ਪੜਚੋਲ ਕਰੋ
(Source: ECI/ABP News)
ਹੀਟਵੇਵ ਪ੍ਰਦੂਸ਼ਨ ਦੇ ਕਾਰਨ ਇਸ ਸ਼ਹਿਰ ਨੇ ਆਪਣੀ 60% ਕਾਰਾਂ ‘ਤੇ ਲਗਾਈ ਪਾਬੰਦੀ
ਪੈਰਿਸ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਆਨ-ਰੋਡ ਰਜਿਸਟਰਡ ਕਾਰਾਂ ‘ਚ ਘੱਟੋ ਘੱਟ 60% ‘ਤੇ ਪਾਬੰਦੀ ਲੱਗਾ ਦਿੱਤੀ ਹੈ। ਜਿਸ ਦਾ ਕਾਰਨ ਹੈ ਪ੍ਰਦੁਸ਼ਨ ਅਤੇ ਵਧ ਰਹੀ ਹੀਟਵੇਵ।
![ਹੀਟਵੇਵ ਪ੍ਰਦੂਸ਼ਨ ਦੇ ਕਾਰਨ ਇਸ ਸ਼ਹਿਰ ਨੇ ਆਪਣੀ 60% ਕਾਰਾਂ ‘ਤੇ ਲਗਾਈ ਪਾਬੰਦੀ Paris bans up to 60% of its cars as heatwave worsens pollution ਹੀਟਵੇਵ ਪ੍ਰਦੂਸ਼ਨ ਦੇ ਕਾਰਨ ਇਸ ਸ਼ਹਿਰ ਨੇ ਆਪਣੀ 60% ਕਾਰਾਂ ‘ਤੇ ਲਗਾਈ ਪਾਬੰਦੀ](https://static.abplive.com/wp-content/uploads/sites/5/2019/06/29091524/Paris-bans.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਪੈਰਿਸ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਆਨ-ਰੋਡ ਰਜਿਸਟਰਡ ਕਾਰਾਂ ‘ਚ ਘੱਟੋ ਘੱਟ 60% ‘ਤੇ ਪਾਬੰਦੀ ਲੱਗਾ ਦਿੱਤੀ ਹੈ। ਜਿਸ ਦਾ ਕਾਰਨ ਹੈ ਪ੍ਰਦੂਸ਼ਨ ਅਤੇ ਵਧ ਰਹੀ ਹੀਟਵੇਵ। ਇਸ ਬਾਰੇ ਸੀਟੀ ਕੌਂਸਲ ਦਾ ਕਹਿਣਾ ਹੈ ਕਿ ਇਹ ਪਾਬੰਦੀ ਗਰਮੀ ਦੇ ਮੌਸਮ ਤਕ ਜਾਰੀ ਰਹੇਗੀ। ਇਸ ਦੇ ਨਾਲ ਉਨ੍ਹਾਂ ਦੱਸਿਆ ਕਿ ਬੁੱਧਵਾਰ ਨੂੰ ਪੁਰਾਣੀ ਅਤੇ ਘੱਟ ਸਮਰੱਥਾ ਵਾਲੀ ਕਾਰਾਂ ‘ਤੇ ਪਾਬੰਦੀ ਲਗਾਈ ਗਈ ਹੈ।
ਡਾਟਾ ਫਰਮ AAA ਡਾਟਾ ਨੇ ਕਿਹਾ ਕਿ ਪੈਰਿਸ ਦੇ ਆਇਲ-ਦ-ਫਰਾਂਸ ਖੇਤਰ ‘ਚ ਕਰੀਬ ਪੰਜ ਲੱਖ ਵਾਹਨ ਦਰਜ ਸੀ ਜਿਨ੍ਹਾਂ ਨੂੰ ਪੈਰਿਸ ਨੇ 60 ਫੀਸਦ ਬੈਨ ਵਾਹਨਾਂ ‘ਚ ਕਵਰ ਕੀਤਾ ਹੈ ਅਤੇ ਇਹ ਇੱਕ ਰਿਕਾਰਡ ਨੰਬਰ ਹੈ। ਅਜਿਹਾ ਕਰਨ ਨਾਲ ਸ਼ਹਿਰ ‘ਚ ਟ੍ਰੈਫਿਕ ‘ਚ ਵੀ ਕੁਝ ਕਮੀ ਆਈ ਹੈ। ਜਦਕਿ ਕਈ ਡ੍ਰਾਈਵਰਾਂ ਦਾ ਕਹਿਣਾ ਹੈ ਕਿ ਉਹ ਨਿਯਮ ਨੂੰ ਨਜ਼ਰ-ਅੰਦਾਜ਼ ਵੀ ਕਰ ਰਹੇ ਹਨ ਕਿਉਂਕਿ ਇਸ ਦਾ ਜੁਰਮਾਨਾ ਸਿਰਫ 77 ਡਾਲਰ ਕਾਰ ਲਈ ਅਤੇ 135 ਡਾਲਰ ਵੈਨ ਲਈ ਹੈ।
ਪੈਰਿਸ ਦੇ ਡ੍ਰਾਈਵਿੰਗ ਪਾਬੰਦੀ ਨਵੇਂ ਨਿਯਮ ਨੂੰ ‘ਕ੍ਰਾਈਟ’ ਰੰਗਦਾਰ ਸਟੀਕਰ ਸਿਸਟਮ ਤਹਿਤ ਲਗਾਇਆ ਗਿਆ ਸੀ, ਜੋ ਕਾਰ ਦੀ ਉਮਰ ਅਤੇ ਪ੍ਰਦੂਸ਼ਣ ਦੇ ਪਧਰਾਂ ਨਾਲ ਕਾਰ ਦਾ ਵਰਗੀਕਰਨ ਕਰਦੀ ਹੈ। ਜਨਵਰੀ 2006 ਦੇ ਬਾਅਦ ਰਜਿਸਟਰਡ ਸਿਰਫ ਇਲੈਕਟ੍ਰੋਨਿਕ ਅਤੇ ਹਾਈਡ੍ਰੋਜਨ ਵਾਹਨ ਅਤੇ ਜਨਵਰੀ 2011 ਤੋਂ ਬਾਅਦ ਰਜਿਸਟਰਡ ਪੈਟਰੌਲ ਕਾਰਾਂ ਸੜਕਾਂ ‘ਤੇ 1 ਅਤੇ 2 ਦੇ ਕ੍ਰਮ ਮੁਤਾਬਕ ਚਲ ਸਕਦੀਆਂ ਹਨ।
ਸ਼ਹਿਰੀ ਕੌਂਸਲ ਇਸ ਨਿਯਮ ਨੂੰ 2030 ਤਕ ਜਾਰੀ ਰੱਖਣ ਦੀ ਯੋਜਨਾ ਹੈ। ਉਨ੍ਹਾਂ ਦਾ ਕਹਿਣਾ ਹੈ ਗ੍ਰੇਟਰ ਪੈਰਿਸ ਦੀ ਸੜਕਾਂ ‘ਤੇ ਸਿਰਫ ਇਲੈਕਟ੍ਰੋਨਿਕ ਅਤੇ ਹਾਈਡ੍ਰੋਜਨ ਫਿਊਲ ਕਾਰਾਂ ਨੂੰ ਹੀ ਚਲਣ ਦੀ ਇਜਾਜ਼ਤ ਮਿਲੇਗੀ।
![ਹੀਟਵੇਵ ਪ੍ਰਦੂਸ਼ਨ ਦੇ ਕਾਰਨ ਇਸ ਸ਼ਹਿਰ ਨੇ ਆਪਣੀ 60% ਕਾਰਾਂ ‘ਤੇ ਲਗਾਈ ਪਾਬੰਦੀ](https://static.abplive.com/wp-content/uploads/sites/5/2019/06/29091517/Paris-bans-1.jpg)
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਚੰਡੀਗੜ੍ਹ
ਪਟਿਆਲਾ
ਬਾਲੀਵੁੱਡ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)