ਪਾਕਿਸਤਾਨ ਜਾਣ ਵਾਲੇ ਸਿੱਖ ਸ਼ਰਧਾਲੂਆਂ ਨੂੰ ਹੁਣ ਪੂਰੀ ਕਰਨੀ ਪਏਗੀ ਇਹ ਸ਼ਰਤ
ਪਾਕਿਸਤਾਨੀ ਦੂਤਾਵਾਸ ਮੁਤਾਬਕ ਸ਼ਰਧਾਲੂਆਂ ਨੂੰ 18 ਫਰਵਰੀ ਦੇ 72 ਘੰਟੇ ਪਹਿਲਾਂ ਕੋਵਿਡ-19 ਦੀ ਜਾਂਚ ਕਰਾਉਣੀ ਹੋਵੇਗੀ।
ਪਾਕਿਸਤਾਨ ਜਾਣ ਵਾਲੇ ਸਿੱਖ ਸ਼ਰਧਾਲੂਆਂ ਨੂੰ ਹੁਣ ਪੂਰੀ ਕਰਨੀ ਪਏਗੀ ਇਹ ਸ਼ਰਤ
ਅੰਮ੍ਰਿਤਸਰ: ਪਾਕਿਸਤਾਨ ਸਥਿਤ ਗੁਰਦਿਆਰਾ ਸ੍ਰੀ ਨਨਕਾਣਾ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਦੀ ਕੋਵਿਡ ਜਾਂਚ ਜ਼ਰੂਰੀ ਹੋਵੇਗੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਵੀਰਵਾਰ ਇਹ ਗੱਲ ਆਖੀ ਹੈ। ਉਨ੍ਹਾਂ ਦੱਸਿਆ ਕਿ ਪਾਕਿਸਤਾਨ ਦੂਤਾਵਾਸ ਨੇ ਇਸ ਨੂੰ ਲਾਜ਼ਮੀ ਦੱਸਿਆ।
ਐਸਜੀਪੀਸੀ ਦਾ ਜਥਾ ਸਿੱਖਾਂ ਦੀ ਸ਼ਹਾਦਤ ਦੀ ਬਰਸੀ ਮੌਕੇ 18 ਤੋਂ 25 ਫਰਵਰੀ ਤਕ ਪਾਕਿਸਤਾਨ ਦੀ ਯਾਤਰਾ 'ਤੇ ਜਾਵੇਗਾ। ਬੀਬੀ ਜਗੀਰ ਕੌਰ ਨੇ ਕਿਹਾ ਕਿ ਐਸਜੀਪੀਸੀ ਵੱਲੋਂ ਸਿੱਖ ਸ਼ਰਧਾਲੂਆਂ ਦਾ ਜਥਾ ਸ਼ਹੀਦੀ ਸਾਕਾ ਮੌਕੇ ਨਨਕਾਣਾ ਸਾਹਿਬ ਹੋਣ ਵਾਲੇ ਸਮਾਗਮ 'ਚ ਹਾਜ਼ਰੀ ਭਰੇਗਾ।
ਉਨ੍ਹਾਂ ਦੱਸਿਆ ਕਿ ਪਾਕਿਸਤਾਨੀ ਦੂਤਾਵਾਸ ਮੁਤਾਬਕ ਸ਼ਰਧਾਲੂਆਂ ਨੂੰ 18 ਫਰਵਰੀ ਦੇ 72 ਘੰਟੇ ਪਹਿਲਾਂ ਕੋਵਿਡ-19 ਦੀ ਜਾਂਚ ਕਰਾਉਣੀ ਹੋਵੇਗੀ। ਉਨ੍ਹਾਂ ਕਿਹਾ 15-16 ਫਰਵਰੀ ਨੂੰ ਕੋਰੋਨਾ ਵਾਇਰਸ ਜਾਂਚ ਲਈ ਸਿਹਤ ਵਿਭਾਗ ਵੱਲੋਂ ਅੰਮ੍ਰਿਤਸਰ 'ਚ ਐਸਜੀਪੀਸੀ ਦਗਫ਼ਤਰ ਵਿਖੇ ਕੈਂਪ ਲਾਇਆ ਜਾਵੇਗਾ। ਇਸ ਤੋਂ ਇਲਾਵਾ ਪੱਧਰ 'ਤੇ ਵੀ ਜਾਂਚ ਕਰਵਾ ਸਕਦੇ ਹਨ।