ਪਾਕਿਸਤਾਨੀਆਂ ਨੇ ਕਾਇਦ-ਏ-ਆਜ਼ਮ ਮੁਹੰਮਦ ਅਲੀ ਜਿਨਾਹ ਨੂੰ ਵੀ ਨਹੀਂ ਛੱਡਿਆ, ਜਾਇਦਾਦ ਕੀਤੀ ਗਾਇਬ
ਭਾਰਤ ਨੂੰ ਧਰਮ ਦੇ ਨਾਂ 'ਤੇ ਵੰਡਣ ਵਾਲੇ ਪਾਕਿਸਤਾਨ ਦੇ ਬਾਨੀ ਕਾਇਦ-ਏ-ਆਜ਼ਮ ਮੁਹੰਮਦ ਅਲੀ ਜਿਨਾਹ ਅਤੇ ਉਨ੍ਹਾਂ ਦੀ ਭੈਣ ਫਾਤਿਮਾ ਜਿਨਾਹ ਦੀ ਜਾਇਦਾਦ ਗਾਇਬ ਹੋ ਗਈ ਹੈ।
ਲਾਹੌਰ: ਭਾਰਤ ਨੂੰ ਧਰਮ ਦੇ ਨਾਂ 'ਤੇ ਵੰਡਣ ਵਾਲੇ ਪਾਕਿਸਤਾਨ ਦੇ ਬਾਨੀ ਕਾਇਦ-ਏ-ਆਜ਼ਮ ਮੁਹੰਮਦ ਅਲੀ ਜਿਨਾਹ ਅਤੇ ਉਨ੍ਹਾਂ ਦੀ ਭੈਣ ਫਾਤਿਮਾ ਜਿਨਾਹ ਦੀ ਜਾਇਦਾਦ ਗਾਇਬ ਹੋ ਗਈ ਹੈ। ਇਸ ਦੇ ਮੱਦੇਨਜ਼ਰ ਪਾਕਿਸਤਾਨ ਦੀ ਇਕ ਅਦਾਲਤ ਨੇ ਦੇਸ਼ ਦੇ ਸੰਸਥਾਪਕ ਮੁਹੰਮਦ ਅਲੀ ਜਿਨਾਹ ਅਤੇ ਉਨ੍ਹਾਂ ਦੀ ਭੈਣ ਫਾਤਿਮਾ ਦੀ ਜਾਇਦਾਦ ਅਤੇ ਹੋਰ ਸਮਾਨ ਦਾ ਪਤਾ ਲਗਾਉਣ ਲਈ ਇਕ ਮੈਂਬਰੀ ਕਮਿਸ਼ਨ ਦਾ ਗਠਨ ਕੀਤਾ ਹੈ।
ਸਿੰਧ ਹਾਈ ਕੋਰਟ (SHC) ਦੇ ਹੁਕਮਾਂ ਤੋਂ ਬਾਅਦ, ਮੰਗਲਵਾਰ ਨੂੰ ਸੇਵਾਮੁਕਤ ਜਸਟਿਸ ਫਹੀਮ ਅਹਿਮਦ ਸਿੱਦੀਕੀ ਦੀ ਪ੍ਰਧਾਨਗੀ ਹੇਠ ਕਮਿਸ਼ਨ ਦਾ ਗਠਨ ਕੀਤਾ ਗਿਆ ਸੀ। ਅਦਾਲਤ ਨੇ ਜਿਨਾਹ ਅਤੇ ਉਸ ਦੀ ਭੈਣ ਦੇ ਬੈਂਕ ਖਾਤਿਆਂ ਵਿੱਚ ਸ਼ੇਅਰਾਂ, ਗਹਿਣਿਆਂ, ਵਾਹਨਾਂ ਅਤੇ ਪੈਸਿਆਂ ਸਮੇਤ ਜਾਇਦਾਦਾਂ ਨਾਲ ਸਬੰਧਤ 50 ਸਾਲ ਪੁਰਾਣੇ ਕੇਸ ਦੀ ਸੁਣਵਾਈ ਦੌਰਾਨ ਇਹ ਹੁਕਮ ਦਿੱਤਾ ਸੀ। ਪਾਕਿਸਤਾਨ ਦੀ ਸਥਾਪਨਾ ਤੋਂ ਇੱਕ ਸਾਲ ਬਾਅਦ ਸਤੰਬਰ 1948 ਵਿੱਚ ਜਿਨਾਹ ਦੀ ਮੌਤ ਹੋ ਗਈ ਸੀ।
ਕੀਮਤੀ ਵਸਤੂਆਂ ਅਤੇ ਜਾਇਦਾਦਾਂ ਦਾ ਅਜੇ ਤੱਕ ਪਤਾ ਨਹੀਂ ਲੱਗਾ
1967 ਵਿੱਚ ਕਰਾਚੀ ਵਿੱਚ ਫਾਤਿਮਾ ਦੀ ਮੌਤ ਹੋ ਗਈ ਸੀ। ਜਸਟਿਸ ਜ਼ੁਲਫਿਕਾਰ ਅਹਿਮਦ ਖਾਨ ਦੀ ਅਗਵਾਈ ਵਾਲੇ ਐਸਐਚਸੀ ਬੈਂਚ ਨੇ ਸੁਣਵਾਈ ਦੌਰਾਨ ਦੇਖਿਆ ਕਿ ਭੈਣ-ਭਰਾਵਾਂ ਦੀਆਂ ਸਾਰੀਆਂ ਸੂਚੀਬੱਧ ਕੀਮਤੀ ਚੀਜ਼ਾਂ ਅਤੇ ਜਾਇਦਾਦ, ਜੋ ਜ਼ਾਹਰ ਤੌਰ 'ਤੇ ਗਾਇਬ ਹਨ, ਦਾ ਅਜੇ ਤੱਕ ਪਤਾ ਨਹੀਂ ਲੱਗਾ ਹੈ। ਕਈ ਹੋਰ ਆਈਟਮਾਂ, ਜਿਨ੍ਹਾਂ ਦਾ ਪਹਿਲਾਂ ਰਿਪੋਰਟ ਵਿੱਚ ਜ਼ਿਕਰ ਕੀਤਾ ਗਿਆ ਸੀ, ਤਿਆਰ ਕੀਤੀ ਗਈ ਤਾਜ਼ਾ ਸੂਚੀ ਵਿੱਚੋਂ ਗਾਇਬ ਸੀ। ਇਹ ਪਟੀਸ਼ਨ ਫਾਤਿਮਾ ਦੇ ਰਿਸ਼ਤੇਦਾਰ ਹੁਸੈਨ ਵਲੀਜੀ ਨੇ ਦਾਇਰ ਕੀਤੀ ਸੀ।
ਇਸ ਤੋਂ ਪਹਿਲਾਂ ਇਮਰਾਨ ਖਾਨ ਸਰਕਾਰ ਨੂੰ ਲਗਾਤਾਰ ਘੇਰ ਰਹੇ ਬਲੋਚ ਬਾਗੀਆਂ ਨੇ ਬੀਤੇ ਦਿਨੀਂ ਮੁਹੰਮਦ ਅਲੀ ਜਿਨਾਹ ਦੇ ਬੁੱਤ ਨੂੰ ਉਡਾ ਦਿੱਤਾ ਸੀ। ਇਹ ਹਮਲਾ ਪਾਕਿਸਤਾਨ ਦੇ ਗਵਾਦਰ ਸ਼ਹਿਰ ਵਿੱਚ ਹੋਇਆ ਜਿੱਥੇ ਚੀਨ ਚੀਨ-ਪਾਕਿਸਤਾਨ ਆਰਥਿਕ ਗਲਿਆਰੇ ਦੇ ਤਹਿਤ ਅਰਬਾਂ ਡਾਲਰ ਦਾ ਨਿਵੇਸ਼ ਕਰ ਰਿਹਾ ਹੈ। ਪਾਬੰਦੀਸ਼ੁਦਾ ਬਲੋਚ ਲਿਬਰੇਸ਼ਨ ਫਰੰਟ ਨੇ ਬੰਬ ਧਮਾਕੇ ਦੀ ਜ਼ਿੰਮੇਵਾਰੀ ਲਈ ਸੀ। ਪਾਕਿਸਤਾਨੀ ਅਖਬਾਰ ਡਾਨ ਦੀ ਰਿਪੋਰਟ ਮੁਤਾਬਕ ਜਿਨਾਹ ਦੀ ਇਹ ਮੂਰਤੀ ਇਸ ਸਾਲ ਦੇ ਸ਼ੁਰੂ ਵਿਚ ਮਰੀਨ ਡਰਾਈਵ ਇਲਾਕੇ ਵਿਚ ਸਥਾਪਿਤ ਕੀਤੀ ਗਈ ਸੀ, ਜਿਸ ਨੂੰ ਸੁਰੱਖਿਅਤ ਖੇਤਰ ਮੰਨਿਆ ਜਾਂਦਾ ਹੈ।
ਇਹ ਵੀ ਪੜ੍ਹੋ: New Technology: ਐਕਸੀਡੈਂਟ ਤੋਂ ਪਹਿਲਾਂ ਹੀ ਡਰਾਈਵਰ ਨੂੰ ਮਿਲੇਗਾ ਅਲਰਟ, ਟਾਲਿਆ ਜਾ ਸਕੇਗਾ ਹਾਦਸਾ
ਇਹ ਵੀ ਪੜ੍ਹੋ: ਸ਼ਰਾਬ ਇੰਝ ਕਰਦੀ ਮਰਦਾਂ ਤੇ ਔਰਤਾਂ ਦੀ ਸੈਕਸ ਲਾਈਫ਼ ਨੂੰ ਪ੍ਰਭਾਵਿਤ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :