Pakistan: ਇਮਰਾਨ ਖਾਨ ਦੀ ਸਾਬਕਾ ਪਤਨੀ ਰੇਹਮ ਖਾਨ ਦੀ ਕਾਰ 'ਤੇ ਚੱਲੀਆਂ ਗੋਲੀਆਂ
2019 ਵਿਚ ਪੁਲਵਾਮਾ ਹਮਲੇ ਤੋਂ ਬਾਅਦ ਰੇਹਮ ਖਾਨ ਨੇ ਕਿਹਾ ਸੀ ਕਿ ਇਮਰਾਨ ਖਾਨ ਪਾਕਿਸਤਾਨ ਦੀ ਫੌਜ ਦੀ ਕਠਪੁਤਲੀ ਹੈ, ਇਮਰਾਨ ਵਿਚਾਰਧਾਰਾ ਅਤੇ ਉਦਾਰਵਾਦੀ ਨੀਤੀ ਨਾਲ ਸਮਝੌਤਾ ਕਰਕੇ ਸੱਤਾ ਵਿੱਚ ਆਏ ਸਨ।
Reham Khan Car Attacked: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਸਾਬਕਾ ਪਤਨੀ ਰੇਹਮ ਖਾਨ ਦੀ ਕਾਰ 'ਤੇ ਕੁਝ ਅਣਪਛਾਤੇ ਲੋਕਾਂ ਨੇ ਗੋਲੀਆਂ ਚਲਾ ਦਿੱਤੀਆਂ। ਰੇਹਮ ਖਾਨ ਨੇ ਟਵੀਟ ਕਰਕੇ ਇਸ ਹਮਲੇ ਦੀ ਜਾਣਕਾਰੀ ਦਿੱਤੀ। ਰੇਹਮ ਨੇ ਪਾਕਿਸਤਾਨ ਸਰਕਾਰ 'ਤੇ ਨਿਸ਼ਾਨਾ ਸਾਧਦੇ ਹੋਏ ਪੁੱਛਿਆ ਕੀ ਇਹ ਹੈ ਇਮਰਾਨ ਖਾਨ ਦਾ ਨਵਾਂ ਪਾਕਿਸਤਾਨ? ਇਸ ਨਾਲ ਹੀ ਉਨ੍ਹਾਂ ਪਾਕਿਸਤਾਨ ਨੂੰ ਡਰਪੋਕ, ਠੱਗਾਂ ਤੇ ਲਾਲਚੀ ਲੋਕਾਂ ਦਾ ਦੇਸ਼ ਕਿਹਾ।
I choose to live & die like the average Pakistani in Pakistan. Whether it was a cowardly targeted attack or just the state of lawlessness on the main highway of the twin cities…this so called government should be held accountable for it! For my homeland I can take a bullet! https://t.co/d3J5mj8xVc
— Reham Khan (@RehamKhan1) January 2, 2022
ਰੇਹਮ ਖਾਨ ਨੇ ਟਵੀਟ 'ਚ ਲਿਖਿਆ, 'ਮੈਂ ਆਪਣੇ ਭਤੀਜੇ ਦੇ ਵਿਆਹ ਤੋਂ ਵਾਪਸ ਆ ਰਹੀ ਸੀ। ਰਸਤੇ 'ਚ ਕੁਝ ਲੋਕਾਂ ਨੇ ਮੇਰੀ ਕਾਰ 'ਤੇ ਗੋਲੀਆਂ ਚਲਾ ਦਿੱਤੀਆਂ ਤੇ ਦੋ ਮੋਟਰਸਾਈਕਲ ਸਵਾਰਾਂ ਨੇ ਬੰਦੂਕ ਦੀ ਨੋਕ 'ਤੇ ਮੇਰੀ ਕਾਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਮੈਂ ਤੁਰੰਤ ਆਪਣੀ ਕਾਰ ਬਦਲ ਲਈ। ਮੇਰਾ ਸੁਰੱਖਿਆ ਗਾਰਡ ਤੇ ਡਰਾਈਵਰ ਕਾਰ ਵਿਚ ਸਨ। ਕੀ ਇਹ ਹੈ ਇਮਰਾਨ ਖਾਨ ਦਾ ਨਵਾਂ ਪਾਕਿਸਤਾਨ? ਕਾਇਰਾਂ, ਲੁਟੇਰਿਆਂ ਤੇ ਲਾਲਚੀ ਲੋਕਾਂ ਦੀ ਧਰਤੀ 'ਤੇ ਤੁਹਾਡਾ ਸੁਆਗਤ ਹੈ।
ਰੇਹਮ ਨੇ ਅੱਗੇ ਲਿਖਿਆ, 'ਮੈਂ ਇਕ ਆਮ ਪਾਕਿਸਤਾਨੀ ਵਾਂਗ ਜੀਣਾ ਅਤੇ ਮਰਨਾ ਚਾਹੁੰਦੀ ਹਾਂ। ਮੇਰੇ 'ਤੇ ਹਮਲਾ ਹੋਵੇ ਜਾਂ ਕਾਨੂੰਨ ਵਿਵਸਥਾ ਦੀਆਂ ਧੱਜੀਆਂ ਉਡਾਈਆਂ ਜਾਣ। ਇਸ ਲਈ ਇਸ ਅਖੌਤੀ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਣਾ ਚਾਹੀਦਾ ਹੈ। ਮੈਂ ਆਪਣੀ ਮਾਤ ਭੂਮੀ ਲਈ ਗੋਲੀ ਖਾਣ ਨੂੰ ਵੀ ਤਿਆਰ ਹਾਂ।
ਬ੍ਰਿਟਿਸ਼-ਪਾਕਿਸਤਾਨੀ ਮੂਲ ਦੀ ਪੱਤਰਕਾਰ ਤੇ ਸਾਬਕਾ ਟੀਵੀ ਐਂਕਰ ਰੇਹਮ ਖਾਨ ਦਾ ਵਿਆਹ 2014 ਵਿਚ ਇਮਰਾਨ ਖਾਨ ਨਾਲ ਹੋਇਆ ਸੀ। ਦੋਵਾਂ ਦੇ ਵਿਆਹ ਨੂੰ ਸਿਰਫ 10 ਮਹੀਨੇ ਹੀ ਚੱਲੇ ਸਨ। ਰੇਹਮ, 48, ਆਪਣੇ ਸਾਬਕਾ ਪਤੀ ਦੀ ਸਪੱਸ਼ਟ ਆਲੋਚਕ ਵਜੋਂ ਜਾਣੀ ਜਾਂਦੀ ਹੈ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਰੇਹਮ ਖਾਨ ਨੇ ਇਮਰਾਨ ਖਾਨ ਦੀ ਆਲੋਚਨਾ ਕੀਤੀ ਹੈ।
ਇਸ ਤੋਂ ਪਹਿਲਾਂ ਵੀ ਉਹ ਕਈ ਮੁੱਦਿਆਂ 'ਤੇ ਇਮਰਾਨ ਖਾਨ ਨੂੰ ਘੇਰ ਚੁੱਕੀ ਹੈ। 2019 ਵਿਚ ਪੁਲਵਾਮਾ ਹਮਲੇ ਤੋਂ ਬਾਅਦ ਰੇਹਮ ਖਾਨ ਨੇ ਕਿਹਾ ਸੀ ਕਿ ਇਮਰਾਨ ਖਾਨ ਪਾਕਿਸਤਾਨ ਦੀ ਫੌਜ ਦੀ ਕਠਪੁਤਲੀ ਹੈ, ਇਮਰਾਨ ਵਿਚਾਰਧਾਰਾ ਤੇ ਉਦਾਰਵਾਦੀ ਨੀਤੀ ਨਾਲ ਸਮਝੌਤਾ ਕਰਕੇ ਸੱਤਾ ਵਿੱਚ ਆਏ ਸਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904