Philippines: ਫਿਲੀਪੀਨਜ਼ 'ਚ ਵੱਡਾ ਹਾਦਸਾ! 250 ਲੋਕਾਂ ਨੂੰ ਲੈ ਕੇ ਜਾ ਰਹੀ ਕਿਸ਼ਤੀ ਨੂੰ ਲੱਗੀ ਅੱਗ, ਲੋਕ ਜ਼ਿੰਦਾ ਸੜੇ, ਕਈ ਲਾਪਤਾ
Philippines: ਫਿਲੀਪੀਨਜ਼ 'ਚ ਵੱਡਾ ਹਾਦਸਾ ਹੋ ਗਿਆ। ਇੱਥੇ 250 ਲੋਕਾਂ ਨੂੰ ਲੈ ਕੇ ਜਾ ਰਹੀ ਇੱਕ ਕਿਸ਼ਤੀ ਨੂੰ ਅੱਗ ਲੱਗ ਗਈ। ਇਸ ਹਾਦਸੇ 'ਚ ਕਈ ਲੋਕ ਜ਼ਿੰਦਾ ਸੜ ਗਏ ਹਨ। ਲੋਕਾਂ ਨੂੰ ਬਚਾਉਣ ਲਈ ਰਾਹਤ-ਬਚਾਅ ਦਾ ਕੰਮ ਕੀਤਾ ਜਾ ਰਿਹਾ ਹੈ।
Philippines: ਦੱਖਣੀ-ਪੂਰਬੀ ਏਸ਼ੀਆਈ ਦੇਸ਼ ਫਿਲੀਪੀਨਜ਼ (Philippines) 'ਚ ਵੀਰਵਾਰ (30 ਮਾਰਚ) ਨੂੰ ਇੱਕ ਵੱਡਾ ਹਾਦਸਾ ਵਾਪਰ ਗਿਆ। ਇੱਥੇ 250 ਲੋਕਾਂ ਨੂੰ ਲੈ ਕੇ ਜਾ ਰਹੀ ਇੱਕ ਕਿਸ਼ਤੀ ਨੂੰ ਅੱਗ ਲੱਗ ਗਈ। ਇਸ ਹਾਦਸੇ 'ਚ ਕਈ ਲੋਕਾਂ ਦੇ ਜ਼ਿੰਦਾ ਸੜ ਜਾਣ ਦੀ ਸੂਚਨਾ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਹਾਦਸੇ 'ਚ ਅੱਗ ਲੱਗਣ ਕਾਰਨ ਕਈ ਲੋਕ ਝੁਲਸ ਗਏ। ਇਸ ਭਿਆਨਕ ਹਾਦਸੇ ਤੋਂ ਤੁਰੰਤ ਬਾਅਦ ਰਾਹਤ ਅਤੇ ਬਚਾਅ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।
ਸਮਾਚਾਰ ਏਜੰਸੀ ਦੀ ਰਿਪੋਰਟ ਮੁਤਾਬਕ ਇਹ ਘਟਨਾ ਪ੍ਰਸ਼ਾਂਤ ਮਹਾਸਾਗਰ ਵਿੱਚ ਉਸ ਸਮੇਂ ਵਾਪਰੀ ਜਦੋਂ ਫਿਲੀਪੀਨਜ਼ ਵਿੱਚ 250 ਲੋਕਾਂ ਨੂੰ ਲੈ ਕੇ ਜਾ ਰਹੀ ਇੱਕ ਕਿਸ਼ਤੀ ਵਿੱਚ ਅੱਗ ਲੱਗ ਗਈ। ਹੁਣ ਤੱਕ 12 ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ ਅਤੇ 7 ਲਾਪਤਾ ਦੱਸੇ ਜਾ ਰਹੇ ਹਨ।
ਫਿਲੀਪੀਨ ਕੋਸਟ ਗਾਰਡਜ਼ (ਪੀਸੀਜੀ) ਨੇ ਦੱਸਿਆ ਕਿ ਯਾਤਰੀ ਕਿਸ਼ਤੀ ਦੱਖਣੀ ਫਿਲੀਪੀਨਜ਼ ਦੇ ਪਾਣੀਆਂ ਵਿੱਚੋਂ ਲੰਘ ਰਹੀ ਸੀ ਜਦੋਂ ਇਸ ਨੂੰ ਬਾਲੁਕ-ਬਾਲੁਕ ਟਾਪੂ ਦੇ ਨੇੜੇ ਅੱਗ ਲੱਗ ਗਈ। ਬਾਲੁਕ-ਬਾਲੁਕ ਟਾਪੂ ਫਿਲੀਪੀਨਜ਼ ਦੇ ਬਾਸਿਲਾਨ ਸੂਬੇ ਵਿੱਚ ਪੈਂਦਾ ਹੈ। ਜ਼ੈਂਬੋਆਂਗਾ ਸਥਿਤ ਫਿਲੀਪੀਨ ਕੋਸਟ ਗਾਰਡ (ਪੀਸੀਜੀ) ਦੇ ਅਨੁਸਾਰ, ਕਈ ਪਾਣੀ ਦੇ ਜਹਾਜ਼ ਅੱਗ ਬੁਝਾਉਣ ਵਿੱਚ ਲੱਗੇ ਹੋਏ ਹਨ।
ਇਹ ਵੀ ਪੜ੍ਹੋ: 1 April ਤੋਂ ਆਮ ਆਦਮੀ ਨੂੰ ਲੱਗੇਗਾ ਵੱਡਾ ਝਟਕਾ, ਵਧਣਗੀਆਂ ਕਈ ਚੀਜ਼ਾਂ ਦੀਆਂ ਕੀਮਤਾਂ, ਲਿਸਟ ਲੰਬੀ ਹੈ, ਤੁਰੰਤ ਦੇਖੋ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੌਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ: Shocking: ਕੀ ਤੁਸੀਂ ਕਦੇ ਮਨੁੱਖ ਦੇ ਆਕਾਰ ਦੇ ਚਮਗਿੱਦੜ ਨੂੰ ਦੇਖਿਆ ਹੈ? ਘਰ ਦੇ ਬਾਹਰ ਇਸ ਨੂੰ ਉਲਟਾ ਲਟਕਦਾ ਦੇਖਿਆ ਤਾਂ ਲੋਕ ਡਰ ਗਏ