ਮੋਦੀ ਨੇ ਕਤਰ ਦੇ ਅਮੀਰ ਨਾਲ ਕੀਤੀ ਗੱਲਬਾਤ, ਭਾਰਤ 'ਚ ਨਿਵੇਸ਼ ਲਈ ਟਾਸਕ ਫੋਰਸ ਗਠਿਤ ਕਰਨ ਦਾ ਲਿਆ ਫੈਸਲਾ
ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਜਾਰੀ ਇਕ ਬਿਆਨ ਦੇ ਮੁਤਾਬਕ, ਮੋਦੀ ਨੇ ਟੈਲੀਫੋਨ 'ਤੇ ਹੋਈ ਇਸ ਗੱਲਬਾਤ ਦੌਰਾਨ ਅਲ ਸਾਨੀ ਨੂੰ ਕਤਰ ਦੇ ਆਗਾਮੀ ਰਾਸ਼ਟਰੀ ਦਿਹਾੜੇ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ।
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੇ ਕਤਰ ਦੇ ਅਮੀਰ ਸ਼ੇਖ ਤਮੀਮ ਬਿਨ ਹਸਦ ਅਲ ਸਾਨੀ ਨੇ ਮੰਗਲਵਾਰ ਨੂੰ ਨਿਵੇਸ਼ ਦੇ ਪ੍ਰਵਾਹ ਤੇ ਊਰਜਾ ਸੁਰੱਖਿਆ ਦੇ ਖੇਤਰ 'ਚ ਦੋ ਪੱਖੀ ਸਬੰਧਾਂ ਨੂੰ ਮਜਬੂਤ ਕਰਨ ਦਾ ਸੰਕਲਪ ਲਿਆ। ਇਸ ਦੇ ਨਾਲ ਹੀ ਖਾੜੀ ਦੇਸ਼ ਦੇ ਭਾਰਤ 'ਚ ਨਿਵੇਸ਼ ਨੂੰ ਅੱਗੇ ਵਧਾਉਣ ਲਈ ਇਕ ਵਿਸ਼ੇਸ਼ ਟਾਸਕ ਫੋਰਸ ਗਠਿਤ ਕਰਨ ਦਾ ਫੈਸਲਾ ਕੀਤਾ।
ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਜਾਰੀ ਇਕ ਬਿਆਨ ਦੇ ਮੁਤਾਬਕ, ਮੋਦੀ ਨੇ ਟੈਲੀਫੋਨ 'ਤੇ ਹੋਈ ਇਸ ਗੱਲਬਾਤ ਦੌਰਾਨ ਅਲ ਸਾਨੀ ਨੂੰ ਕਤਰ ਦੇ ਆਗਾਮੀ ਰਾਸ਼ਟਰੀ ਦਿਹਾੜੇ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਕਤਰ ਦੇ ਅਮੀਰ ਨੇ ਸ਼ੁਭਕਾਮਨਾਵਾਂ ਲਈ ਮੋਦੀ ਨੂੰ ਧੰਨਵਾਦ ਕਿਹਾ ਤੇ ਉੱਥੋਂ ਦੇ ਰਾਸ਼ਟਰੀ ਦਿਵਸ ਸਮਾਰੋਹਾਂ 'ਚ ਭਾਰਤੀ ਭਾਈਚਾਰੇ ਦੀ ਹਿੱਸੇਦਾਰੀ ਦੀ ਸ਼ਲਾਘਾ ਕੀਤੀ। ਉਨ੍ਹਾਂ ਮੋਦੀ ਨੂੰ ਦੀਵਾਲੀ ਦੀ ਵਧਾਈ ਵੀ ਦਿੱਤੀ।
ਸਾਰੇ ਖੇਤਰਾਂ 'ਚ ਆਪਣੇ ਸਬੰਧਾਂ ਨੂੰ ਹੋਰ ਮਜਬੂਤ ਬਣਾਉਣ 'ਤੇ ਅਸੀਂ ਸਹਿਮਤ ਹੋਈ- ਮੋਦੀ
ਮੋਦੀ ਨੇ ਟਵੀਟ ਕਰਕੇ ਕਿਹਾ, 'ਮੇਰੇ ਚੰਗੇ ਮਿੱਤਰ ਮੀਰ ਸ਼ੇਖ ਤਮੀਮ ਹਬਿਨ ਹਮਦ ਅਲ ਸਾਨੀ ਤੋਂ ਬਹੁਤ ਸੁਖਦ ਵਾਰਤਾ ਹੋਈ। ਕਤਰ ਦੇ ਰਾਸ਼ਟਰੀ ਦਿਹਾੜੇ 'ਤੇ ਮੈਂ ਉਨ੍ਹਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ। ਭਾਰਤ ਦੀ ਊਰਜਾ ਸੁਰੱਖਿਆ 'ਚ ਕਤਰ ਇਕ ਮਹੱਤਵਪੂਰਨ ਸਤੰਭ ਤੇ ਪ੍ਰਤੱਖ ਵਿਦੇਸ਼ੀ ਨਿਵੇਸ਼ ਦਾ ਇਕ ਅਹਿਮ ਸਰੋਤ ਹੈ। ਸਾਰੇ ਖੇਤਰਾਂ 'ਚ ਅਸੀਂ ਆਪਣੇ ਸਬੰਧਾਂ ਨੂੰ ਹੋਰ ਮਜਬੂਤ ਬਣਾਉਣ 'ਤੇ ਸਹਿਮਤ ਹੋਏ।
ਪੀਐਮਓ ਦੇ ਮੁਤਾਬਕ, 'ਦੋਵਾਂ ਲੀਡਰਾਂ ਨੇ ਦੋਵਾਂ ਦੇਸ਼ਾਂ ਦੇ ਵਿਚ ਨਿਵੇਸ਼ ਦੇ ਪ੍ਰਵਾਹ ਤੇ ਊਰਜਾ ਸੁਰੱਖਿਆ ਦੇ ਖੇਤਰ 'ਚ ਸਹਿਯੋਗ ਨੂੰ ਮਜਬੂਤ ਕਰਨ ਨੂੰ ਲੈਕੇ ਚਰਚਾ ਕੀਤੀ ਤੇ ਇਸ ਦਿਸ਼ਾਂ 'ਚ ਹਾਲ ਹੀ 'ਚ ਹੋਈ ਸਾਕਾਰਾਤਮਕ ਵਾਧੇ ਦੀ ਸਮੀਖਿਆ ਵੀ ਕੀਤੀ।
ਰਾਜਪੁਰਾ ਨੇੜੇ ਨਜਾਇਜ਼ ਸ਼ਰਾਬ ਦੇ ਪਲਾਂਟ ਦਾ ਪਰਦਾਫਾਸ਼, ਆਬਕਾਰੀ ਵਿਭਾਗ ਤੇ ਪੁਲਿਸ ਦੀ ਵੱਡੀ ਕਾਰਵਾਈ
ਦੋਵਾਂ ਲੀਡਰਾਂ ਨੇ ਮਿਲਣ 'ਤੇ ਸਹਿਮਤੀ ਜਤਾਈ- ਪੀਐਮਓ
ਪੀਐਮਓ ਵੱਲੋਂ ਜਾਰੀ ਬਿਆਨ 'ਚ ਕਿਹਾ ਗਿਆ ਕਿ ਦੋਵਾਂ ਲੀਡਰਾਂ ਨੇ ਕਤਰ ਨਿਵੇਸ਼ ਅਧਿਕਾਰ ਦੇ ਭਾਰਤ 'ਚ ਨਿਵੇਸ਼ ਨੂੰ ਹੋਰ ਸੁਵਿਧਾਜਨਕ ਬਣਾਉਣ ਲਈ ਵਿਸ਼ੇਸ਼ ਟਾਸਕ ਫੋਰਸ ਗਠਿਤ ਕਰਨ ਦਾ ਫੈਸਲਾ ਲਿਆ। ਦੋਵਾਂ ਲੀਡਰਾਂ ਨੇ ਲਗਾਤਾਰ ਸੰਪਰਕ 'ਚ ਬਣੇ ਰਹਿਣ ਤੇ ਕੋਵਿਡ-19 ਮਹਾਮਾਰੀ ਤੋਂ ਪੈਦਾ ਹੋਈ ਸਥਿਤੀ ਦੇ ਠੀਕ ਹੋਣ ਤੋਂ ਬਾਅਦ ਮਿਲਣ 'ਤੇ ਸਹਿਮਤੀ ਜਤਾਈ।
ਭਾਰਤ ਬੰਦ ਇਸ ਤਰ੍ਹਾਂ ਰਿਹਾ ਸਫ਼ਲ, ਕਿਸਾਨ ਜਥੇਬੰਦੀਆਂ ਨੇ ਦੱਸੀ ਅਸਲੀਅਤਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ