੱਚ, ਸੰਘੀ ਜਾਂਚ ਏਜੰਸੀ (FIA) ਨੇ ਚੀਨੀ ਘਪਲਿਆਂ ਦੇ ਮਾਮਲੇ ਵਿੱਚ 16 ਬਿਲੀਅਨ ਰੁਪਏ ਦੀ ਰਕਮ ਨੂੰ ਲਾਂਡਰਿੰਗ ਵਿੱਚ ਕਥਿਤ ਸ਼ਮੂਲੀਅਤ ਲਈ ਦੋ ਪੀਐਮਐਲ-ਐਨ ਨੇਤਾਵਾਂ ਵਿਰੁੱਧ ਅਦਾਲਤ ਵਿੱਚ ਚਲਾਨ ਪੇਸ਼ ਕੀਤਾ।


ਇਹ ਵੀ ਪੜ੍ਹੋ: Twitter New Features : Elon Musk ਦਾ ਵੱਡਾ ਐਲਾਨ, ਹੁਣ ਟਵਿਟਰ 'ਤੇ ਵੀ ਹੋਵੇਗੀ ਚੈਟਿੰਗ ਅਤੇ ਵੀਡੀਓ ਕਾਲਿੰਗ


ਸ਼ਾਹਬਾਜ਼ ਪਰਿਵਾਰ 'ਤੇ ਇਹ ਦੋਸ਼ ਸਨ


ਦੋਸ਼ ਲਾਇਆ ਗਿਆ ਸੀ ਕਿ ਸ਼ਾਹਬਾਜ਼ ਪਰਿਵਾਰ ਦੇ 28 ਬੇਨਾਮੀ ਖਾਤਿਆਂ ਦਾ ਪਤਾ ਲਗਾਇਆ ਗਿਆ ਹੈ, ਜਿਨ੍ਹਾਂ ਰਾਹੀਂ 2008 ਤੋਂ 2018 ਦੌਰਾਨ 16.3 ਅਰਬ ਰੁਪਏ ਦੀ ਮਨੀ ਲਾਂਡਰਿੰਗ ਕੀਤੀ ਗਈ ਸੀ। ਇਸ ਮਾਮਲੇ 'ਚ ਸ਼ਾਹਬਾਜ਼ ਅਤੇ ਹਮਜ਼ਾ ਦੇ ਨਾਲ-ਨਾਲ ਫਰਾਰ ਸੁਲੇਮਾਨ ਸ਼ਾਹਬਾਜ਼ 'ਤੇ ਵੀ ਮਾਮਲਾ ਦਰਜ ਕੀਤਾ ਗਿਆ ਸੀ। ਉਸ ਦੇ ਯੂਨਾਈਟਿਡ ਕਿੰਗਡਮ ਵਿੱਚ ਹੋਣ ਦੀਆਂ ਖਬਰਾਂ ਸਨ। ਐਫਆਈਆਰ ਵਿੱਚ 14 ਹੋਰ ਲੋਕਾਂ ਦੇ ਨਾਮ ਵੀ ਸ਼ਾਮਲ ਹਨ। ਹਾਲਾਂਕਿ, ਸ਼ਹਿਬਾਜ਼ ਪਰਿਵਾਰ ਨੇ ਮਨੀ ਲਾਂਡਰਿੰਗ ਜਾਂ ਹੋਰ ਗੈਰ-ਕਾਨੂੰਨੀ ਵਿੱਤੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਤੋਂ ਲਗਾਤਾਰ ਇਨਕਾਰ ਕੀਤਾ ਹੈ। ਉਸ ਨੇ ਕਿਹਾ ਹੈ ਕਿ ਉਸ ਵਿਰੁੱਧ ਕੇਸ ਰਾਜਨੀਤੀ ਤੋਂ ਪ੍ਰੇਰਿਤ ਹੈ ਅਤੇ ਦੇਸ਼ ਵਿਚ ਉਸ ਦੀ ਸਾਖ ਅਤੇ ਪ੍ਰਭਾਵ ਨੂੰ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।


ਸੁਲੇਮਾਨ ਨੂੰ ਕਲਿਨ ਚਿੱਟ


ਫੈਡਰਲ ਇਨਵੈਸਟੀਗੇਸ਼ਨ ਏਜੰਸੀ (ਐਫਆਈਏ) ਨੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਦੇ ਪੁੱਤਰ ਸੁਲੇਮਾਨ ਸ਼ਹਿਬਾਜ਼ ਨੂੰ ਕਲੀਨ ਚਿੱਟ ਦਿੰਦਿਆਂ ਕਿਹਾ ਹੈ ਕਿ ਏਜੰਸੀ ਨੂੰ ‘ਮਨੀ ਲਾਂਡਰਿੰਗ ਮਾਮਲੇ ਵਿੱਚ ਉਨ੍ਹਾਂ ਦੀ ਸ਼ਮੂਲੀਅਤ ਦਾ ਕੋਈ ਸਬੂਤ ਨਹੀਂ ਮਿਲਿਆ’।


ਇਹ ਵੀ ਪੜ੍ਹੋ: ਇੱਕ ਬੱਚੇ ਨੇ ਸਕੂਲ 'ਚ ਬਣਾਈ ਅਜਿਹੀ ਡਰਾਇੰਗ, ਅਧਿਆਪਕ ਨੇ ਘਬਰਾ ਕੇ ਬੁਲਾਈ ਐਮਰਜੈਂਸੀ ਮੀਟਿੰਗ