ਪੜਚੋਲ ਕਰੋ
Advertisement
ਪ੍ਰਧਾਨ ਮੰਤਰੀ ਮੋਦੀ ਅਮਰੀਕਾ ਲਈ ਰਵਾਨਾ, 22 ਸਤੰਬਰ ਨੂੰ ਭਾਰਤੀ ਭਾਈਚਾਰੇ ਨੂੰ ਕਨਗੇ ਸੰਬੋਧਿਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਲਈ ਰਵਾਨਾ ਹੋ ਚੁੱਕੇ ਹਨ। ਇਸ ਦੌਰਾਨ ਉਹ ਸੰਯੁਕਤ ਰਾਸ਼ਟਰ ਮਹਾਸਭਾ ਨੂੰ ਸੰਬੋਧਿਤ ਕਰਨਗੇ ਅਤੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਾਲ ਦੋ-ਪੱਖੀ ਬੈਠਕ ਕਰਨਗੇ।
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਲਈ ਰਵਾਨਾ ਹੋ ਚੁੱਕੇ ਹਨ। ਇਸ ਦੌਰਾਨ ਉਹ ਸੰਯੁਕਤ ਰਾਸ਼ਟਰ ਮਹਾਸਭਾ ਨੂੰ ਸੰਬੋਧਿਤ ਕਰਨਗੇ ਅਤੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਾਲ ਦੋ-ਪੱਖੀ ਬੈਠਕ ਕਰਨਗੇ। ਇਸ ਦੌਰਾ ‘ਤੇ 22 ਸਤੰਬਰ ਨੂੰ ਹੋਣ ਵਾਲੇ ਹਾਉਡੀ ਮੋਦੀ ਇਵੈਂਟ ‘ਤੇ ਦੁਨੀਆ ਦੀ ਨਿਗਾਹਾਂ ਟਿਕੀਆਂ ਹਨ ਜਿਸ ‘ਚ 50 ਹਜ਼ਾਰ ਤੋਂ ਜ਼ਿਆਦਾ ਭਾਰਤੀ-ਅਮਰੀਕੀ ਦਰਸ਼ਕ ਮੌਜੂਦ ਹੋਣਗੇ। ਇਵੇਂਟ ਦੀ ਖਾਸ ਗੱਲ ਹੈ ਕਿ ਪਹਿਲੀ ਵਾਰ ਇੱਕ ਮੰਚ ਤੋਂ ਮੋਦੀ ਅਤੇ ਟਰੰਪ ਲੋਕਾਂ ਨੂੰ ਸੰਬੋਧਿਤ ਕਰਨਗੇ।
ਅਮਰੀਕਾ ‘ਚ ਹੁੰਦੇ ਹੋਏ ਮੋਦੀ ਨਾਲ ਟਰੰਪ ਤਿੰਨ ਦਿਨਾਂ ‘ਚ ਦੋ ਵਾਰ ਮੁਲਾਕਾਤ ਕਰਨਗੇ। 22 ਸਤੰਬਰ ਨੂੰ ਲੋਕਾਂ ਨੂੰ ਸੰਬੋਧਿਤ ਕਰਨ ਤੋਂ ਬਾਅਦ 24 ਸਤੰਬਰ ਨੂੰ ਰਾਸ਼ਟਰਪਤੀ ਟਰੰਪ ਭਾਰਤੀ ਪ੍ਰਧਾਨ ਮੰਤਰੀ ਦੇ ਨਾਲ ਦੋਪੱਖੀ ਮੁੱਦੇ ‘ਤੇ ਮੁਲਾਕਾਤ ਕਰਨਗੇ।
ਤਿੰਨ ਮਹੀਨਿਆਂ ਦੌਰਾਨ ਇਹ ਚੌਥਾ ਮੌਕਾ ਹੈ ਜਦੋਂ ਦੇਵੇਂ ਨੇਤਾ ਮਿਲ ਰਹੇ ਹਨ। ਵਿਦੇਸ਼ ਸਕਤਰ ਵਿਜੇ ਗੋਖਲੇ ਮੁਤਾਬਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਮਰੀਕਾ ਯਾਤਰਾ ਨੂੰ ਭਾਰਤ ਦੀ ਵਿਆਪਕ ਅਤੇ ਗਲੋਬਲ ਪ੍ਰਤੀਬੱਧਤਾਵਾਂ ਨੂੰ ਪ੍ਰਤੀਬਿੰਬ ਕਹਿਾ ਜਾ ਸਕਦਾ ਹੈ।
ਪੀਐਮ ਮੋਦੀ ਸ਼ੁੱਕਰਵਾਰ-ਸ਼ਨੀਵਾਰ ਰਾਤ ਨੂੰ ਅਮਰੀਕਾ ਲਈ ਰਵਾਨਾ ਹੋ ਗਏ ਹਨ। ਅਗਲੇ ਦਿਨ ਉਹ ਹਾਉਡੀ ਮੋਦੀ ਸਮਾਗਮ ਨੂੰ ਸੰਬੋਧਿਤ ਕਰਨਗੇ। ਇਸ ਦੌਰਾਨ ਦੋ ਸ਼ਹਿਰ ਟੈਕਸਾਸ ‘ਚ ਹਯੂਸਟਨ ਅਤੇ ਨਿਊਯਾਰਕ ਉਨ੍ਹਾਂ ਦੀ ਯਾਤਰਾ ਦੇ ਮੁਖ ਕੇਂਦਰ ਹੋਣਗੇ। 23 ਸਤੰਬਰ ਨੂੰ ਉਹ ਨਿਊ-ਯਾਰਕ ‘ਚ 2019 ਕਲਾਮੇਟ ਐਕਸ਼ਨ ਸਮਿਟ ਨੂੰ ਸੰਬੋਧਿਤ ਕਰਨਗੇ। ਫੇਰ ਉਹ ਅੱਤਵਾਦ ‘ਤੇ ਚਰਚਾ ਨੂੰ ਲੈ ਲੀਡਰਸ ਡਾਈਲਾਗ ‘ਚ ਹਿੱਸਾ ਲੈਣਗੇ।
ਇਸੇ ਦੌਰਾਨ ਉਹ 25 ਸਤੰਬਰ ਨੂੰ ਬਲੂਮਬਰਗ ਗਲੋਬਲ ਬਿਜਨਸ ਫੋਰਮ ਨੂੰ ਸੰਬੋਧਿਤ ਕਰਨਗੇ। ਇਹ ਸਮਾਗਮ ਭਾਰਤੀ ਸਮਾਂ ਮੁਤਾਬਕ ਸਾਮ 6:30 ਵਜੇ ਸ਼ੁਰੂ ਹੋਵੇਗਾ। ਇਸ ਤੋਂ ਬਾਅਦ ਮੋਦੀ ਨਿਵੇਸ਼ ਨਾਲ ਜੁੜੇ ਸਮਾਗਮ ‘ਚ ਹਿੱਸਾ ਲੈਣਗੇ ਜਿਸ ‘ਚ 40 ਵੱਡੀ ਕੰਪਨੀਆਂ ਹਿੱਸਾ ਲੈਣਗੀਆਂ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਧਰਮ
ਚੰਡੀਗੜ੍ਹ
ਸਿਹਤ
ਸਿਹਤ
Advertisement