(Source: ECI/ABP News)
ਪਾਕਿ 'ਚ ਸਿੱਖ ਕੁੜੀ ਦੇ ਧਰਮ ਪਰਿਵਰਤਨ ਮਾਮਲੇ 'ਚ ਨਵਾਂ ਮੋੜ
ਪਾਕਿਸਤਾਨ ਵਿੱਚ ਅਗਵਾ ਕਰਕੇ ਧਰਮ ਪਰਿਵਰਤਿਤ ਕੀਤੀ ਗਈ ਸਿੱਖ ਕੁੜੀ ਜਗਜੀਤ ਕੌਰ ਦੇ ਮਾਮਲੇ ਨੇ ਨਵਾਂ ਮੋੜ ਲੈ ਲਿਆ ਹੈ। ਲੜਕੀ ਤੇ ਲੜਕੇ ਦੇ ਪਰਿਵਾਰ ਨੇ ਅੱਜ ਲਹਿੰਦੇ ਪੰਜਾਬ ਦੇ ਰਾਜਪਾਲ ਨਾਲ ਮੁਲਾਕਾਤ ਕੀਤੀ ਹੈ। ਲਾਹੌਰ ਵਿੱਚ ਰਾਜਪਾਲ ਨੇ ਕਿਹਾ ਕਿ ਦੋਵਾਂ ਪੱਖਾਂ ਵਿੱਚ ਸਹਿਮਤੀ ਬਣ ਗਈ ਹੈ।
![ਪਾਕਿ 'ਚ ਸਿੱਖ ਕੁੜੀ ਦੇ ਧਰਮ ਪਰਿਵਰਤਨ ਮਾਮਲੇ 'ਚ ਨਵਾਂ ਮੋੜ pakistan sikh girl religion conversion updates ਪਾਕਿ 'ਚ ਸਿੱਖ ਕੁੜੀ ਦੇ ਧਰਮ ਪਰਿਵਰਤਨ ਮਾਮਲੇ 'ਚ ਨਵਾਂ ਮੋੜ](https://static.abplive.com/wp-content/uploads/sites/5/2019/08/30155456/jagjit-kaur-married-muslim-man-family-claims-she-has-been-converted-forcibly.jpg?impolicy=abp_cdn&imwidth=1200&height=675)
ਇਸਲਾਮਾਬਾਦ: ਪਾਕਿਸਤਾਨ ਵਿੱਚ ਅਗਵਾ ਕਰਕੇ ਧਰਮ ਪਰਿਵਰਤਿਤ ਕੀਤੀ ਗਈ ਸਿੱਖ ਕੁੜੀ ਜਗਜੀਤ ਕੌਰ ਦੇ ਮਾਮਲੇ ਨੇ ਨਵਾਂ ਮੋੜ ਲੈ ਲਿਆ ਹੈ। ਲੜਕੀ ਤੇ ਲੜਕੇ ਦੇ ਪਰਿਵਾਰ ਨੇ ਅੱਜ ਲਹਿੰਦੇ ਪੰਜਾਬ ਦੇ ਰਾਜਪਾਲ ਨਾਲ ਮੁਲਾਕਾਤ ਕੀਤੀ ਹੈ। ਲਾਹੌਰ ਵਿੱਚ ਰਾਜਪਾਲ ਨੇ ਕਿਹਾ ਕਿ ਦੋਵਾਂ ਪੱਖਾਂ ਵਿੱਚ ਸਹਿਮਤੀ ਬਣ ਗਈ ਹੈ।
Jagjit Kaur case: Governor of Pakistan's Punjab province Mohammad Sarwar announces that families of the Sikh girl and the Muslim boy have reached a compromise, girl to return home. pic.twitter.com/T81iCNA7Lv
— ANI (@ANI) September 3, 2019
ਮੁਲਾਕਾਤ ਦੌਰਾਨ ਲੜਕੀ ਦਾ ਧਰਮ ਪਰਿਵਰਤਨ ਕਰਾਉਣ ਵਾਲੇ ਮੁਲਜ਼ਮ ਲੜਕੇ ਦੇ ਪਿਤਾ ਨੇ ਰਾਜਪਾਲ ਸਾਹਮਣੇ ਕਿਹਾ ਕਿ ਲੜਕੀ ਦੇ ਪਿਤਾ ਚਾਹੁਣ ਤਾਂ ਉਹ ਆਪਣੀ ਕੁੜੀ ਨੂੰ ਆਪਣੇ ਘਰ ਲਿਜਾ ਸਕਦੇ ਹਨ। ਉੱਧਰ ਇਸ ਮੁਲਾਕਾਤ ਦੌਰਾਨ ਲੜਕੀ ਦੇ ਮਾਪਿਆਂ ਨੇ ਕਿਹਾ ਹੈ ਕਿ ਜੇ ਲੜਕੀ ਸਾਡੇ ਨਾਲ ਨਹੀਂ ਰਹਿਣਾ ਚਾਹੁੰਦੀ, ਤਾਂ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ। ਉਹ ਜਿੱਥੇ ਚਾਹੇ ਰਹਿ ਸਕਦੀ ਹੈ।
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਜਗਜੀਤ ਕੌਰ ਨਾਂ ਦੀ ਸਿੱਖ ਕੁੜੀ ਦੇ ਮੁਸਲਿਮ ਨੌਜਵਾਨ ਮੁਹੰਮਦ ਹੁਸੈਨ ਜ਼ੁਲਫ਼ੀਕਾਰ ਨਾਲ ਨਿਕਾਹ ਦੀ ਵੀਡੀਓ ਸਾਹਮਣੇ ਆਉਣ ਉਪਰੰਤ ਇਹ ਸਾਰਾ ਮਾਮਲਾ ਪੂਰੀ ਦੁਨੀਆਂ ਵਿੱਚ ਛਾ ਗਿਆ। ਜਗਜੀਤ ਵੀਡੀਓ ਵਿੱਚ ਆਪਣਾ ਨਵਾਂ ਨਾਂ ਆਇਸ਼ਾ ਦੱਸ ਰਹੀ ਹੈ ਤੇ ਨਿਕਾਹ ਵੀ ਆਪਣੀ ਮਰਜ਼ੀ ਮੁਤਾਬਕ ਹੋਇਆ ਦੱਸ ਰਹੀ ਹੈ ਜਦਕਿ ਉਸ ਦੇ ਪਰਿਵਾਰ ਦਾ ਕਹਿਣਾ ਸੀ ਕਿ ਇਹ ਸਭ ਜ਼ਬਰਨ ਕਰਾਇਆ ਗਿਆ ਹੈ। ਪਰਿਵਾਰ ਨੇ ਨਿਆਂ ਦੀ ਮੰਗ ਕੀਤੀ ਸੀ। ਪਾਕਿਸਤਾਨ ਸਮੇਤ ਭਾਰਤ ਵਿੱਚ ਵੀ ਇਸ ਸਬੰਧੀ ਕਾਫੀ ਵਿਰੋਧ ਦੇਖਣ ਨੂੰ ਮਿਲਿਆ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)